ਜਲੰਧਰ- ਦੁਨੀਆ ਭਰ 'ਚ ਲੋਕਾਂ ਨੂੰ ਪੁਰਾਣੇ ਦਰਦ ਮਤਲਬ (chronic pain) ਦੀ ਸਮੱਸਿਆ ਵੱਧਦੀ ਹੀ ਜਾ ਰਹੀ ਹੈ। ਪੁਰਾਣੇ ਦਰਦ ਦੇ ਸ਼ੁਰੂ ਹੋਣ 'ਤੇ ਲੋਕ ਪਾਵਰਫੁੱਲ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ ਦਵਾਈਆਂ ਨਾਲ ਚੱਕਰ ਆਉਣਾ, ਉਲਟੀ ਅਤੇ ਕਬਜ਼ ਜਿਹੇ ਮਾੜੇ ਪ੍ਰਭਾਵ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਦੇਰ ਤੱਕ ਦਵਾਈ ਦੀ ਵਰਤਂੋ ਕਰਨ ਨਾਲ ਇਸ ਦੀ ਬੁਰੀ ਆਦਤ ਵੀ ਲੱਗ ਸਕਦੀ ਹੈ। ਮਰੀਜ਼ਾਂ ਨੂੰ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਸੰਯੁਕਤ ਰਾਜ ਅਮਰੀਕਾ ਦੀ ਯੂਨੀਵਰਸਿਟੀ ਆਫ ਐਰਿਜ਼ੋਨਾ (University of Arizona) ਨੇ ਨਵੀਂ ਤਕਨੀਕ ਵਿਕਸਿਤ ਕੀਤੀ ਹੈ, ਜੋ ਹਰੇ ਰੰਗ ਦੇ ਚਮੜੀ 'ਤੇ ਪੈਣ ਨਾਲ ਦਰਦ ਨੂੰ ਮਿਟਾਉਣ ਵਿਚ ਮਦਦ ਕਰੇਗੀ।
ਚੂਹਿਆਂ 'ਤੇ ਕੀਤਾ ਗਿਆ ਟੈਸਟ
ਇਸ ਤਕਨੀਕ 'ਤੇ ਯੂਨੀਵਰਸਿਟੀ ਆਫ ਐਰਿਜ਼ੋਨਾ ਦੇ ਡਾ. ਮੋਹੇਬ ਇਬਰਾਹਿਮ (Mohab Ibrahim) ਤੇ ਡਾ. ਰਾਜੇਸ਼ ਖੰਨਾ (Rajesh Khanna) ਦੀ ਟੀਮ ਕੰਮ ਕਰ ਰਹੀ ਹੈ। ਇਸ ਗਰੀਨ ਲਾਈਟ ਤਕਨੀਕ ਨਾਲ ਸਭ ਤੋਂ ਪਹਿਲਾਂ ਨਿਊਰੋਪੈਥਿਕ ਦਰਦ ਨਾਲ ਜੂਝ ਰਹੇ ਚੂਹਿਆਂ ਦੇ 3 ਸਮੂਹਾਂ ਦਾ ਅਧਿਐਨ ਕੀਤਾ ਗਿਆ। ਇਨ੍ਹਾਂ 'ਚੋਂ ਚੁਹਿਆਂ ਦੇ ਇਕ ਗਰੁੱਪ ਨੂੰ ਹਰੀ ਐੱਲ. ਈ. ਡੀ. ਨਾਲ ਭਰਪੂਰ ਕਲੀਅਰ ਪਲਾਸਟਿਕ ਦੇ ਕੰਟੇਨਰ ਵਿਚ ਰੱਖਿਆ ਗਿਆ। ਇਸ ਗਰੁੱਪ ਨੂੰ ਇਕ ਦਿਨ ਵਿਚ 8 ਘੰਟੇ ਲਗਾਤਾਰ 5 ਦਿਨਾਂ ਤੱਕ ਗਰੀਨ ਐੱਲ. ਈ. ਡੀ. 'ਚ ਟੈਸਟ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਚੂਹਿਆਂ ਦੇ ਦੂਜੇ ਸਮੂਹ ਨੂੰ ਨਿਯਮਤ ਰੂਪ ਨਾਲ ਸਾਧਾਰਨ ਕਮਰੇ ਦੀ ਰੌਸ਼ਨੀ ਵਿਚ ਹੀ ਟੈਸਟ ਕੀਤਾ ਗਿਆ । ਇਸ ਟੈਸਟ ਵਿਚ ਇਨ੍ਹਾਂ ਚੂਹਿਆਂ 'ਤੇ ਕੰਟੈਕਟ ਲੈਂਜ਼ ਲਾਏ ਗਏ ਤਾਂ ਕਿ ਉਨ੍ਹਾਂ ਦੀਆਂ ਅੱਖਾਂ ਨੂੰ ਸਿਰਫ ਗਰੀਨ ਸਪੈਕਟਰਮ ਮਤਲਬ ਹਰਾ ਰੰਗ ਹੀ ਦਿਸੇ। ਉਥੇ ਹੀ ਤੀਸਰੇ ਗਰੁੱਪ ਨੂੰ ਅਜਿਹੇ ਲੈਂਜ਼ ਲਾਏ ਗਏ ਜਿਨ੍ਹਾਂ ਤੋਂ ਉਨ੍ਹਾਂ ਨੂੰ ਕੋਈ ਵੀ ਰੰਗ ਠੀਕ ਤਰੀਕੇ ਨਾਲ ਨਾ ਦਿਖਾਈ ਦੇਵੇ।
4 ਦਿਨਾਂ ਤੱਕ ਮਿਲੀ ਦਰਦ ਤੋਂ ਰਾਹਤ
ਸਟੱਡੀ ਤੋਂ ਬਾਅਦ ਜਦੋਂ ਜਾਨਵਰਾਂ ਦੀ ਪ੍ਰੀਖਿਆ ਕੀਤੀ ਗਈ ਤਾਂ ਪਹਿਲਾਂ 2 ਗਰੁੱਪਾਂ ਵਿਚ ਦਰਦ ਤੋਂ ਰਾਹਤ ਵਾਲਾ ਪ੍ਰਭਾਵ ਦੇਖਣ ਨੂੰ ਮਿਲਿਆ ਅਤੇ ਚੂਹਿਆਂ ਨੂੰ ਲਗਾਤਾਰ 4 ਦਿਨਾਂ ਤੱਕ ਦਰਦ ਤੋਂ ਰਾਹਤ ਮਿਲੀ। ਇਸ ਤੋਂ ਇਲਾਵਾ ਇਸ ਤਕਨੀਕ ਵਿਚ ਕੋਈ ਸਾਈਡ ਇਫੈਕਟ ਵੀ ਨਹੀਂ ਵੇਖਿਆ ਗਿਆ। ਹਾਲਾਂਕਿ ਇਸ ਪ੍ਰਤੀਕਿਰਿਆ ਦੇ ਲਈ ਕਾਰਨਾਂ ਨੂੰ ਅਜੇ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਹਰੇ ਰੰਗ ਨੇ ਚੂਹਿਆਂ ਦੇ ਸਰੀਰ ਵਿਚ ਘੁੰਮ ਰਹੇ ਕੁਦਰਤੀ ਨਸ਼ੀਲੇ ਪਦਾਰਥਾਂ 'ਤੇ ਪ੍ਰਤੀਕਿਰਿਆ ਕੀਤੀ ਪਰ ਇਕ ਸਵਾਲ ਉਨ੍ਹਾਂ ਦੇ ਮਨ ਵਿਚ ਉਭਰ ਰਿਹਾ ਹੈ ਕਿ ਕੀ ਇਹ ਤਕਨੀਕ ਮਨੁੱਖਾਂ 'ਤੇ ਵੀ ਇਸੇ ਤਰ੍ਹਾਂ ਦਾ ਪ੍ਰਭਾਵ ਪਾਏਗੀ।
ਮਨੁੱਖਾਂ 'ਤੇ ਵੀ ਕੀਤਾ ਜਾਵੇਗਾ ਪ੍ਰੀਖਣ
ਡਾ. ਇਬਰਾਹਿਮ (Ibrahim) ਨੇ ਕਿਹਾ ਹੈ ਕਿ ਉਹ ਇਕ ਫੀਬਰੋਮਯਾਲਗਿਆ (fibromyalgia) ਰੋਗ ਦੇ ਰੋਗੀਆਂ 'ਤੇ 10 ਹਫ਼ਤੇ ਤੱਕ ਚੱਲਣ ਵਾਲਾ ਮੈਡੀਕਲੀ ਪ੍ਰੀਖਣ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇ ਨਤੀਜੇ ਉਤਸ਼ਾਹਜਨਕ ਰਹੇ ਹਨ ਤੇ ਆਸ ਹੈ ਕਿ ਇਹ ਗਰੀਨ ਲਾਈਟ ਤਕਨੀਕ ਮਾਈਗ੍ਰੇਨ ਸਿਰ ਦਰਦ ਨੂੰ ਵੀ ਘੱਟ ਕਰਨ ਵਿਚ ਮਦਦ ਕਰੇਗੀ।
ਅੱਜ ਦੁਪਹਿਰ 12 ਵਜੇ ਆਨਲਾਈਨ ਸੇਲ ਲਈ ਉਪਲੱਬਧ ਹੋਣਗੇ ਸ਼ਿਓਮੀ ਦੇ ਇਹ ਸ਼ਾਨਦਾਰ ਸਮਾਰਟਫੋਨ
NEXT STORY