ਗੈਜੇਟ ਡੈਸਕ– ਟਵਿਟਰ ਨੇ ਆਪਣੇ ਪਲੇਟਫਾਰਮ ’ਤੇ ਅਣਮਨੁੱਖੀ ਭਾਸ਼ਾ ਦਾ ਇਸਤੇਮਾਲ ਕਰਕੇ ਦੁਰਵਿਵਹਾਰ ਕਰਨ ਵਾਲੇ ਉਨ੍ਹਾਂ ਲੋਕਾਂ ਖਿਲਾਫ ਆਪਣੇ ਨਿਯਮਾਂ ਦਾ ਵਿਸਤਾਰ ਕੀਤਾ ਹੈ ਜੋ ਧਰਮ ਦੇ ਆਧਾਰ ’ਤੇ ਦੂਜਿਆਂ ਨੂੰ ਠੇਸ ਪਹੁੰਚਾਉਂਦੇ ਹਨ। ਇਸ ਮਾਈਕ੍ਰੋ-ਬਲਾਗਿੰਗ ਪਲੇਟਫਾਰਮ ਨੇ ਇਕ ਬਿਆਨ ’ਚ ਕਿਹਾ ਕਿ ਨਵੀਂ ਨੀਤੀ ਖਿਲਾਫ ਜਾਣ ਵਾਲੇ ਟਵੀਟਸ ਨੂੰ ਹਟਾ ਦਿੱਤਾ ਜਾਵੇਗਾ।
ਟਵੀਟਸ ਨੂੰ ਹਟਾਏ ਜਾਣ ਦੀ ਲੋੜ ਹੈ ਪਰ ਇਸ ਨਾਲ ਕਿਸੇ ਵੀ ਟਵਿਟਰ ਅਕਾਊਂਟ ਨੂੰ ਬਲੌਕ ਨਹੀਂ ਕੀਤਾ ਜਾਵੇਗਾ ਕਿਉਂਕਿ ਇਸ ਨਿਯਮ ਨੂੰ ਬਣਾਏ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਟਵੀਟ ਕੀਤਾ ਗਿਆ ਸੀ।
ਪਿਛਲੇ ਸਾਲ ਟਵਿਟਰ ਨੇ ਵੱਖ-ਵੱਖ ਮੁੱਦਿਆ ਨਾਲ ਧਰਮ ਦੇ ਆਧਾਰ ’ਤੇ ਦੁਰਵਿਵਹਾਰ ’ਤੇ ਰੋਕ ਲਗਾਉਣ ਲਈ ਪ੍ਰਤੀਕਿਰਿਆ ਦੀ ਮੰਗ ਕੀਤੀ ਹੈ। ਦੋ ਹਫਤਿਆਂ ’ਚ 30 ਤੋਂ ਜ਼ਿਆਦਾ ਦੇਸ਼ਾਂ ’ਚ ਰਹਿਣ ਵਾਲੇ ਲੋਕਾਂ ਚੋਂ 8,000 ਤੋਂ ਜ਼ਿਆਦਾ ਪ੍ਰਤੀਕਿਰਿਆਵਾਂ ਮਿਲੀਆਂ।
ਟਵਿਟਰ ਨੇ ਕਿਹਾ ਕਿ ਭਾਸ਼ਾਵਾਂ ਤੋਂ ਇਲਾਵਾ ਲੋਕਾਂ ਦਾ ਅਜਿਹਾ ਮੰਨਣਾ ਸੀ ਕਿ ਜ਼ਿਆਦਾ ਜਾਣਕਾਰੀ ਉਪਲੱਬਧ ਕਰਵਾ ਕੇ ਪ੍ਰਸਤਾਵਿਤ ਬਦਲਾਅ ’ਚ ਸੁਧਾਰ ਲਿਆਇਆ ਜਾ ਸਕਦਾ ਹੈ। ਕਈਲੋਕਾਂ ਨੇ ਇਨ੍ਹਾਂ ਨਿਯਮਾਂ ਨੂੰ ਨਿਰਪੱਖ ਤੌਰ ’ਤੇ ਅਤੇ ਲਗਾਤਾਰ ਬਣਾਈ ਰੱਖਣ ਦੀ ਟਵਿਟਰ ਦੀ ਸਮਰੱਥਾ ਬਾਰੇ ਚਿੰਤਾ ਜਤਾਈ ਹੈ।
ਲੋਕਾਂ ਨੇ ਕੰਪਨੀ ਨੂੰ ਇਹ ਵੀ ਕਿਹਾ ਹੈ ਕਿ ਇਸ ਨੀਤੀ ਨੂੰ ਪਰਿਭਾਸ਼ਿਤ ਕਰਨ ਦੌਰਾਨ ਸਾਫ ਅਤੇ ਸਪੱਸ਼ਟ ਭਾਸ਼ਾ ਦਾ ਇਸਤੇਮਾਲ ਕਰਨ ਅਤੇ ਇਨ੍ਹਾਂ ਨਿਯਮਾਂ ਨੂੰ ਜਾਰੀ ਕਰਨ ਦੇ ਮਾਮਲੇ ’ਚ ਅਟਲ ਰਹਿਣ।
ਭਾਰਤ ਦੇ 1.5 ਕਰੋੜ ਸਮਾਰਟਫੋਨ ’ਚ ਆਇਆ ਖਤਰਨਾਕ ਵਾਇਰਸ, ਚੋਰੀ ਹੋ ਸਕਦੈ ਬੈਂਕਿੰਗ ਡਾਟਾ
NEXT STORY