ਜਲੰਧਰ— ਦੁਨੀਆ 'ਚ ਹੈਂਡਮੇਡ ਮਸ਼ੀਨਾਂ ਨੂੰ ਸਭ ਤੋਂ ਜ਼ਿਆਦਾ ਹੈ ਕਿਉਂਕਿ ਇਹ ਮਿਹਨਤ ਅਤੇ ਕਾਰੀਗਰੀ ਦਾ ਬਿਹਤਰੀਨ ਨਮੂਨਾ ਹੁੰਦੀਆਂ ਹਨ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਇਕ ਸਵੀਡਿਸ਼ ਸੰਗੀਤਕਾਰ ਨੇ ਮਾਰਬਲਸ ਨਾਲ ਇਕ ਅਲੱਗ ਤਰ੍ਹਾਂ ਦਾ ਲਕੜੀ ਨਾਲ ਬਣਿਆ ਮਿਊਜ਼ਿਕਲ ਬਾਕਸ ਤਿਆਰ ਕੀਤਾ ਹੈ ਜੋ ਦੇਖਣ ਅਤੇ ਸੁਣਨ 'ਤੇ ਲੋਕਾਂ ਨੂੰ ਆਪਣੇ ਵੱਡ ਆਕਰਸ਼ਿਤ ਕਰ ਰਿਹਾ ਹੈ।
ਇਸ ਮਸ਼ੀਨ ਨੂੰ ਬਣਾਉਣ 'ਚ ਲਗਾਤਾਰ 14 ਮਹੀਨੇ ਦਾ ਸਮਾਂ ਲੱਗਾ ਹੈ, ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਇਹ ਮਸ਼ੀਨ ਇੰਨੇ ਸਹੀ ਢੰਗ ਨਾਲ ਇਸ ਤਰ੍ਹਾਂ ਕਿਵੇਂ ਕੰਮ ਕਰ ਰਹੀ ਹੈ। ਇਸ ਵਿਚ 2000 ਮਾਲਬਰਸ ਇਕ ਟ੍ਰੈਕ 'ਤੇ ਮੂਵ ਕਰਕੇ ਫਨਲ 'ਚੋਂ ਨਿਕਲਦੇ ਹਨ ਅਤੇ ਅੱਗੇ ਵੱਧਦੇ ਹੋਏ ਵੱਖ-ਵੱਖ ਰਸਤਿਆਂ ਤੋਂ ਨਿਕਲ ਕੇ ਸਾਜ਼ 'ਤੇ ਉੱਤੇ ਜਾ ਕੇ ਟਕਰਾਉਂਦੇ ਹਨ। ਇਸ ਨੂੰ ਬਣਾਉਣ ਲਈ ਮਰਿੰਬਾ, ਬਾਸ ਗਿਟਾਰ, ਕਿੱਕ ਡਰੱਮ ਅਤੇ ਬਾਈਬ੍ਰਾਫੋਨ ਦੀ ਵਰਤੋਂ ਕੀਤੀ ਗਈ ਹੈ। Molin ਨੇ ਇਸ ਮਸ਼ੀਨ ਨੂੰ ਦਰਜਨਾਂ ਲਕੜੀ ਦੇ ਪਾਰਟਸ ਨੂੰ 3ਡੀ ਸਾਫਟਵੇਅਰ ਨਾਲ ਡਿਜ਼ਾਈਨ ਕਰਕੇ ਸ਼ੇਪ ਦਿੱਤੀ ਹੈ ਜਿਨ੍ਹਾਂ ਨੂੰ 32 ਬਾਰ ਨਾਲ ਬਣੇ ਸੈਂਟਰਲ ਵ੍ਹੀਲ ਦੀ ਮਦਦ ਨਾਲ ਚਲਾਇਆ ਜਾਂਦਾ ਹੈ।
Audi ਦੀ ਨਵੀਂ SQ7 'ਤੇ ਕੀਤਾ ਗਿਆ ਇਕ ਰੇਸ ਟੈਸਟ (ਵੀਡੀਓ)
NEXT STORY