ਜਲੰਧਰ : ਸਮਾਰਟਫੋਨ ਹੈਕ ਹੋਣਾ ਅਤੇ ਡਾਟਾ ਚੋਰੀ ਹੋਣਾ ਆਮ ਜਿਹੀ ਗੱਲ ਹੈ ਅਤੇ ਤੁਸੀਂ ਫੋਨ ਦੀ ਬੈਟਰੀ ਰਾਹੀਂ ਵੀ ਡਿਵਾਈਸ ਨੂੰ ਹੈਕ ਕਰਨ ਬਾਰੇ ਸੁਣਿਆ ਹੋਵੇਗਾ। ਜੇ ਤੁਸੀਂ ਵੀ ਸਮਾਰਟਫੋਨ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਹੁਣ ਹੋਰ ਵੀ ਵੱਧ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਖੋਜਕਾਰਾਂ ਵੱਲੋਂ ਇਹ ਗੱਲ ਸਾਹਮਣੇ ਲਿਆਂਦੀ ਗਈ ਹੈ ਕਿ ਫੋਨ ਦਾ 'ਬੈਟਰੀ ਲੈਵਲ' ਵੀ ਤੁਹਾਨੂੰ ਟ੍ਰੈਕ ਕਰਨ ਵਿਚ ਵਰਤਿਆ ਜਾਂਦਾ ਹੈ। ਜੀ ਹਾਂ ਫੋਨ ਵਿਚ ਬੈਟਰੀ ਫੀਸਦੀ ਦੇ ਹਿਸਾਬ ਨਾਲ ਹੀ ਟ੍ਰੈਕਿੰਗ ਹੁੰਦੀ ਹੈ। ਖੋਜਕਾਰਾਂ ਨੇ ਉਸ ਲਈ ਸਾਵਧਾਨ ਰਹਿਣ ਨੂੰ ਕਿਹਾ ਹੈ ਅਤੇ ਇਸ ਵਿਚ ਭਾਰਤੀ ਮੂਲ ਦਾ ਵਿਅਕਤੀ ਵੀ ਸ਼ਾਮਲ ਹੈ।
ਆਈ. ਪੀ. ਐਡਰੈੱਸ ਬਾਰੇ ਮਿਲ ਸਕਦੀ ਹੈ ਜਾਣਕਾਰੀ
ਉਨ੍ਹਾਂ ਕਿਹਾ ਕਿ ਉਸ ਵਿਚੋਂ ਇਕ ਹੋਸਟ ਡਿਵਾਈਸ ਰਾਹੀਂ ਮੌਜੂਦਾ ਸਮੇਂ ਵਿਚ ਚਾਰਜਿੰਗ ਲੈਵਲ ਅਤੇ ਕਈ ਹੋਰ ਸਹੂਲਤਾਂ ਦੀ ਪਛਾਣ ਮੌਜੂਦਾ ਸਮੇਂ ਵਿਚ ਚਾਰਜਿੰਗ ਲੈਵਲ ਅਤੇ ਕਈ ਹੋਰ ਸਹੂਲਤਾਂ ਦੀ ਪਛਾਣ ਕਰ ਸਕਦਾ ਹੈ। ਖੋਜਕਾਰ ਚਾਰਜਿੰਗ ਲੈਵਲ ਰਾਹੀਂ ਡਿਵਾਈਸ ਨੂੰ ਆਪਣੇ ਹੱਥਾਂ ਵਿਚ ਲੈ ਕੇ ਚਾਰਜਿੰਗ ਸਟੇਟਸ ਅਤੇ ਇੰਟਰਨੈੱਟ ਪ੍ਰੋਟੋਕਾਲ (ਆਈ. ਪੀ.) ਐਡਰੈੱਸ ਬਾਰੇ ਪਤਾ ਲਗਾ ਸਕਦੇ ਹਨ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਸ ਨਾਲ ਸਮਾਰਫੋਨਜ਼ ਦੇ ਹੋਰ ਹਿੱਸਿਆਂ ਜਿਵੇਂ ਗੈਲਰੀ, ਫਾਈਲ ਮੈਨੇਜਰ ਆਦਿ ਦਾ ਅਸੈੱਸ ਪਾਇਆ ਜਾ ਸਕਦਾ ਹੈ।
ਖੋਜਕਾਰਾਂ ਦਾ ਦਾਅਵਾ
ਖੋਜਕਾਰਾਂ ਮੁਤਾਬਕ ਮੋਬਾਇਲ ਫੋਨ ਤੋਂ ਕਿਸ ਵੈੱਬਸਾਈਟ ਨੂੰ ਅਸੈੱਸ (ਓਪਨ ਕਰਨਾ) ਕੀਤਾ ਜਾ ਰਿਹੈ ਹੈ, ਇਸ ਬਾਰੇ ਵੀ ਪਤਾ ਲੱਗ ਸਕਦਾ ਹੈ। ਅਮਰੀਕਾ ਦੀ ਪ੍ਰਿੰਸਟੋਨ ਯੂਨੀਵਰਸਿਟੀ ਦੇ ਸਟੀਵਨ ਐਂਗਲ ਹਾਈਟ ਅਤੇ ਅਰਵਿੰਦ ਨਾਰਾਇਣ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਕ੍ਰਿਪਟ ਦੀਆਂ 2 ਉਦਾਹਰਣਾਂ ਨੂੰ ਲੱਭਿਆ ਹੈ, ਜਿਸ ਨੂੰ ਬੈਟਰੀ ਲਾਈਫ ਰਾਹੀਂ ਲੋਕਾਂ ਨੂੰ ਟ੍ਰੈਕ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਕੀ ਕਹਿੰਦੇ ਹਨ ਸਿਕਿਓਰਿਟੀ ਮਾਹਰ
ਸਿਕਿਓਰਿਟੀ ਮਾਹਰ Lukasz Olijnik ਮੁਤਾਬਕ ਜੇ ਤੁਸੀਂ ਸਾਧਾਰਣ ਮਿੱਥੀਆਂ ਚੀਜ਼ਾਂ ਨਹੀਂ ਖਰੀਦਦੇ ਤਾਂ ਕੰਪਨੀਆਂ ਇਸਦੀ ਜਾਣਕਾਰੀ ਦੇ ਮਾਧਿਅਮ ਨਾਲ ਤੁਹਾਨੂੰ ਚੀਜ਼ਾਂ ਖਰੀਦਣ ਲਈ ਕਹਿੰਦੀਆਂ ਹਨ।
ਏ. ਪੀ. ਆਈ. ਸਾਫਟਵੇਅਰ
ਬੈਟਰੀ ਦਾ ਸਟੇਟਸ ਦੱਸਣ ਵਾਲਾ ਐਪਲੀਕੇਸ਼ਨ ਪ੍ਰੋਗਰਾਮਿਕ ਇੰਟਰਫੇਸ (ਏ. ਪੀ. ਆਈ.) ਸਾਫਟਵੇਅਰ ਵੈੱਬਸਾਈਟ ਲੋਡ ਕਰਨ ਵਿਚ ਮਦਦ ਕਰਦਾ ਹੈ। ਮੈਟਰੋ ਡਾਟ ਟੂ ਡਾਟ ਯੂ ਕੇ ਦੀ ਰਿਪੋਰਟ ਮੁਤਾਬਕ ਇਹ ਹਾਂ ਪੱਖੀ ਗੱਲਾਂ ਦੀ ਸੰਭਾਵਨਾ ਲਈ ਇਜਾਜ਼ਤ ਵੀ ਦਿੰਦਾ ਹੈ ਅਤੇ ਜੇ ਕਿਸੇ ਦੇ ਫੋਨ ਦੀ ਬੈਟਰੀ ਲੋਅ ਹੋਵੇ ਤਾਂ ਇਹ ਸਾਧਾਰਣ ਸਾਈਟ ਲੋਡ ਕਰਨ ਵਿਚ ਮਦਦ ਕਰਦਾ ਹੈ।
ਖੋਜਕਾਰਾਂ ਮੁਤਾਬਕ ਯੂਜ਼ਰ ਕੀ ਸਰਚ ਕਰ ਰਿਹਾ ਹੈ, ਇਸ ਬਾਰੇ ਵੀ ਜਾਣਕਾਰੀ ਮਿਲਦੀ ਹੈ। ਜੇ ਤੁਸੀਂ ਲੋਅ ਬੈਟਰੀ ਲੈਵਲ ਨਾਲ ਕਿਸੇ ਵੈੱਬਸਾਈਟ ਨੂੰ ਓਪਨ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਫੋਨ ਘੱਟ ਗੁੰਝਲਦਾਰ ਐਡੀਸ਼ਨ ਨੂੰ ਲੋਡ ਕਰਨ ਦੀ ਕੋਸ਼ਿਸ਼ ਕਰਦਾ ਹੈ। ਖੋਜਕਾਰਾਂ ਮੁਤਾਬਕ ਜੇ ਕੋਈ ਯੂਜ਼ਰ ਪ੍ਰਾਈਵੇਟ ਬ੍ਰਾਊਜਿੰਮਗ ਮੋਡ ਜਿਵੇਂ ਵਰਚੁਅਲ ਪ੍ਰਾਈਵੇਟ ਨੈੱਟਵਰਕ(ਵੀ.ਪੀ. ਐੱਨ. ਦੀ ਮਦਦ ਨਾਲ ਹੋਰ ਵੈੱਬਸਾਈਟਾਂ ਨੂੰ ਓਪਨ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਕ ਵੈੱਸਬਾਈਟ 'ਤੇ ਦਿਖਾਈ ਦੇਣ ਵਾਲੀ ਐਡ ਦੂਜੀ ਸਾਈਟ 'ਤੇ ਵੀ ਦਿਖਾਈ ਦਿੰਦੀ ਹੈ ਜੋ ਤੁਹਾਨੂੰ ਟ੍ਰੈਕ ਕੀਤਾ ਜਾ ਰਿਹਾ ਹੈ।
ਐਂਡ੍ਰਾਇਡ ਸਮਾਰਟਫੋਨ ਦੀ ਸਪੀਡ ਤੇਜ਼ ਕਰਨ ਦੇ ਆਸਾਨ ਤਰੀਕੇ
NEXT STORY