ਜਲੰਧਰ-ਤਾਇਵਾਨ ਦੀ ਮਲਟੀਨੈਸ਼ਨਲ ਕੰਪਨੀ ਆਸੁਸ ਨੇ ਆਸੁਸ ਜ਼ੈੱਨਫੋਨ 4 ਸੀਰੀਜ਼ ਨੂੰ ਲਾਂਚ ਕਰਨ 'ਚ ਕਈ ਮਹੀਨਿਆਂ ਦੀ ਦੇਰ ਕੀਤੀ ਸੀ, ਉੱਥੇ ਆਸੁਸ ਦੇ ਸੀ. ਈ. ਓ. Jerry Shen ਨੇ ਪਿਛਲੇ ਸਾਲ ਸਤੰਬਰ 'ਚ ਇਕ ਇੰਟਰਵਿਊ ਦੇ ਦੌਰਾਨ ਉਨ੍ਹਾਂ ਨੇ ਪੁਸ਼ਟੀ ਕੀਤੀ ਸੀ ਕਿ ਆਸੁਸ ਜ਼ੈੱਨਫੋਨ 5 ਸੀਰੀਜ਼ ਸਮਾਰਟਫੋਨ ਮਾਰਚ 2018 ਦੇ ਸ਼ੁਰੂਆਤੀ ਦਿਨਾਂ 'ਚ ਲਾਂਚ ਕੀਤਾ ਜਾਵੇਗਾ। ਜ਼ੈੱਨਫੋਨ 5 ਸਮਾਰਟਫੋਨ ਨੂੰ ਜ਼ੈੱਨਫੋਨ 5 ਲਾਈਟ ਮਿਡ ਰੇਂਜ ਫੋਨ ਨਾਂ ਨਾਲ ਹਾਲ 'ਚ ਰੂਸ 'ਚ ਸਰਟੀਫਾਈ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ ਇਸ ਫੋਨ ਦਾ ਮਾਡਲ ਨੰਬਰ ZC600KL ਹੈ। “KL”ਪੁਸ਼ਟੀ ਕਰਦਾ ਹੈ ਕਿ ਇਸ ਸਮਾਰਟਫੋਨ ਨੂੰ ਸਨੈਪਡ੍ਰੈਗਨ ਚਿਪਸੈੱਟ ਅਤੇ ਐੱਲ. ਟੀ. ਈ. ਕੁਨੈਕਟੀਵਿਟੀ ਸਪੋਰਟ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਮਾਡਲ ਨੰਬਰ 'ਚ ਮੌਜੂਦ ''60'' ਨੰਬਰ ਦੱਸਦੀ ਹੈ ਕਿ ਇਹ 6 ਇੰਚ ਦੇ ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ। ਇਸ ਗੱਲ ਦੀ ਪੁਸ਼ਟੀ ਨਹੀਂ ਹੈ ਕਿ ਇਸ ਸਮਾਰਟਫੋਨ 'ਚ 18:9 ਅਸਪੈਕਟ ਰੇਸ਼ੀਓ ਨੂੰ ਸਪੋਰਟ ਨਹੀਂ ਕਰੇਗਾ।
ਹੁਣ ਇਹ ਸਪੱਸ਼ਟ ਨਹੀਂ ਹੈ ਕਿ ਤਾਇਵਾਨ ਤਕਨੀਕ ਕੰਪਨੀ ਅਗਲੇ ਮਹੀਨੇ ਮੋਬਾਇਲ ਵਰਲਡ ਕਾਂਗਰਸ (ਐੱਮ. ਡਬਲਿਊ. ਸੀ. 2018) ਤਕਨੀਕੀ ਸ਼ੋਅ 'ਚ ਜ਼ੈੱਨਫੋਨ 5 ਲਾਈਨਅਪ ਨੂੰ ਪੇਸ਼ ਕਰੇਗੀ ਜਾਂ ਨਹੀਂ। ਇਹ ਸੰਭਾਵਨਾ ਹੈ ਕਿ ਕੰਪਨੀ ਸਮਾਰਟਫੋਨ ਦੇ ਨਵੇਂ ਜ਼ੈੱਨਫੋਨ 5 ਸੀਰੀਜ਼ ਨੂੰ ਪੇਸ਼ ਕਰਨ ਲਈ ਇਕ ਲਾਂਚ ਈਵੈਂਟ ਦਾ ਆਯੋਜਨ ਕਰ ਸਕਦੀ ਹੈ। ਉਮੀਦ ਕੀਤੀ ਜਾ ਰਹੀਂ ਹੈ ਕਿ ਆਉਣ ਵਾਲੇ ਹਫਤਿਆਂ 'ਚ ਆਗਾਮੀ ਆਸੁਸ ਫੋਨ 'ਤੇ ਜਿਆਦਾ ਜਾਣਕਾਰੀ ਸਾਹਮਣੇ ਆ ਸਕਦੀ ਹੈ।
Sony ਦੇ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤਾਂ ਦਾ ਹੋਇਆ ਖੁਲਾਸਾ
NEXT STORY