ਜਲੰਧਰ- ਮਸ਼ਹੂਰ ਭੌਤਿਕਸ਼ਾਸ਼ਤਰੀ ਸਟੀਵਨ ਹਾਕਿੰਗ ਨੇ ਦਾਅਵਾ ਕੀਤਾ ਹੈ ਕਿ ਧਰਤੀ ਅਤੇ ਮਨੁੱਖਤਾ ਲਈ ਸਮਾਂ ਤੇਜ਼ੀ ਖਤਮ ਹੋ ਰਿਹਾ ਹੈ। ਬੀ. ਬੀ. ਸੀ. ਦੀ ਸ਼ੁਰੂ ਹੋਣ ਜਾ ਰਹੀ ਇਕ ਨਵੀਂ ਸੀਰੀਜ਼ 'ਚ ਉਨ੍ਹਾਂ ਨੇ ਕਿਹਾ ਹੈ ਕਿ ਮੌਸਮ 'ਚ ਹੋ ਰਹੇ ਬਦਲਾਵਾਂ, ਐਸਟਰਾਈਡਸ ਦੇ ਟਾਕਰੇ ਅਤੇ ਵੱਧਦੀ ਜਨਸੰਖਿਆਂ ਦੇ ਖਤਰੇ ਦੇ ਚਲਦੇ ਇਨਸਾਨਾਂ ਨੂੰ ਅਗਲੇ ਸੌ ਸਾਲਾਂ 'ਚ ਇਕ ਨਵੇਂ ਗ੍ਰਹਿ 'ਤੇ ਬਸਣ ਦੀ ਜ਼ਰੂਰਤ ਹੋਵੇਗੀ।
'ਐਕਸਪੀਡੀਸ਼ਨ ਨਿਊ ਅਰਥ' (ਨਵੀਂ ਧਰਤੀ ਦੀ ਖੋਜਯਾਤਰਾ ) ਨਾਂ ਦੀ ਇਸ ਡਾਕਿਊਮੈਂਟਰੀ ਹਾਕਿੰਗ ਅਤੇ ਉਨ੍ਹਾਂ ਦੇ ਪੁਰਾਣੇ ਸਟੂਡੇਂਟ ਕ੍ਰਿਸਟਾਰਫ ਨੇ ਦਾਅਵਾ ਕੀਤਾ ਹੈ ਕਿ ਧਰਤੀ ਅਤੇ ਇਸ 'ਤੇ ਰਹਿ ਰਹੇ ਇਨਸਾਨਾਂ ਦਾ ਸਮਾਂ ਪੂਰਾ ਹੋ ਰਿਹਾ ਹੈ। ਉਨ੍ਹਾਂ ਨੂੰ ਜਿੰਦਾ ਰਹਿਣ ਲਈ ਇਸ ਨੂੰ ਛੱਡਣਾ ਹੋਵੇਗਾ। ਇਕ ਰਿਪੋਰਟ ਦੇ ਮੁਤਾਬਕ ਇਸ ਸ਼ੋਅ ਦਾ ਮਕਸਦ ਲੋਕਾਂ ਤੋਂ ਉਨ੍ਹੰ ਦੇ ਜੀਵਨ ਦੇ ਸਭ ਤੋਂ ਪ੍ਰਭਾਵਸ਼ਾਲੀ ਚੀਜ਼ ਲਈ ਵੋਟ ਕਰਨ ਦੀ ਮੰਗ ਕਰ ਬ੍ਰਿਟੇਨ ਦੇ ਸਭ ਤੋਂ ਵੱਡੇ ਅਵੀਸ਼ਕਾਰ ਦੀ ਖੋਜ ਕਰਨਾ ਹੈ।
ਪਿਛਲੇ ਮਹੀਨੇ ਹੀ ਹਾਕਿੰਗ ਨੇ ਚੇਤਾਵਨੀ ਦਿੱਤੀ ਸੀ ਕਿ ਤਕਨੀਕ ਨਾਲ ਤੇਜ਼ੀ ਨਾਲ ਵੱਧ ਰਹੀ ਇਨਸਾਨਾਂ ਦੀ ਅਕਰਮਕ ਪ੍ਰਵਰਤੀ ਸਾਨੂੰ ਨਿਊਕਲੀਅਰ ਜਾਂ ਬਾਇਲਾਜੀਕਲ ਵਾਰ ਦੇ ਰਾਹੀ ਤਬਾਹ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿਰਫ ਇਕ 'ਗਲੋਬਲ ਸਰਕਾਰ' ਹੀ ਇਸ 'ਨਜ਼ਦੀਕੀ ਵਿਨਾਸ਼ ' ਨੂੰ ਰੋਕ ਸਕਦੀ ਹੈ। ਉਨ੍ਹਾਂ ਨੇ ਆਸ਼ੰਕਾ ਜਤਾਈ ਸੀ ਕਿ ਇਨਸਾਨਾਂ 'ਚ ਇਕ ਪ੍ਰਜਾਤੀ ਦੇ ਰੂਪ 'ਚ ਜਿੰਦਾ ਰਹਿਣ ਦੇ ਗੁਣਾਂ ਦੀ ਕਮੀ ਹੋ ਸਕਦੀ ਹੈ।
ਲਾਈਵ ਸੁਸਾਇਡ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਫੇਸਬੁੱਕ ਨੇ ਚੁੱਕਿਆ ਇਹ ਕਦਮ
NEXT STORY