ਨਵੀਂ ਦਿੱਲੀ (ਇੰਟ.)–ਸਾਈਬਰ ਅਟੈਕ ਤੋਂ ਅੱਜ ਕੋਈ ਸੁਰੱਖਿਅਤ ਨਹੀਂ ਹੈ। ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਐਪਲ ਫੋਨਜ਼ ’ਚ ਵੀ ਹੈਕਰਾਂ ਨੇ ਸੰਨ੍ਹ ਲੱਗਾ ਦਿੱਤੀ ਹੈ। ਗੂਗਲ ਦੀ ਇਕ ਰਿਪੋਰਟ ਮੁਤਾਬਕ ਹੈਂਕਿੰਗ ਟੂਲ ਦੀ ਮਦਦ ਨਾਲ ਹੈਕਰਸ ਨੇ ਐਪਲ ਅਤੇ ਐਂਡ੍ਰਾਇਡ ਸਮਾਰਟਫੋਨ ’ਚ ਸੰਨ੍ਹ ਲੱਗਾ ਕੇ ਮੈਸੇਜ ਅਤੇ ਕਾਂਟੈਕਟ ਹਾਸਲ ਕਰ ਲਏ ਹਨ। ਜਿਸ ਸਪਾਈਵੇਅਰ ਦੀ ਮਦਦ ਨਾਲ ਹੈਕਿੰਗ ਕੀਤੀ ਗਈ ਹੈ, ਉਸ ਨੂੰ ਇਟਲੀ ਦੀ ਇਕ ਕੰਪਨੀ ਬਣਾਉਂਦੀ ਹੈ। ਇਸ ਕੰਪਨੀ ਦਾ ਦਾਅਵਾ ਹੈ ਕਿ ਉਸ ਦੇ ਗਾਹਕਾਂ ਦੀ ਲਿਸਟ ’ਚ ਕਈ ਯੂਰਪੀ ਦੇਸ਼ਾਂ ਦੀ ਲਾਅ-ਇਨਫੋਰਸਮੈਂਟ ਏਜੰਸੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ : ਇਜ਼ਰਾਈਲ ਦੇ ਵਿਦੇਸ਼ ਮੰਤਰੀ ਦੇ ਦੌਰੇ ਤੋਂ ਪਹਿਲਾਂ ਤੁਰਕੀ ਨੇ ਹਮਲੇ ਨੂੰ ਕੀਤਾ ਨਾਕਾਮ : ਰਿਪੋਰਟ
ਰਿਪੋਰਟ ਦੱਸਦੀ ਹੈ ਕਿ ਇਟਲੀ ਅਤੇ ਕਜ਼ਾਕਿਸਤਾਨ ’ਚ ਐਪਲ ਅਤੇ ਐਂਡ੍ਰਾਇਡ ਸਮਾਰਟਫੋਨ ਦੀ ਜਾਸੂਸੀ ਕਰਨ ਲਈ ਇਸ ਸਪਾਈਵੇਅਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਕੰਪਨੀ ਨੇ ਅਜਿਹੇ ਟੂਲ ਬਣਾਏ ਹਨ, ਜਿਨ੍ਹਾਂ ਨੂੰ ਸਮਾਰਟਫੋਨ ’ਚ ਮੌਜੂਦਾ ਪ੍ਰਾਈਵੇਟ ਮੈਸੇਜ ਅਤੇ ਕਾਂਟੈਕਟ ਨੂੰ ਅਕਸੈੱਸ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ। ਉੱਥੇ ਹੀ ਮਿਲਾਨ ਸਥਿਤ ਦੋਸ਼ੀ ਆਰ. ਸੀ. ਐੱਸ. ਲੈਬ ਦਾ ਕਹਿਣਾ ਹੈ ਕਿ ਉਹ ਕਾਨੂੰਨ ਮੁਤਾਬਕ ਕੰਮ ਕਰਦੀ ਹੈ।
ਇਹ ਵੀ ਪੜ੍ਹੋ : ਕੱਚੇ ਤੇਲ ’ਚ 5 ਸਾਲ ਜਾਰੀ ਰਹੇਗੀ ਅਸਥਿਰਤਾ : ਡੈਰੇਨ ਵੁਡਸ
ਕੰਪਨੀ ਦਾ ਦਾਅਵਾ, ਅਪਰਾਧਾਂ ਦੀ ਜਾਂਚ ’ਚ ਕਰਦੀ ਹੈ ਮਦਦ
ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਆਰ. ਸੀ. ਐੱਸ. ਲੈਬ ਦਾ ਕਹਿਣਾ ਹੈ ਕਿ ਉਸ ਦੇ ਪ੍ਰੋਡਕਟ ਅਤੇ ਸਰਵਿਸਿਜ਼ ਯੂਰਪੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਕੰਪਨੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਪਰਾਧਾਂ ਦੀ ਜਾਂਚ ਕਰਨ ’ਚ ਮਦਦ ਕਰਦੀ ਹੈ। ਕੰਪਨੀ ਨੇ ਆਪਣੇ ਉਤਪਾਦਾਂ ਦੀ ਦੁਰਵਰਤੋਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਆਰ. ਸੀ. ਐੱਸ. ਲੈਬ ਦੇ ਕਰਮਚਾਰੀ ਸਬੰਧਤ ਗਾਹਕਾਂ ਵਲੋਂ ਕੀਤੀ ਗਈ ਕਿਸੇ ਵੀ ਗਤੀਵਿਧੀ ’ਚ ਹਿੱਸਾ ਨਹੀਂ ਲੈਂਦੇ ਹਨ। ਆਰ. ਸੀ. ਐੱਸ. ਲੈਬ ਖੁਦ ਨੂੰ ਲਾਫੁਲ ਇੰਟਰਸੈਪਸ਼ਨ ਤਕਨੀਕ ਅਤੇ ਸੇਵਾਵਾਂ ਦਾ ਨਿਰਮਾਤਾ ਦੱਸਦੀ ਹੈ। ਕੰਪਨੀ ਵਾਇਸ, ਡਾਟਾ ਸੰਗ੍ਰਹਿ ਅਤੇ ਟ੍ਰੈਕਿੰਗ ਸਿਸਟਮ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਹ ਇਕੱਲੇ ਯੂਰਪ ’ਚ ਰੋਜ਼ਾਨਾ 10,000 ਇੰਟਰਸੈਪਟ ਕੀਤੇ ਗਏ ਟਾਰਗੈੱਟ ਨੂੰ ਹੈਂਡਲ ਕਰਦੀ ਹੈ।
ਇਹ ਵੀ ਪੜ੍ਹੋ : ਸੈਂਕੜਾ ਲਗਾ ਸਰਫਰਾਜ਼ ਨੇ ਸਿੱਧੂ ਮੂਸੇਵਾਲਾ ਦੇ ਸਟਾਈਲ 'ਚ ਮਨਾਇਆ ਜਸ਼ਨ, ਫਿਰ ਲੱਗੇ ਰੋਣ (ਵੀਡੀਓ)
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
Realme ਦੀ ਪਹਿਲੀ ਕਾਲਿੰਗ ਵਾਲੀ ਸਮਾਰਟਵਾਚ ਭਾਰਤ ’ਚ ਲਾਂਚ, ਕੀਮਤ 4 ਹਜ਼ਾਰ ਰੁਪਏ ਤੋਂ ਵੀ ਘੱਟ
NEXT STORY