10,000 ਕਿਲੋਮੀਟਰ ਤੱਕ ਖੋਜ ਕਰਨ ’ਚ ਮਿਲੇਗੀ ਮਦਦ
ਗੈਜੇਟ ਡੈਸਕ– ਜਪਾਨ ਦੀ ਕਾਰ ਨਿਰਮਾਤਾ ਕੰਪਨੀ ਟੋਇਟਾ ਨੇ ਚੰਦਰਮਾ ’ਤੇ ਚੱਲਣ ਵਾਲੇ ਖਾਸ ਮੂਨ ਰੋਵਰ ਨੂੰ ਜਲਦੀ ਤਿਆਰ ਕਰਨ ਦੀ ਜਾਣਕਾਰੀ ਦਿੱਤੀ ਹੈ। ਇਸ ਸੈਲਫ ਡਰਾਈਵਿੰਗ Lunar Rover ਕੰਸੈਪਟ ਨੂੰ ਲੈ ਕੇ ਟੋਇਟਾ ਨੇ ਜਪਾਨ ਦੀ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (JAXA) ਦੇ ਨਾਲ ਸਾਂਝੇਦਾਰੀ ਕਰਕੇ ਕੰਮ ਸ਼ੁਰੂ ਕਰ ਦਿੱਤਾ ਹੈ। ਟੋਇਟਾ ਨੇ ਦੱਸਿਆ ਹੈ ਕਿ ਲੂਨਰ ਰੋਵਰ ਚੰਦਰਮਾ ’ਤੇ 10 ਹਜ਼ਾਰ ਕਿਲੋਮੀਟਰ ਦੀ ਰੇਂਜ ਤਕ ਖੋਜ ਕਰਨ ਲਈ ਇਸ ਨੂੰ ਇਸਤੇਮਾਲ ’ਚ ਲਿਆਇਆ ਜਾਵੇਗਾ।
2 ਪੁਲਾੜ ਯਾਤਰੀਆਂ ਦੇ ਬੈਠਣ ਦੀ ਸੁਵਿਧਾ
ਇਸ ਲੂਨਰ ਰੋਵਰ ਦਾ ਸਾਈਜ਼ ਦੋ ਮਿਨੀ ਬੱਸਾਂ ਦੇ ਬਰਾਬਰ ਹੋਵੇਗਾ ਅਤੇ ਇਸ ਵਿਚ 2 ਪੁਲਾੜ ਯਾਤਰੀ ਆਸਾਨੀ ਨਾਲ ਬੈਠ ਸਕਣਗੇ। ਇਹ ਸੋਲਰ ਪਾਵਰ ਦੀ ਮਦਦ ਨਾਲ ਕੰਮ ਕਰੇਗਾ ਜਿਸ ਨਾਲ ਇਸ ਦਾ ਉਪਯੋਗ ਕਰਦੇ ਸਮੇਂ ਈਂਧਣ ਆਦਿ ਦੇ ਖਤਮ ਹੋਣ ਦੀ ਚਿੰਤਾ ਨਹੀਂ ਸਤਾਏਗੀ। ਇਸ ਵਿਚ 6 ਵ੍ਹੀਲਜ਼ ਲੱਗੇ ਹਨ ਅਤੇ ਇਸ ਦੀ ਲੰਬਾਈ 6 ਮੀਟਰ, ਚੌੜਾਈ 5.2 ਮੀਟਰ ਅਤੇ ਉੱਚਾਈ 3.8 ਮੀਟਰ ਹੋਣ ਦੀ ਜਾਣਕਾਰੀ ਹੈ।
ਨਹੀਂ ਹੋਵੇਗੀ ਸਪੇਸ ਸੂਟ ਪਾਉਣ ਦੀ ਲੋੜ
ਇਸ ਸੈਲਫ ਡਰਾਈਵਿੰਗ ਵ੍ਹੀਕਲ ’ਚ ਜਾਣਵਾਲੇ ਪੁਲਾੜ ਯਾਤਰੀਆਂ ਨੂੰ ਸਪੇਸ ਸੂਟ ਪਾਉਣ ਦੀ ਵੀ ਲੋੜ ਨਹੀਂ ਹੋਵੇਗੀ। ਇਸ ਦੇ ਸਾਲ 2029 ਤਕ ਲਾਂਚ ਹੋਣਦੀ ਉਮੀਦ ਕੀਤੀ ਜਾ ਰਹੀ ਹੈ।
Skype ’ਤੇ ਜਲਦੀ ਹੀ 50 ਲੋਕ ਇਕੱਠੇ ਕਰ ਸਕਣਗੇ ਵੀਡੀਓ ਚੈਟ
NEXT STORY