ਨਵੀਂ ਦਿੱਲੀ- ਭਾਰਤੀ ਦੋਪਹੀਆ ਵਾਹਨਾਂ ਦੀ ਦਿੱਗਜ ਕੰਪਨੀ TVS ਮੋਟਰ ਨੇ ਭਾਰਤ ਵਿੱਚ ਆਪਣੀ ਪਹਿਲੀ ਐਡਵੈਂਚਰ ਟੂਰਰ ਬਾਈਕ TVS Apache RTX 300 ਲਾਂਚ ਕਰ ਦਿੱਤੀ ਹੈ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 1.99 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ।
ਇਹ ਬਾਈਕ Royal Enfield Scram 440, KTM 250 Adventure ਅਤੇ Yezdi Adventure ਵਰਗੀਆਂ ਕੰਪਨੀਆਂ ਨੂੰ ਜ਼ਬਰਦਸਤ ਟੱਕਰ ਦੇਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ ਰੇਸਿੰਗ ਪਰਫਾਰਮੈਂਸ ਅਤੇ ਲੰਬੀ ਦੂਰੀ ਦੀ ਆਰਾਮਦਾਇਕ ਸਵਾਰੀ ਦਾ ਬਿਹਤਰੀਨ ਸੰਤੁਲਨ ਪ੍ਰਦਾਨ ਕਰਦੀ ਹੈ।
ਨੈਕਸਟ ਜਨਰੇਸ਼ਨ RT-XD4 ਇੰਜਣ ਪਲੇਟਫਾਰਮ
Apache RTX 300 ਨਵੇਂ ਨੈਕਸਟ-ਜਨਰੇਸ਼ਨ TVS RT-XD4 ਇੰਜਣ ਪਲੇਟਫਾਰਮ 'ਤੇ ਆਧਾਰਿਤ ਹੈ। ਇਸ ਪਲੇਟਫਾਰਮ ਵਿੱਚ ਚਾਰ ਡਿਊਲ ਡਿਊਲ ਟੈਕਨਾਲੋਜੀ ਸ਼ਾਮਲ ਹਨ: ਡਿਊਲ ਓਵਰਹੈੱਡ ਕੈਮ (DOHC) ਅਤੇ ਡਾਊਨਡ੍ਰਾਫਟ ਪੋਰਟ, ਡਿਊਲ ਆਇਲ ਪੰਪ ਦੇ ਨਾਲ ਸਪਲਿਟ ਚੈਂਬਰ ਕ੍ਰੈਂਕਕੇਸ, ਡਿਊਲ ਕੂਲਿੰਗ ਜੈਕੇਟ ਸਿਲੰਡਰ ਹੈੱਡ ਅਤੇ ਡਿਊਲ ਬ੍ਰੀਦਰ ਸਿਸਟਮ ਵਰਗੀਆਂ ਚਾਰ ਡਿਊਲ ਤਕਨੀਕਾਂ ਸ਼ਾਮਲ ਹਨ।
ਪਾਵਰਫੁਲ ਇੰਜਣ ਅਤੇ ਰਾਈਡ ਮੋਡਸ
ਬਾਈਕ ਵਿੱਚ 299.1cc ਦਾ ਸਿੰਗਲ-ਸਿਲੰਡਰ, ਲਿਕਵਿਡ-ਕੂਲਡ DOHC ਇੰਜਣ ਫਿੱਟ ਕੀਤਾ ਗਿਆ ਹੈ। ਇਹ ਇੰਜਣ 9,000 rpm 'ਤੇ 36PS ਦੀ ਅਧਿਕਤਮ ਪਾਵਰ ਅਤੇ 7,000 rpm 'ਤੇ 28.5Nm ਦਾ ਟਾਰਕ ਪੈਦਾ ਕਰਦਾ ਹੈ। ਇਹ 6-ਸਪੀਡ ਗੀਅਰਬਾਕਸ ਅਤੇ ਅਸਿਸਟ-ਐਂਡ-ਸਲਿੱਪਰ ਕਲੱਚ ਦੇ ਨਾਲ ਆਉਂਦਾ ਹੈ। ਸਵਾਰਾਂ ਲਈ ਚਾਰ ਰਾਈਡ ਮੋਡਸ (Urban, Rain, Rally ਅਤੇ Rally) ਦਿੱਤੇ ਗਏ ਹਨ, ਜੋ ਸੜਕ ਦੀਆਂ ਸਥਿਤੀਆਂ ਜਾਂ ਮੌਸਮ ਅਨੁਸਾਰ ਪ੍ਰਦਰਸ਼ਨ ਨੂੰ ਅਨੁਕੂਲਿਤ ਕਰਦੇ ਹਨ।
ਉਨਤ ਸਸਪੈਂਸ਼ਨ ਅਤੇ ਹੈਂਡਲਿੰਗ
ਸਸਪੈਂਸ਼ਨ ਸੈੱਟਅਪ ਵੀ ਅਸ ਬਾਈਕ ਦਾ ਹਾਈਲਾਈਟ ਹੈ। ਅੱਗੇ ਇਨਵਰਟਿਡ ਕਾਰਟ੍ਰੀਜ ਫੋਰਕ ਅਤੇ ਪਿੱਛੇ ਮੋਨੋ-ਟਿਊਬ ਫਲੋਟਿੰਗ ਪਿਸਟਨ (MFP) ਸਸਪੈਂਸ਼ਨ ਦਿੱਤਾ ਗਿਆ ਹੈ। ਲਾਈਟਵੇਟ ਸਟੀਲ ਟ੍ਰੇਲਿਸ ਫਰੇਮ 'ਤੇ ਬਣੀ ਇਹ ਬਾਈਕ ਬਿਹਤਰ ਮਜਬੂਤੀ, ਬੈਲੇਂਸ ਅਤੇ ਡਾਈਨਾਮਿਕ ਪਰਫਾਰਮੈਂਸ ਪ੍ਰਦਾਨ ਕਰਦੀ ਹੈ। ਘੱਟ ਸੀਟ ਹਾਈਟ, ਬਿਹਤਰ ਪਾਵਰ-ਟੂ-ਵੇਟ ਰੇਸ਼ੀਓ ਅਤੇ ਹਰ ਤ੍ਹਾਂ ਦੇ ਰਸਤਿਆਂ 'ਤੇ ਆਸਾਨ ਹੈਂਡਲਿੰਗ ਇਸਨੂੰ ਆਦਰਸ਼ਨ ਐਡਵੈਂਚਰ ਬਾਈਕ ਬਣਾਉਂਦੀ ਹੈ।
ਰੈਲੀ-ਇੰਸਪਾਇਰਡ ਇੰਜਣ
ਡਿਜ਼ਾਈਨ ਪੂਰੀ ਤਰ੍ਹਾਂ ਰੈਲੀ-ਪ੍ਰੇਰਿਤ ਹੈ, ਜਿਸ ਵਿਚ ਆਈ-ਸ਼ੇਪ ਐੱਲਈਡੀ ਹੈੱਡਲੈਂਪ, ਐੱਲਈਡੀ ਇੰਡੀਕੇਟਰਸ, ਮਸਕੁਲਰ ਫਿਊਲ ਟੈਂਕ, ਟ੍ਰਾਂਸਪੇਰੇਂਟ ਵਿੰਡਸਕਰੀਨ ਅਤੇ ਬੀਕ ਵਰਗਾ ਅੱਗੇ ਦਾ ਡਿਜ਼ਾਈਨ ਸ਼ਾਮਲ ਹੈ। ਇਹ ਬਾਈਕ 5 ਆਕਰਸ਼ਕ ਰੰਗਾਂ- Pearl White, Viper Green, Lightning Black, Metallic Blue ਅਤੇ Tarn Bronze। ਨਾਲ ਆਉਂਦੀ ਹੈ। ਇਨ੍ਹਾਂ 'ਚ ਮੈਟ ਟੈਕਸਚਰ, ਗਲਾਸੀ ਕੰਟਰਾਸਟ ਅਤੇ ਸਿਗਨੇਚਰ ਅਪਾਚੇ ਰੈੱਡ ਹਾਈਲਾਈਟਸ ਦਿੱਤੇ ਗਏ ਹਨ, ਜੋ ਇਸਨੂੰ ਪ੍ਰੀਮੀਅਮ ਅਤੇ ਸਪੋਰਟ ਲੁੱਕ ਪ੍ਰਦਾਨ ਕਰਦੇ ਹਨ।
ਐਡਵਾਂਸ ਫੀਚਰਜ਼ ਨਾਲ ਲੈਸ
ਫੀਚਰਜ਼ ਦੇ ਮਾਮਲੇ 'ਚ Apache RTX 300 ਸਭ ਤੋਂ ਅੱਗੇ ਹੈ। ਇਸ ਵਿਚ ਫੁਲ-ਕਲਰ ਟੀਐੱਫਟੀ ਡਿਸਪਲੇਅ ਹੈ, ਜੋ ਕਾਲ ਅਤੇ ਐੱਸਐੱਮਐੱਸ ਅਲਰਟ, ਸਪੀਡ, ਗੋਪ੍ਰੋ ਕੰਟਰੋਲ ਅਤੇ ਸੈਗਮੈਂਟ-ਫਰਸਟ ਮੈਪ ਮਿਰਰਿੰਗ ਵਰਗੀ ਸਹੂਲਤ ਦਿੱਤੀ ਹੈ। ਇਸਤੋਂ ਇਲਾਵਾ ਦੋ ਮੋਡਸ ਵਾਲਾ ਟ੍ਰੈਕਸ਼ਨ ਕੰਟਰੋਲ, ਏਬੀਐੱਸ ਮੋਡਸ (Rally, Urban, Rain), ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਅਤੇ ਕਰੂਜ਼ ਕੰਟਰੋਲ ਵਰਗੇ ਆਧੁਨਿਕ ਫੀਚਰਜ਼ ਇਸਨੂੰ ਆਪਣੇ ਸੈਗਮੈਂਟ ਦੀ ਸਭ ਤੋਂ ਫੀਚਰ-ਪੈਕਡ ਐਡਵੈਂਸਚਰ ਬਾਈਕ ਬਣਾਉਂਦੇ ਹਨ।
Youtube ਦਾ Server Down! ਯੂਜ਼ਰਸ ਹੋਏ ਪਰੇਸ਼ਾਨ
NEXT STORY