Ferruccio ਦੇ 100ਵੇਂ ਜਨਮ ਦਿਨ ਤੋਂ ਪਹਿਲਾਂ ਲੈਂਬੋਰਗਿਨੀ ਨੇ ਪੇਸ਼ ਕੀਤੀ ਹੁਣ ਤੱਕ ਦੀ ਸਭ ਤੋਂ ਪਾਵਰਫੁਲ ਕਾਰ Lentenario
ਜਲੰਧਰ— ਲਗਜ਼ਰੀ ਸਪੋਰਟਸ ਕਾਰ ਬਣਾਉਣ ਵਾਲੀ ਕੰਪਨੀ ਲੈਂਬੋਰਗਿਨੀ ਦੇ ਫਾਊਂਡਰ Ferruccio Lamborghini ਇਸ ਸਾਲ 100 ਸਾਲ ਦੇ (28 ਅਪ੍ਰੈਲ 1916) ਹੋ ਜਾਣਗੇ। ਇਸ ਸਾਲ ਨੂੰ ਹੋਰ ਵੀ ਖਾਸ ਬਣਾਉਣ ਲਈ ਕੰਪਨੀ ਨੇ ਬੇਹੱਦ ਹੀ ਲਿਮਟਿਡ ਐਡੀਸ਼ਨ ਹਾਈਪਰ ਕਾਰ ਨੂੰ ਸੰਭਾਲ ਕਰ ਰੱਖਿਆ ਸੀ, ਜਿਸ ਨੂੰ ਸਵਿੱਟਜ਼ਰਲੈਂਡ 'ਚ ਸ਼ੁਰੂ ਹੋਏ ਜੇਨੇਵਾ ਮੋਟਰ ਸ਼ੋਅ 'ਚ ਪੇਸ਼ ਕੀਤਾ ਗਿਆ। ਲੈਂਬੋਰਗਿਨੀ ਦੀ ਇਹ ਹਾਈਪਰ ਕਾਰ 'ਸੈਂਟੇਨਰੀਓ' (Centenario) ਹਾਲ ਹੀ 'ਚ ਪੇਸ਼ ਕੀਤੀ ਗਈ ਸੁਪਰ ਸਪੋਰਟਸ ਕਾਰ ਕੰਪਨੀ ਬੁਗਾਟੀ ਦੀ Chiron ਤੋਂ ਵੀ ਖਾਸ ਹੈ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਬੁਗਾਟੀ ਦੀ ਸੁਪਰਕਾਰ ਤੋਂ ਵੀ ਇਹ ਕਿਵੇਂ ਖਾਸ ਹੋ ਸਕਦੀ ਹੈ ਤਾਂ ਅਜਿਹਾ ਇਸ ਲਈ ਹੈ ਜਨਾਬ ਕਿਉਂਕਿ Chiron ਦੇ 500 ਯੂਨਿਟ ਹੀ ਬਣਾਏ ਜਾਣਗੇ ਜਿਨ੍ਹਾਂ 'ਚੋਂ ਇਕ ਤਿਹਾਈ ਯੂਨਿਟ ਪਹਿਲਾਂ ਹੀ ਬੁੱਕ ਹੋ ਗਏ ਹਨ ਪਰ ਲੈਂਬੋਰਗਿਨੀ ਸੈਂਟੇਨਰੀਓ ਦੇ ਸਿਰਫ 40 ਯੂਨਿਟ ਦਾ ਪ੍ਰੋਡਕਸ਼ਨ ਹੀ ਹੋਵੇਗਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਖਾਸ ਕਿਉਂ ਹੈ? ਇਸ ਦਾ ਕਾਰਨ ਹੈ ਕਿ ਜੇਕਰ ਤੁਹਾਡੇ ਕੋਲ ਇਸ ਨੂੰ ਖਰੀਦਣ ਲਈ ਪੈਸੇ ਵੀ ਹਨ ਤਾਂ ਵੀ ਤੁਸੀਂ ਇਸ ਨੂੰ ਖਰੀਦ ਨਹੀਂ ਸਕੋਗੇ ਕਿਉਂਕ ਇਸ ਦੇ ਸਾਰੇ ਯੂਨਿਟ ਪਹਿਲਾਂ ਹੀ ਵਿਕ ਚੁੱਕੇ ਹਨ।
ਲੈਂਬੋਰਗਿਨੀ ਸੈਂਟੇਨਰੀਓ 'ਚ ਕਾਰਬਨ ਫਾਈਬਰ ਮੋਨੋਕਾਕ ਦਿੱਤਾ ਗਿਆ ਹੈ ਅਤੇ ਇਸ ਵਿਚ ਲੈਂਬੋਰਗਿਨੀ ਵੱਲੋਂ ਬਣਾਇਆ ਗਿਆ ਹੁਣ ਤੱਕ ਦਾ ਸਭ ਤੋਂ ਪਾਵਰਫੁਲ ਇੰਜਣ ਲੱਗਾ ਹੈ, ਜੋ ਬੁਗਾਟੀ ਦੀ Chiron ਅਤੇ ਕੋਨਿਗਸੇਗ ਦੀ ਰੇਗੇਰਾ ਦੀ 1500 ਐੱਚ.ਪੀ ਨਾਲੋਂ ਤਾਂ ਬਹੁਤ ਘੱਟ ਹੈ ਪਰ ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 2.8 ਸੈਕਿੰਡ 'ਚ ਫੜ੍ਹ ਲੈਂਦੀ ਹੈ। ਇਸ ਕੰਮ ਨੂੰ ਕਰਨ ਲਈ Chiron ਨੂੰ 2.5 ਸੈਕਿੰਡ ਲਗਦੇ ਹਨ।
ਬਿਨਾਂ ਟੈਕਸ ਦੇ ਲੈਂਬੋਰਗਿਨੀ ਸੈਂਟੇਨਰੀਓ ਹਾਈਪਰ ਕਾਰ ਦੀ ਕੀਮਤ 1.75 ਮਿਲੀਅਨ ਯੂਰੋ ਹੋਵੇਗੀ, ਜਿਸ 'ਤੇ ਟੈਕਸ ਵੱਖ ਤੋਂ ਲੱਗੇਗਾ। ਸਿਰਫ 40 ਯੂਨਿਟ ਵਾਲੀ ਇਸ ਬੇਹੱਦ ਘੱਟ ਪ੍ਰੋਡਕਸ਼ਨ ਕਾਰ 'ਚੋਂ 20 ਕੂਪੇ ਅਤੇ 20 ਰੋਡਸਟਰ ਮਾਡਲ ਤਿਆਰ ਕੀਤੇ ਜਾਣਗੇ। ਕੰਪਨੀ ਦੀ ਈਗੋਈਸਟ (Egoista) ਦੀ ਤਰ੍ਹਾਂ ਹੀ ਸੈਂਟੇਨਰੀਓ ਦਾ ਡਿਜ਼ਾਈਨ ਵੀ ਬੇਹੱਦ ਆਕ੍ਰਮਕ ਹੈ। ਸੈਂਟੇਨਰੀਓ ਦੇ ਡਿਜ਼ਾਈਨ ਨੂੰ ਦੇਖ ਕੇ ਕੋਈ ਵੀ ਜ਼ਰੂਰ ਕਹਿ ਸਕਦਾ ਹੈ ਕਿ ਇਹ ਇਕ ਲੈਂਬੋਰਗਿਨੀ ਹੈ ਕਿਉਂਕਿ ਨਵੇਂ ਡਿਜ਼ਾਈਨ ਤੋਂ ਬਾਅਦ ਵੀ ਇਸ ਵਿਚ ਕੰਪਨੀ ਦੇ ਪ੍ਰੰਪਰਾਗਤ ਡਿਜ਼ਾਈਨ ਦੀ ਝਲਕ ਦੇਖਣ ਨੂੰ ਮਿਲਦੀ ਹੈ। ਇਸ ਹਾਈਪਰ ਕਾਰ ਦੇ ਬਾਹਰਲੇ ਪਾਸੇ ਵਰਤੋਂ ਕੀਤਾ ਗਿਆ ਕਾਰਬਨ ਫਾਈਬਰ ਅਤੇ ਕੁਝ ਥਾਵਾਂ 'ਤੇ ਇਸਤੇਮਾਲ ਹੋਇਆ ਪੀਲਾ ਰੰਗ ਇਸ ਨੂੰ ਲਾਜਵਾਬ ਲੁੱਕ ਦਿੰਦਾ ਹੈ। ਸੈਂਟੇਨਰੀਓ ਨੂੰ ਖਰੀਦਣ ਵਾਲਾ ਅਵੇਂਟਾਡੋਰ ਦੀ ਤਰ੍ਹਾਂ ਹੀ ਸੈਂਟੇਨਰੀਓ ਨੂੰ ਕਿਸੇ ਵੀ ਰੰਗ 'ਚ ਪੇਂਟ ਕਰਵਾ ਸਕਦਾ ਹੈ। ਇਸ ਦੇ ਨਾਲ ਇਸ ਲੈਂਬੋਰਗਿਨੀ ਦੇ ਇੰਫੋਟੇਨਮੈਂਟ ਸਿਸਟਮ 'ਚ ਐਪਲ ਕਾਰਪਲੇਅ ਦਾ ਵੀ ਸਾਥ ਮਿਲੇਗਾ।
ਸੈਂਟੇਨਰੀਓ 'ਚ ਲੱਗਾ ਨੈਚੁਰਲੀ ਅਸਪਿਰਟਿਡ ਵੀ-12 ਇੰਜਣ ਇਸ ਕਾਰ ਨੂੰ ਲਾਈਟਵੇਟ ਬਣਾਉਂਦਾ ਹੈ ਅਤੇ ਇਸ ਦਾ ਭਾਰ ਸਿਰਫ 1.5 ਟਨ ਹੈ ਅਤੇ ਇਸ ਦੀ ਪਾਵਰ ਰੇਸ਼ੋ 1.97ਕੇ.ਜੀ/ਐੱਚ.ਪੀ. ਹੈ।
ਇਹ ਸਿਰਫ ਤੇਜ਼ ਰਫਤਾਰ ਹੀ ਨਹੀਂ ਫੜਦੀ ਸਗੋਂ ਇਸ ਦੀ ਟਾਪ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇੰਨੀ ਤੇਜ਼ ਰਫਤਾਰ ਨਾਲ ਸੜਕ 'ਤੇ ਗੱਡੀ ਚਲਾਉਣਾ ਖਤਰੇ ਤੋਂ ਖਾਲੀ ਨਹੀਂ ਹੈ ਅਤੇ ਇਸ ਨੂੰ ਡਰਾਈਵ ਕਰਨ ਵਾਲਾ ਇਸ ਲਈ ਰੇਸ ਟ੍ਰੈਕ ਦੀ ਵਰਤੋਂ ਕਰਨਾ ਹੀ ਬੇਹਤਰ ਸਮਝੇਗਾ।
ਲੀਕ ਕੀਤੀ ਗਈ ਭਵਿੱਖ 'ਚ ਯੂਜ਼ ਹੋਣ ਵਾਲੇ ਫਿਊਲ ਸਟੇਸ਼ਨ ਦੀ ਵੀਡੀਓ
NEXT STORY