ਜਲੰਧਰ : ਇਕ ਸ਼ੋਧ 'ਚ ਪਤਾ ਲੱਗਾ ਹੈ ਕਿ ਖਾਸ ਤਰ੍ਹਾਂ ਦੇ ਲੈਂਸ ਨਾਲ ਬੱਚਿਆਂ ਦੀ ਵੱਧਦੀ ਜਾਂ ਘੱਟਦੀ ਨਜ਼ਰ ਨੂੰ ਠੀਕ ਕੀਤਾ ਜਾ ਸਕਦਾ ਹੈ। ਸ਼ੋਧ ਦੇ ਨਤੀਜੇ ਕਾਫੀ ਪਾਜ਼ੇਟਿਵ ਤੇ ਹੈਰਾਨੀਜਨਕ ਸਫਲ ਰਹੇ ਹਨ ਪਰ ਲੈਂਸ ਨਜ਼ਰ ਨੂੰ ਹਮੇਸ਼ਾ ਲਈ ਠੀਕ ਨਹੀਂ ਕਰਦੇ।
ਇਹ ਲੈਂਸ ਅੱਖ ਦੀ ਪੁਤਲੀ ਨੂੰ ਢਕ ਕੇ ਪੂਰੀ ਤਰ੍ਹਾਂ ਕਵਰ ਕਰ ਦਿੰਦੇ ਹਨ। ਸੌਂਦੇ ਹੋਏ ਇਹ ਲੈਂਸ ਤੁਹਾਦੀ ਅੱਖ ਦੀ ਪੁਤਲੀ ਦੇ ਆਕਾਰ ਨਾਲ ਆਪਣਾ ਵੀ ਆਕਾਰ ਬਦਲਦੀ ਹੈ, ਜਿਸ ਕਰਕੇ ਇਹ ਲੈਂਸ ਅੱਖ ਦੇ ਲੈਂਸ ਦੀ ਬਣਤਰ ਨੂੰ ਵਿਗੜਨ ਨਹੀਂ ਦਿੰਦੇ।
ਇਸ ਨਵੀਂ ਤਕਨੀਕ ਨੂੰ ਅਜੇ ਸਿਰਫ ਟੈਸਟ ਹੀ ਕੀਤਾ ਜਾ ਰਿਹਾ ਹੈ। ਇਸ ਸ਼ੋਧ 'ਚ ਅਮਰੀਕਾ ਦੇ 3 ਤੋਂ ਲੈ ਕੇ 10 ਸਾਲ ਤੱਕ ਦੇ ਬੱਚਿਆਂ ਨੂੰ ਲਿਆ ਗਿਆ ਹੈ। ਜੇ ਇਹ ਤਕਨੀਕ ਠੀਕ ਰਹੀ ਤੇ ਨਤੀਜੇ ਇਸ ਤਰ੍ਹਾਂ ਹੀ ਸਫਲ ਰਹੇ ਤਾਂ ਇਸ ਨਾਲ ਨਜ਼ਰ ਘਟਣ-ਵਧਣ ਦੀ ਸਮੱਸਿਆ ਦਾ ਪੂਰੀ ਤਰ੍ਹਾਂ ਇਲਾਜ ਹੋ ਸਕੇਗਾ।
Videocaon ਨੇ ਲਾਂਚ ਕੀਤਾ Z55 krypton ਸਮਾਰਟਫੋਨ
NEXT STORY