ਜਲੰਧਰ-ਟੈਕਨਾਲੌਜੀ ਦੇ ਸਮੇਂ 'ਚ ਬਿਹਤਰੀਨ ਸਾਊਂਡ ਕੁਆਲਿਟੀ ਨਾਲ ਕਈ ਬਲੂਟੁੱਥ ਸਪੀਕਰਸ ਮੌਜ਼ੂਦ ਹਨ, ਜਿਨ੍ਹਾਂ ਨੂੰ ਯੂਜ਼ਰਸ ਆਸਾਨੀ ਨਾਲ ਖਰੀਦ ਸਕਦੇ ਹਨ। ਜੇਕਰ ਗੱਲ ਕਰੀਏ ਇਨ੍ਹਾਂ ਸਪੀਕਰਸ ਦੇ ਪ੍ਰਾਈਜ਼ ਰੇਂਜ ਦੀ ਤਾਂ ਹਰ ਕੀਮਤ 'ਚ ਸਪੀਕਰ ਮਿਲ ਜਾਣਗੇ। ਮਿਊਜ਼ਿਕ ਦੇ ਸ਼ੌਕੀਨਾਂ ਲਈ ਗੁੱਡ ਸਾਊਂਡ ਕੁਆਲਿਟੀ ਦੇ ਗੈਜੇਟ ਖਰੀਦਣ ਲਈ ਪੈਸੇ ਖਰਚ ਕਰਨ ਲਈ ਤਿਆਰ ਰਹਿੰਦੇ ਹਨ, ਪਰ ਅਸੀਂ ਇੱਥੇ ਤੁਹਾਨੂੰ 500 ਰੁਪਏ ਤੋਂ ਘੱਟ ਕੀਮਤ 'ਚ ਆਉਣ ਵਾਲੇ ਵਾਟਰਪਰੂਫ ਸਪੀਕਰਸ ਦੇ ਬਾਰੇ ਦੱਸਣ ਜਾ ਰਹੇ ਹਾਂ।
1.Water Proof Bluetooth Shower Speaker With Mic Wireless Portable Stereo-
ਜੇਕਰ ਤੁਸੀਂ ਮਿਊਜ਼ਿਕ ਸੁਣਨ ਦੇ ਸੌਕੀਨ ਹੋ ਅਤੇ ਨਹਾਉਂਦੇ ਸਮੇਂ ਗਾਣੇ ਸੁਣਨਾ ਪਸੰਦ ਕਰਦੇ ਹੋ ਤਾਂ ਇਹ ਵਾਟਰਪਰੂਫ ਬਲੂਟੁੱਥ ਸਪੀਕਰ ਤੁਹਾਡੇ ਲਈ ਬਿਲਕੁਲ ਪ੍ਰਫੈਕਟ ਹਨ। ਇਨ੍ਹਾਂ ਨੂੰ ਬਿਨ੍ਹਾਂ ਕਿਸੇ ਡਰ ਦੇ ਤੁਸੀਂ ਬਾਥਰੂਮ 'ਚ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ ਦੀ ਕੀਮਤ 349 ਰੁਪਏ ਹੈ।
2. Xiaomi Bluetooth waterpro of Wireless Speaker-
ਚੀਨ ਦੀ ਸਮਾਰਟਫੋਨ ਕੰਪਨੀ ਸ਼ਿਓਮੀ ਵੀ ਸਮਾਰਟਫੋਨ ਤੋਂ ਬਾਅਦ ਸਸਤੇ ਸਪੀਕਰਸ ਵੀ ਪੇਸ਼ ਕਰ ਰਹੀਂ ਹੈ। ਕੰਪਨੀ ਨੇ ਹਾਲ 'ਚ ਵਾਟਰਪਰੂਫ ਬਲੂਟੁੱਥ ਸਪੀਕਰਸ ਉਪਲੱਬਧ ਕਰਵਾ ਰਹੀਂ ਹੈ, ਜੋ ਬਿਹਤਰੀਨ ਸਾਊਂਡ ਕੁਆਲਿਟੀ ਨਾਲ ਆਉਂਦੇ ਹਨ। ਇਨ੍ਹਾਂ ਦੀ ਕੀਮਤ ਸਿਰਫ 389 ਰੁਪਏ ਹੈ।
3.Enter Bluetooth Wireless Speaker-
ਐਂਟਰ ਕੰਪਨੀ ਦੇ ਬਲੈਕ ਬਲੂਟੁੱਥ ਸਪੀਕਰ ਕ੍ਰਿਸਟਲ ਕਲੀਅਰ ਸਾਊਂਡ ਨਾਲ ਸਲੀਕ ਬਾਡੀ ਨਾਲ ਆਉਦੇ ਹਨ। ਬਲੂਟੁੱਥ ਸਪੋਟ ਨਾਲ ਇਨ੍ਹਾਂ ਸਪੀਕਰ ਦੀ ਰੇਂਜ 10 ਮੀਟਰ ਤੱਕ ਹੈ। ਬਾਜ਼ਾਰ 'ਚ ਇਨ੍ਹਾਂ ਦੀ ਕੀਮਤ 470 ਰੁਪਏ ਹੈ। ਇਹ ਸਪੀਕਰ ਵੀ ਵਾਟਰ ਪਰੂਫ ਹਨ, ਜਿਸ ਨੂੰ ਤੁਸੀਂ ਬਾਥਰੂਮ 'ਚ ਵਰਤੋਂ ਕਰ ਸਕਦੇ ਹੈ।
4. Gadget Bucket Mini Bluetooth Wireless Speaker-
ਇਹ ਸਪੀਕਰ ਵਾਇਸ ਰੀਡੈਕਸ਼ਨ ਟੈਕਨਾਲੌਜੀ ਨਾਲ ਇਕ ਵਾਰ ਚਾਰਜ ਕਰਨ ਤੋਂ ਬਾਅਦ 3w ਸਪੀਕਰ ਨਾਲ ਲਗਭਗ 5 ਘੰਟੇ ਦਾ ਬੈਟਰੀ ਬੈਕਅਪ ਦਿੰਦੇ ਹਨ। ਇਨ੍ਹਾਂ ਸਪੀਕਰਸ 'ਚ 380 ਐੱਮ. ਏ. ਐੱਚ. ਲਿਥੀਅਮ ਬੈਟਰੀ ਦਿੱਤੀ ਗਈ ਹੈ, ਇਸ 'ਚ ਹੋਰ ਬਲੂਟੁੱਥ ਡਿਵਾਈਸ ਨਾਲ ਕੁਨੈਕਟ ਕਰਨ ਲਈ ਬਲੂਟੁੱਥ ਵਰਜਨ 3.0 ਦਿੱਤਾ ਗਿਆ ਹੈ। ਸਟੀਰਿਓ ਸਾਊਂਡ ਇਫੈਕਟ ਨਾਲ ਇਹ ਸਪੀਕਰ ਸਿਰਫ 440 ਰੁਪਏ 'ਚ ਉਪਲੱਬਧ ਹਨ।
5. Gadget Bucket Bluetooth Can Speaker-
ਇੰਨਡੋਰ -ਆਊਟਡੋਰ ਐਕਟੀਵਿਟੀ ਤੋਂ ਲੈ ਕੇ ਹੌਲੀਡੇ ਦੌਰਾਨ ਇਹ ਸਪੀਕਰ ਵਧੀਆ ਕੰਮ ਆ ਸਕਦੇ ਹਨ। ਇਹ ਸਪੀਕਰ ਵੱਖਰੇ-ਵੱਖਰੇ ਕਲਰ ਰੇਂਜ ਨਾਲ ਸਿਰਫ 248 ਰੁਪਏ 'ਚ ਉਪਲੱਬਧ ਹਨ। ਇਹ ਸਪੀਕਰ ਮੋਬਾਇਲ, ਲੈਪਟਾਪ, ਨੋਟਬੁੱਕ ਜਾਂ ਬਾਕੀ ਬਲੂਟੁੱਥ ਡਿਵਾਈਸ ਨਾਲ ਆਸਾਨੀ ਨਾਲ ਕੁਨੈਕਟ ਹੋ ਜਾਂਦੇ ਹਨ।
ਫੇਸਬੁੱਕ ਮੈਸੇਂਜਰ ਲਾਈਟ ਨੇ ਪਾਰ ਕੀਤਾ 50 ਮਿਲੀਅਨ ਡਾਊਨਲੋਡ ਦਾ ਅੰਕੜਾ
NEXT STORY