ਗੈਜੇਟ ਡੈਸਕ– ਵਟਸਐਪ ਨੇ ਹਾਲ ਹੀ ’ਚ ਆਪਣੇ ਪਲੇਟਫਾਰਮ ’ਤੇ ਕਈ ਨਵੇਂ ਫੀਚਰਜ਼ ਜੋੜੇ ਹਨ। ਖਾਸ ਕਰਕੇ ਪ੍ਰਾਈਵੇਸੀ ਨਾਲ ਜੁੜੇ ਕਈ ਅਜਿਹੇ ਫੀਚਰਜ਼ ਐਪ ’ਚ ਜੋੜੇ ਗਏ ਹਨ ਜਿਨ੍ਹਾਂ ਦਾ ਲੋਕਾਂ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ। ਇਸ ਦਾ ਕਾਰਨ ਦੂਜੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ’ਤੇ ਇਨ੍ਹਾਂ ਫੀਚਰਜ਼ ਦਾ ਹੋਣਾ ਸੀ। ਵਟਸਐਪ ’ਤੇ ਹੁਣ ਤੁਹਾਨੂੰ ਕਈ ਨਵੇਂ ਪ੍ਰਾਈਵੇਸੀ ਫੀਚਰਜ਼ ਮਿਲ ਰਹੇ ਹਨ।
ਭਾਰਤ ’ਚ ਵਟਸਐਪ ਯੂਜ਼ਰਸ ਦੀ ਗਿਣਤੀ 48.7 ਕਰੋੜ ਹੈ। ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਵਟਸਐਪ ਯੂਜ਼ਰਸ ਭਾਰਤ ’ਚ ਹੀ ਹਨ। ਆਓ ਜਾਣਦੇ ਹਾਂ ਇਨ੍ਹਾਂ ਫੀਚਰਜ਼ ਦਾ ਤੁਹਾਡੇ ’ਤੇ ਕੀ ਅਸਰ ਪਵੇਗਾ।
ਇਹ ਵੀ ਪੜ੍ਹੋ– ਇਹ iPhone ਮਾਡਲ ਬਣਿਆ ਦੁਨੀਆ ਦਾ ਬੈਸਟ ਸੇਲਿੰਗ ਸਮਾਰਟਫੋਨ, ਵੇਖੋ ਟਾਪ-10 ਫੋਨਾਂ ਦੀ ਲਿਸਟ
ਜਿਸ ਨੂੰ ਚਾਹੋਗੇ ਉਸੇ ਨੂੰ ਹੀ ਦਿਸੇਗੀ ਵਟਸਐਪ DP,ਲਾਸਟ ਸੀਨ ਅਤੇ ਸਟੇਟਸ
ਇਸ ਤੋਂ ਪਹਿਲਾਂ ਯੂਜ਼ਰਸ ਨੂੰ ਵਟਸਐਪ DP,ਲਾਸਟ ਸੀਨ ਅਤੇ ਸਟੇਟਸ ਦੇ ਤਿੰਨ ਆਪਸ਼ਨ ਮਿਲਦੇ ਸਨ। ਐਪ ’ਤੇ everyone, all your contacts ਜਾਂ nobody ਦਾ ਆਪਸ਼ਨ ਸੀ। ਹੁਣ ਤੁਹਾਨੂੰ ਇਸ ਵਿਚ ਇਕ ਨਵਾਂ ਆਪਸ਼ਨ ਮਿਲੇਗਾ। ਯੂਜ਼ਰਸ ਲਈ ਐਪ ਨੇ ਚੌਥਾ ਆਪਸ਼ਨ 'My contacts except' ਜੋੜ ਦਿੱਤਾ ਹੈ। ਇਸ ਆਪਸ਼ਨ ਦੀ ਮਦਦ ਨਾਲ ਤੁਸੀਂ ਕਾਨਟੈਕਟ ਲਿਸਟ ’ਚ ਜਿਨ੍ਹਾਂ ਲੋਕਾਂ ਨੂੰ ਚਾਹੋਗੇ ਉਨ੍ਹਾਂ ਨੂੰ ਡੀਪੀ, ਲਾਸਟ ਸੀਨ ਅਤੇ ਸਟੇਟਸ ਵੇਖਣ ਤੋਂ ਰੋਕ ਸਕਦੇ ਹੋ।
ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਝਟਕਾ, ਹੁਣ ਈ-ਮੇਲ, ਕੈਲੰਡਰ ਤੇ ਡਾਕਸ ਵਰਗੇ ਐਪਸ ਲਈ ਖਰਚਣੇ ਪੈਣਗੇ ਪੈਸੇ
ਲਾਸਟ ਸੀਨ ’ਚ ਵੱਡੀ ਅਪਡੇਟ
ਪਿਛਲੇ ਸਾਲ ਦੇ ਅਖੀਰ ਯਾਨੀ ਦਸੰਬਰ 2021 ’ਚ ਵਟਸਐਪ ਨੇ ਪ੍ਰਾਈਵੇਸੀ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਕੀਤੀ ਹੈ। ਇਹ ਅਪਡੇਟ ਲਾਸਟ ਸੀਨ ਨੂੰ ਲੈ ਕੇ ਸੀ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰਸ ਦਾ ਲਾਸਟ ਸੀਨ ਅਜਿਹੇ ਕਿਸੇ ਯੂਜ਼ਰ ਨੂੰ ਨਜ਼ਰ ਨਹੀਂ ਆਏਗਾ, ਜਿਸ ਨਾਲ ਉਸ ਨੇ ਕਦੇ ਚੈਟ ਨਾ ਕੀਤੀ ਹੋਵੇ। ਯਾਨੀ ਤੁਸੀਂ ਲਾਸਟ ਸੀਨ ਭਲੇ ਹੀ ਆਨ ਰੱਖਿਆ ਹੋਵੇ ਪਰ ਜੇਕਰ ਕਿਸੇ ਯੂਜ਼ਰ ਨਾਲ ਚੈਟ ਨਹੀਂ ਕੀਤੀ ਤਾਂ ਉਹ ਤੁਹਾਡਾ ਲਾਸਟ ਸੀਨ ਨਹੀਂ ਵੇਖ ਸਕੇਗਾ। ਇਹ ਫੀਚਰ ਯੂਜ਼ਰਸ ’ਤੇ ਚੋਰੀ-ਛੁਪੇ ਨਜ਼ਰ ਰੱਖਣ ਵਾਲਿਆਂ ਤੋਂ ਉਨ੍ਹਾਂ ਨੂੰ ਬਚਾਉਂਦਾ ਹੈ।
ਇਹ ਵੀ ਪੜ੍ਹੋ– ਹੁਣ ਟਵਿੱਟਰ 'ਤੇ ਵੀ ਯੂਜ਼ਰਜ਼ ਲਿਖ ਸਕਣਗੇ ਲੰਮੇ ਲੇਖ, ਲਿੰਕ ਵੀ ਕਰ ਸਕਣਗੇ ਸ਼ੇਅਰ
ਡਿਸਅਪੀਅਰਿੰਗ ਮੈਸੇਜ
ਸਾਲ 2021 ’ਚ ਹੀ ਐਪ ’ਤੇ ਡਿਸਅਪੀਅਰਿੰਗ ਮੈਸੇਜ ਦਾ ਫੀਚਰ ਜੁੜਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕਿਸੇ ਮੈਸੇਜ ਨੂੰ ਡਿਸਅਪੀਅਰਿੰਗ ਸੈਟਿੰਗ ਦੇ ਨਾਲ ਭੇਜ ਸਕਦੇ ਹੋ। ਇਸ ਦੀ ਮਦਦ ਨਾਲ ਭੇਜੇ ਗਏ ਮੈਸੇਜ 24 ਘੰਟੇ, 7 ਦਿਨ ਜਾਂ ਫਿਰ 90 ਦਿਨਾਂ ’ਚ ਆਪਣੇ-ਆਪ ਡਿਲੀਟ ਹੋ ਜਾਣਗੇ। ਯੂਜ਼ਰਸ ਨੂੰ ਇਸ ਫੀਚਰ ਲਈ ਟਾਈਮ ਸੈੱਟ ਕਰਨਾ ਹੋਵੇਗਾ।
ਇਹ ਵੀ ਪੜ੍ਹੋ– ਇਲੈਕਟ੍ਰਿਕ ਸਕੂਟਰਾਂ ਤੋਂ ਬਾਅਦ ਹੁਣ Tata Nexon EV ਨੂੰ ਲੱਗੀ ਅੱਗ, ਕੰਪਨੀ ਨੇ ਲਿਆ ਅਹਿਮ ਫੈਸਲਾ
ਐਂਡ-ਟੂ-ਐਂਡ ਐਨਕ੍ਰਿਪਸ਼ਨ
ਸਾਲ 2016 ’ਚ ਵਟਸਐਪ ’ਤੇ ਐਂਡ-ਟੂ-ਐਂਡ ਐਨਕ੍ਰਿਪਸ਼ਨ ਫੀਚਰ ਆਇਆ ਸੀ। ਇਸ ਫੀਚਰ ਦਾ ਐਕਸੈਸ ਸਿਰਫ ਸੈਂਡਰ ਕੋਲ ਹੀ ਹੋਵੇਗਾ। ਯਾਨੀ ਇਹ ਮੈਸੇਜ ਸੈਂਡਰ ਅਤੇ ਰਿਸੀਵਰ ਦੇ ਵਿਚਕਾਰ ਹੀ ਰਹਿੰਦਾ ਹੈ। ਕੋਈ ਤੀਜਾ ਜਾਂ ਥਰਡ ਪਾਰਟੀ ਤੁਹਾਡੇ ਮੈਸੇਜ ਨਹੀਂ ਪੜ੍ਹ ਸਕਦਾ।
ਇਹ ਵੀ ਪੜ੍ਹੋ– ਬਾਲਟੀ ਕਰੇਗੀ ਵਾਸ਼ਿੰਗ ਮਸ਼ੀਨ ਦਾ ਕੰਮ, ਸਸਤੀ ਕੀਮਤ ’ਚ ਉਪਲੱਬਧ ਹੈ ਇਹ ਡਿਵਾਈਸ
ਇਹ iPhone ਮਾਡਲ ਬਣਿਆ ਦੁਨੀਆ ਦਾ ਬੈਸਟ ਸੇਲਿੰਗ ਸਮਾਰਟਫੋਨ, ਵੇਖੋ ਟਾਪ-10 ਫੋਨਾਂ ਦੀ ਲਿਸਟ
NEXT STORY