ਜਲੰਧਰ- ਕੁਝ ਸਮਾਰਟਫੋਨ ਯੂਜ਼ਰ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਐਂਡ੍ਰਾਇਡ ਸਮਾਰਟਫੋਨ 'ਚ ਰੈਮ ਅਤੇ ਰੋਮ ਤਾਂ ਲੋੜੀਂਦੀ ਮਾਤਰਾ 'ਚ ਹੈ ਪਰ ਫੋਨ ਫਿਰ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਤਾਂ ਅਜਿਹੇ 'ਚ ਕੀ ਕੀਤਾ ਜਾਵੇ? ਇਸ ਗੱਲ 'ਤੇ ਧਿਆਨ ਦਿੰਦੇ ਹੋਏ ਅੱਜ ਅਸੀਂ ਤੁਹਾਨੂੰ ਅਜਿਹੇ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ ਜੋ ਐਂਡ੍ਰਾਇਡ ਸਮਾਰਟਫੋਨ ਦੀ ਸਪੀਡ ਤੇਜ਼ ਕਰਨ 'ਚ ਮਦਦ ਕਰਨਗੇ।
1. ਵਿਜੇਟ ਕਰੋ ਰਿਮੂਵ-
ਕਈ ਸਮਾਰਟਫੋਨ ਯੂਜ਼ਰਸ ਦਾ ਇਹ ਮੰਨਣਾ ਹੈ ਕਿ ਵਿਜੇਟ ਨਾਲ ਸਮਾਰਟਫੋਨ ਦੀ ਵਰਤੋਂ ਆਸਾਨ ਹੋ ਜਾਂਦੀ ਹੈ। ਕਿਉਂਕਿ ਇਸ ਲਈ ਤੁਹਾਨੂੰ ਲਾਂਚਰ ਓਪਨ ਕਰਕੇ ਐਪਸ ਲੱਭਣਾ ਨਹੀਂ ਪੈਂਦਾ। ਪਰ ਇਹ ਵਿਜੇਟ ਤੁਹਾਡੇ ਫੋਨ ਦੀ ਬੈਟਰੀ ਬੈਕਅਪ ਨੂੰ ਪ੍ਰਭਾਵਿਤ ਕਰਨ ਤੋਂ ਇਲਾਵਾ ਫੋਨ ਦੀ ਗਤੀ 'ਤੇ ਵੀ ਅਸਰ ਪਾਉਂਦੇ ਹਨ। ਅਜਿਹੇ 'ਚ ਤੁਸੀਂ ਚਾਹੁੰਦੇ ਹੋ ਕਿ ਫੋਨ ਦੀ ਗਤੀ ਤੇਜ਼ ਰਹੇ ਅਤੇ ਉਸ ਲਈ ਜ਼ਰੂਰੀ ਹੈ ਕਿ ਵਿਜੇਟ ਦੀ ਵਰਤੋਂ ਘੱਟ ਕਰੋ।
2. ਐਨਿਮੇਸ਼ਨ ਕਰੋ ਡਿਸੇਬਲ-
ਫੋਨ ਦੀ ਗਤੀ ਤੇਜ਼ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਫੋਨ 'ਚ ਐਨਿਮੇਸ਼ਨ ਨੂੰ ਡਿਸੇਬਲ ਕਰ ਦਿਓ। ਇਸ ਲਈ ਤਾਹਨੂੰ ਆਪਣੇ ਫੋਨ ਦੀ ਸੈਟਿੰਗ 'ਚ ਜਾਣਾ ਪਵੇਗਾ ਜਿਥੇ ਡਿਵੈੱਲਪਰ ਆਪਸ਼ਨ ਉਪਲੱਬਧ ਹੈ। ਉਸ 'ਤੇ ਕੁਝ ਦੇਰ ਕਲਿੱਕ ਕਰਨ ਤੋਂ ਬਾਅਦ ਡ੍ਰਾਇੰਗ ਆਪਸ਼ਨ ਮਿਲੇਗੀ ਜਿਸ ਵਿਚ ਵਿੰਡੋ ਐਨਿਮੇਸ਼ਨ ਸਕੇਲ, ਟ੍ਰਾਂਸਲੇਸ਼ਨ ਐਨਿਮੇਸ਼ਨ ਸਕੇਲ ਅਤੇ ਐਨਿਮੇਟਰ ਡਿਊਰੇਸ਼ਨ ਸਕੇਲ ਦੀ ਆਪਸ਼ਨ ਮਿਲੇਗੀ। ਤੁਹਾਨੂੰ ਇਨ੍ਹਾਂ ਤਿੰਨਾਂ ਆਪਸ਼ਨਾਂ ਨੂੰ ਆਫ ਕਰਨਾ ਹੈ। ਇਨ੍ਹਾਂ ਨੂੰ ਆਫ ਕਰਦੇ ਹੀ ਐਨਿਮੇਸ਼ਨ ਡਿਸੇਬਲ ਹੋ ਜਾਵੇਗਾ ਅਤੇ ਤੁਸੀਂ ਫੋਨ ਦੀ ਸਪੀਡ 'ਚ ਬਦਲਾਅ ਮਹਿਸੂਸ ਕਰੋਗੇ।
3. ਸਾਫਟਵੇਅਰ ਅਪਡੇਟ ਹੈ ਜ਼ਰੂਰੀ-
ਹਮੇਸ਼ਾ ਸਮਾਰਟਫੋਨ ਨਿਰਮਾਤਾ ਕੰਪਨੀਆਂ ਸਮੇਂ-ਸਮੇਂ 'ਤੇ ਫੋਨ 'ਚ ਕੁਝ ਅਪਡੇਟ ਦਿੰਦੀਆਂ ਹਨ ਜਿਸ ਨਾਲ ਫੋਨ 'ਚ ਹੋ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ। ਪਰ ਕਈ ਯੂਜ਼ਰ ਉਨ੍ਹਾਂ ਅਪਡੇਟਸ ਨੂੰ ਅਣਦੇਖਿਆ ਕਰ ਦਿੰਦੇ ਹਨ ਜਿਸ ਨਾਲ ਫੋਨ 'ਚ ਆਉਣ ਵਾਲੀ ਸਮੱਸਿਆ ਦਾ ਹੱਲ ਨਹੀਂ ਹੁੰਦਾ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਫੋਨ ਦੇ ਸਾਫਟਵੇਅਰ ਨੂੰ ਅਪਡੇਟ ਕਰਦੇ ਰਹੋ ਤਾਂ ਜੋ ਫੋਨ ਦੀ ਸਲੋ ਸਪੀਡ ਤੋਂ ਛੁਟਕਾਰਾ ਪਾਇਆ ਜਾ ਸਕੇ।
4. ਕਸਟਮ ਲਾਂਚਰ ਦੀ ਵਰਤੋਂ-
ਫੋਨ ਦੀ ਸਪੀਡ ਨੂੰ ਬਿਹਤਰ ਕਰਨ ਲਈ ਤੁਸੀਂ ਕਸਟਮ ਲਾਂਚਰ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਕਿਸੇ ਲਾਂਚਰ ਐਪਲੀਕੇਸ਼ਨ ਨੂੰ ਫੋਨ 'ਚ ਡਾਊਨਲੋਡ ਕਰੋ। ਕਸਟਮ ਲਾਂਚਰ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਹਾਡੇ ਫੋਨ ਦੀ ਸੈਟਿੰਗ 'ਚ ਬਦਲਾਅ ਹੋ ਜਾਵੇਗਾ ਅਤੇ ਤੁਸੀਂ ਆਸਾਨੀ ਨਾਲ ਕਿਸੇ ਵੀ ਐਪਲੀਕੇਸ਼ਨ ਆਦਿ ਦੀ ਵਰਤੋਂ ਕਰ ਸਕੋਗੇ। ਅਜਿਹਾ ਕਰਨ ਨਾਲ ਫੋਨ ਦੀ ਸਪੀਡ ਪਹਿਲਾਂ ਨਾਲੋਂ ਤੇਜ਼ ਹੋ ਜਾਵੇਗੀ।
ਵੀਡੀਓ ਲੋਡਿੰਗ ਨੂੰ 5 ਗੁਣਾ ਫਾਸਟ ਬਣਾਏਗੀ ਗੂਗਲ ਕ੍ਰੋਮ ਦੀ ਨਵੀਂ ਅਪਡੇਟ (ਵੀਡੀਓ)
NEXT STORY