ਜਲੰਧਰ: ਵੇਅਰਬਲਸ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਟਰੈਂਡ ਅੱਜ ਦੇ ਦੌਰ 'ਚ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ ਜੋ ਫੈਸ਼ਨ ਦੇ ਨਾਲ-ਨਾਲ ਤੁਸੀਂ ਹਾਰਟ ਰੇਟ ਅਤੇ ਸਟੇਪ ਕਾਊਂਟ ਨੂੰ ਮਾਨੀਟਰ ਕਰਨ 'ਚ ਮਦਦ ਕਰਦੇ ਹਨ ਪਰ ਹੁਣ ਇਕ ਅਜਿਹੀ ਸੈਂਸਰ ਆਪਰੇਟਿਡ ਚਿਪ ਡਿਵੈੱਲਪ ਕੀਤੀ ਗਈ ਹੈ ਜੋ ਤੁਹਾਡੇ ਸਰੀਰ ਚੋਂ ਨਿਕਲਣ ਵਾਲੇ ਪਸੀਨੇ ਨੂੰ ਟਰੈਕ ਕਰਦੀ ਹੈ ਅਤੇ ਉਸ ਬਾਰੇ ਸਾਰੀ ਸੰਬੰਧਿਤ ਜਾਣਕਾਰੀ ਦਿੰਦੀ ਹੈ।
ਇਸ ਸੈਂਸਰ ਆਪਰੇਟਿਡ ਚਿਪ ਨੂੰ UC Berkeley ਨੇ ਡਿਵੈੱਲਪ ਕੀਤਾ ਹੈ ਜੋ ਤੁਹਾਡੇ ਪਸੀਨੇ ਤੋਂ ਇਲੈਕਟ੍ਰੋਲਾਈਟਜ਼ ਅਤੇ ਮੈਟਾਬੋਲਾਈਟਸ ਦੀ ਮਾਤਰਾ ਨੂੰ ਮਾਪਦੀ ਹੈ ਅਤੇ ਤੁਹਾਡੀ ਚਮੜੀ ਦੇ ਤਾਪਮਾਨ ਬਾਰੇ ਵੀ ਸਹੀ ਜਾਣਕਾਰੀ ਦਿੰਦੀ ਹੈ। ਇਹ ਨਾਲ-ਨਾਲ ਇਹ ਤੁਹਾਡੇ ਸਰੀਰ 'ਚ ਹੋਣ ਵਾਲੀ ਬਿਮਾਰੀ ਬਾਰੇ 'ਚ ਪਹਿਲਾਂ ਹੀ ਅਲਰਟ ਕਰਦੀ ਹੈ ਅਤੇ ਇਸ ਜਾਣਕਾਰੀ ਨੂੰ ਐਪ ਦੀ ਮਦਦ ਨਾਲ ਫੋਨ 'ਤੇ ਸ਼ੋਅ ਕਰਦੀ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਇਹ ਚਿੱਪ ਮਨੁੱਖ ਨੂੰ ਨਿਰੋਗੀ ਜ਼ਿਦਗੀ ਦੇਣ 'ਚ ਸਹਾਇਤਾ ਪ੍ਰਦਾਨ ਕਰੇਗੀ।
ਇੰਤਜ਼ਾਰ ਖਤਮ: ਅੱਜ ਲਾਂਚ ਹੋਵੇਗਾ ਬਲੈਕਬੇਰੀ ਦਾ ਪਹਿਲਾ ਐਂਡ੍ਰਾਇਡ ਸਮਾਰਟਫੋਨ ਪ੍ਰਿਵ
NEXT STORY