ਜਲੰਧਰ- ਵਾਕਸਵਾਗਨ ਗਰੁੱਪ ਦੀ ਕੰਪਨੀ ਸਕੋਡਾ ਇਕ ਅਜਿਹੀ ਇਲੈਕਟ੍ਰਿਕ ਐੱਸ. ਊ. ਵੀ ਲਿਆਉਣ ਜਾ ਰਹੀ ਹੈ ਜੋ ਇਕ ਵਾਰ ਚਾਰਜ ਕਰਨ ਨਾਲ ਇਹ ਗੱਡੀ 482 ਕਿ. ਮੀ ਤੱਕ ਦਾ ਸਫਰ ਤੈਅ ਕਰ ਸਕੇਗੀ। ਕੰਪਨੀ ਇਸ ਐੱਸ. ਊ. ਵੀ ਨੂੰ 2020 ਤੱਕ ਲਾਂਚ ਕਰਨਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐੱਸ. ਊ. ਵੀ ਕੰਪਨੀ ਦੀ ਕਾਂਸੈਪਟ ਕਾਰ ਵਿਜਨ ਐੱਸ ਵਰਗੀ ਹੀ ਹੋਵੇਗੀ, ਇਸ ਲਈ ਅਸੀਂ ਵਿਜਨ ਐੱਸ ਨੂੰ ਹੀ ਆਧਾਰ ਮੰਨ ਕੇ ਇਸ ਐੱਸ. ਯੂ. ਵੀ ਬਾਰੇ 'ਚ ਜਾਨਣ ਦੀ ਕੋਸ਼ਿਸ਼ ਕਰਾਗੇ। ਜੇਕਰ ਨਵੀਂ ਐੱਸ. ਯੂ. ਵੀ ਇਸ ਡਿਜ਼ਾਇਨ 'ਤੇ ਹੈ ਤਾਂ ਫਿਰ ਲੁਕਸ ਦੇ ਮਾਮਲੇ 'ਚ ਇਹ ਅੱਗੇ ਹੀ ਰਹੇਗੀ।
ਇਸ ਆਲ ਇਲੈਕਟ੍ਰਿਕ ਐੱਸ. ਯੂ. ਵੀ ਨੂੰ ਵਾਕਸਵਾਗਨ ਦੇ ਐੱਮ. ਈ. ਬੀ ਬੈਟਰੀ ਪਲੈਟਫਾਰਮ 'ਤੇ ਤਿਆਰ ਕੀਤਾ ਜਾਵੇਗਾ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਆਉਣ ਵਾਲੇ ਸਮੇਂ 'ਚ ਵਾਕਸਵਾਗਨ ਸਕੋਡਾ ਬਰੈਂਡ ਤੋਂ ਇਲਾਵਾ ਆਪਣੇ ਆਪ ਵੀ ਪ੍ਰੀਮੀਅਮ ਅਤੇ ਹਾਈ ਪਰਫਾਰਮੇਨਸ ਦੇਣ ਵਾਲੀ ਇਲੈਕਟ੍ਰਿਕ ਕਾਰਾਂ ਦੀ ਰੇਂਜ ਲਿਆ ਸਕਦੀ ਹੈ। ਸਕੋਡਾ ਦੀ ਈ-ਐੱਸ. ਯੂ. ਵੀ ਦੀ ਜ਼ਿਆਦਾ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ ਪਰ ਇਨਾਂ ਜਰੂਰ ਪਤਾ ਚੱਲਿਆ ਹੈ ਕਿ ਐੱਮ. ਈ. ਬੀ ਪਲੇਟਫਾਰਮ 'ਤੇ ਬਣਨ ਵਾਲੀ ਇਹ ਐੱਸ. ਯੂ. ਵੀ ਇਕ ਵਾਰ ਚਾਰਜ ਹੋਣ 'ਤੇ 482 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ। ਫੁੱਲ ਚਾਰਜ ਹੋਣ 'ਚ ਇਸਨੂੰ ਸਿਰਫ 15 ਮਿੰਟ ਦਾ ਵਕਤ ਲੱਗੇਗਾ। ਕੰਪਨੀ ਦਾ ਕਹਿਣਾ ਹੈ ਕਿ ਨਵੀਂ ਐੱਸ. ਊ. ਵੀ ਸਿਰਫ 15 ਮਿੰਟ 'ਚ ਹੀ ਫੁੱਲ ਚਾਰਜ ਹੋ ਜਾਵੇਗੀ।
ਹੁਣ ਅਸੀਂ ਵਿਜਨ ਐੱਸ ਦੇ ਬਾਰੇ 'ਚ ਗੱਲ ਕਰਦੇ ਹਾਂ ਸਕੋਡਾ ਦੀ ਵਿਜਨ ਐੱਸ ਦੇਖਣ 'ਚ ਸ਼ਾਨਦਾਰ ਹੈ। ਕਿਉਂਕਿ ਇਹ ਨਵੀਂ ਐੱਸ. ਯੂ. ਵੀ ਕਾਫ਼ੀ ਹੱਦ ਤੱਕ ਵਿਜਨ ਐੱਸ ਵਰਗੀ ਹੀ ਹੋਵੇਗੀ। ਸਕੋਡਾ ਵਿਜਨ ਐੱਸ ਦਾ ਇੰਟੀਰਿਅਰ ਕਾਫੀ ਆਕਰਸ਼ਕ ਹੈ। ਇਸ ਗੱਡੀ ਦੀ ਇਕ ਖਾਸ ਗੱਲ ਇਹ ਹੈ ਕਿ ਇਸ ਦੇ ਸਟਰੇਟ ਇੰਸਟਰੂਮੇਂਟ ਪੈਨਲ ਨੂੰ ਡਰਾਈਵਰ ਦੇ ਨਾਲ-ਨਾਲ ਫ੍ਰੰਟ ਸੀਟ ਪੈਸੇਂਜਰ ਲਈ ਵੀ ਡਿਜ਼ਾਇਨ ਕੀਤਾ ਗਿਆ ਹੈ। ਇਸ ਐੱਸ. ਊ. ਵੀ 'ਚ ਕੁੱਲ 6 ਲੋਕ ਬੈਠ ਸਕਦੇ ਹਨ। ਇਸ ਕਾਰ ਦੀਆਂ ਸੀਟਾਂ ਕਾਫ਼ੀ ਆਰਾਮਦਾਇਕ ਹਨ ਅਤੇ ਇਨ੍ਹਾਂ ਨੂੰ ਹਾਈ-ਕੁਆਲਿਟੀ ਮਟੀਰਿਅਲਸ ਨਾਲ ਬਣਾਇਆ ਗਿਆ ਹੈ।
ਇਸ ਗੱਡੀ ਦੇ ਸਾਰੇ ਪੈਸੇਂਜਰਸ ਲਈ ਇਕ ਸਮਾਨ ਸੁਵਿਧਾਵਾਂ ਦਿੱਤੀ ਗਈਆਂ ਹਨ। ਸਾਰੀਆਂ ਸੀਟਾਂ 'ਤੇ ਇਕ ਬਰਾਬਰ ਸਪੇਸ ਅਤੇ ਇਕ ਜਿਹੀ ਹੀ ਐਂਟਰਟੇਨਮੇਂਟ ਫੀਚਰਸ ਮੌਜੂਦ ਮਿਲਣਗੇ। ਇਸ ਗੱਡੀ ਦੇ ਸਾਰੇ ਪੈਸੇਂਜਰਸ ਲਈ ਅਲਗ ਅਲਗ ਡਿਸਪਲੇ ਦਿੱਤੀ ਗਈ ਹੈ। ਜੇਕਰ ਸਕੋਡਾ ਦੀ ਆਲ-ਇਲੈਕਟ੍ਰਿਕ ਐੱਸ. ਯੂ. ਵੀ ਵਿਜਨ ਐੱਸ 'ਤੇ ਬੇਸਡ ਹੁੰਦੀ ਹੈ ਤਾਂ ਉਸ 'ਚ ਵੀ ਕਾਫ਼ੀ ਬੂਟ ਸਪੇਸ ਹੋਵੇਗਾ। ਇਸ ਗੱਡੀ 'ਚ ਸੀਟਾਂ ਨੂੰ ਬੇਹੱਦ ਹੀ ਅਸਾਨੀ ਨਾਲ ਫੋਲਡ ਕੀਤਾ ਜਾ ਸਕੇਗਾ। ਇੰਨਾਂ ਸਾਰੀਆਂ ਗੱਲਾਂ ਤੋ ਇਲਾਵਾ ਇਹ ਗੱਡੀ ਲਾਗਤ ਦੇ ਮਾਮਲੇ 'ਚ ਡੀਜਲ-ਪੈਟਰੋਲ ਗੱਡੀਆਂ ਤੋਂ ਸਸਤੀ ਹੋਵੇਗੀ।
ਇਹ ਪਾਕਿਟ ਪ੍ਰਿੰਟਰ ਬਿਨਾਂ ਪੇਪਰ ਦੀ ਵਰਤੋਂ ਕੀਤੇ ਫੋਨ ਦੀਆਂ ਤਸਵੀਰਾਂ ਨੂੰ ਕਰੇਗਾ ਪ੍ਰਿੰਟ
NEXT STORY