ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਅੱਜ ਆਪਣੇ ਰੈੱਡਮੀ ਨੋਟ 5 ਅਤੇ ਰੈੱਡਮੀ ਨੋਟ 5 ਪ੍ਰੋ ਸਮਾਰਟਫੋਨਜ਼ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਕਰਵਾਏਗੀ। ਸੇਲ 12 ਵਜੇ ਤੋਂ ਸ਼ੁਰੂ ਹੋਵੇਗੀ। ਗਾਹਕ ਇੰਨ੍ਹਾਂ ਸਮਾਰਟਫੋਨਜ਼ ਨੂੰ ਗਲੋਡ, ਰੋਜ਼ ਗੋਲਡ, ਬਲੂ ਅਤੇ ਬਲੈਕ ਕਲਰ ਆਪਸ਼ਨ 'ਚ ਖਰੀਦ ਸਕਦੇ ਹੋ।
ਕੀਮਤ -
ਕੀਮਤਾਂ ਦੀ ਗੱਲ ਕਰੀਏ ਤਾਂ ਰੈੱਡਮੀ ਨੋਟ 5 ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੈ, ਜਦਕਿ ਰੈੱਡਮੀ ਨੋਟ 5 ਪ੍ਰੋ ਦੀ ਕੀਮਤ 14,999 ਰੁਪਏ ਹੈ।
ਆਫਰ -
ਸ਼ਿਓਮੀ ਅਤੇ ਰਿਲਾਇੰਸ ਜਿਓ ਦੀ ਸਾਂਝੇਦਾਰੀ ਦੇ ਚੱਲਦੇ ਯੂਜ਼ਰ ਨੂੰ 2,200 ਰੁਪਏ ਦਾ ਕੈਸ਼ਬੈਕ ਦਿੱਤਾ ਜਾਵੇਗਾ। ਜਿਓ ਦੇ #GiveMe5 ਆਫਰ ਦੇ ਤਹਿਤ ਸਮਾਰਟਫੋਨ ਨੂੰ ਖਰੀਦਣ 'ਤੇ ਰਿਲਾਇੰਸ ਜਿਓ ਵੱਲੋਂ ਕੈਸ਼ਬੈਕ ਵਾਊਚਰ ਮਿਲੇਗਾ। ਇੰਨ੍ਹਾਂ ਵਾਊਚਰ ਦੀ ਵਰਤੋਂ ਯੂਜ਼ਰ ਆਪਣੇ ਰਿਲਾਇੰਸ ਜਿਓ ਨੰਬਰ ਨੂੰ ਰਿਚਾਰਜ ਕਰਦੇ ਸਮੇਂ ਕਰ ਸਕੋਗੇ। ਇੰਨਾ ਹੀ ਨਹੀਂ ਡਬਲ ਡਾਟਾ ਆਫਰ 'ਚ ਯੂਜ਼ਰ 4.5 ਟੀ. ਬੀ. ਤੱਕ 4ਜੀ ਡਾਟਾ ਦਾ ਲਾਭ ਮਿਲੇਗਾ।
ਪਹਿਲੀ ਸੇਲ 'ਚ ਵਿਕੇ 3 ਲੱਖ ਯੂਨਿਟਸ -
ਤੁਹਾਨੂੰ ਦੱਸ ਦੱਈਏ ਕਿ ਇੰਨ੍ਹਾਂ ਸਮਾਰਟਫੋਨਜ਼ ਦੀ ਪਹਿਲੀ ਸੇਲ 22 ਫਰਵਰੀ ਨੂੰ ਆਯੋਜਿਤ ਕੀਤੀ ਗਈ ਸੀ, ਜਿਸ ਦੇ ਲਈ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸੇਲ 'ਚ 3 ਲੱਖ ਤੋਂ ਵੀ ਜ਼ਿਆਦਾ ਯੂਨਿਟਸ ਦੀ ਵਿਕਰੀ ਸਿਰਫ 3 ਮਿੰਟ ਤੋਂ ਵੀ ਘੱਟ ਸਮੇਂ 'ਚ ਕੀਤੀ ਹੈ।
ਤੁਹਾਡੇ ਸਾਧਾਰਨ ਸਾਈਕਲ ਨੂੰ ਈ-ਬਾਈਕ 'ਚ ਬਦਲ ਦੇਵੇਗਾ EvoWheel
NEXT STORY