ਗੈਜੇਟ ਡੈਸਕ- ਟਵਿਟਰ ਨੇ ਤੇਜ਼ੀ ਨਾਲ ਵਧਦੇ ਆਪਣੇ ਮੁਕਾਬਲੇਬਾਜ਼ ਐਪ ਥ੍ਰੈਡਸ ਨੂੰ ਲੈ ਕੇ ਮੇਟਾ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਥ੍ਰੈਡਸ ਨੂੰ ਬੁੱਧਵਾਰ ਨੂੰ ਲਾਂਚ ਕੀਤਾ ਗਿਆ ਸੀ। ਮੇਟਾ ਮਾਲਕਾਂ ਨੇ ਇਸ ਨੂੰ ਟਵਿਟਰ ਦੇ ਅਨੁਕੂਲ ਬਦਲ ਦੇ ਰੂਪ ’ਚ ਪੇਸ਼ ਕੀਤਾ ਹੈ। ਟਵਿਟਰ ਦੇ ਮਾਲਿਕ ਐਲਨ ਮਸਕ ਨੇ ਕਿਹਾ ਕਿ ਮੁਕਾਬਲੇਬਾਜ਼ੀ ਤਾਂ ਠੀਕ ਹੈ, ਧੋਖਾਦੇਹੀ ਠੀਕ ਨਹੀਂ ਹੈ ਪਰ ਮੇਟਾ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਕਿ ਟਵਿਟਰ ਦੇ ਸਾਬਕਾ ਕਰਮਚਾਰੀਆਂ ਨੇ ਥ੍ਰੈਡਸ ਬਣਾਉਣ ’ਚ ਮਦਦ ਕੀਤੀ ਹੈ।
ਮੇਟਾ ਅਨੁਸਾਰ, ਤਿੰਨ ਕਰੋੜ ਤੋਂ ਵੱਧ ਲੋਕ ਨਵੇਂ ਐਪ ਨਾਲ ਜੁੜ ਚੁੱਕੇ ਹਨ। ਟਵਿਟਰ ਨੇ ਬੁੱਧਵਾਰ ਨੂੰ ਮੇਟਾ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਨੂੰ ਇੱਕ ਪੱਤਰ ਲਿਖ ਕੇ ਥ੍ਰੈਡਸ ਬਣਾਉਣ ਲਈ ਟਵਿਟਰ ਦੇ ਵਪਾਰ ਭੇਦਾਂ ਅਤੇ ਹੋਰ ਬੌਧਿਕ ਸੰਪੱਤੀ ਦੀ ਜਾਣ-ਬੁੱਝ ਕੇ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਪਿਛਲੇ ਸਾਲ ਅਕਤੂਬਰ ’ਚ ਮਸਕ ਵੱਲੋਂ ਟਵਿਟਰ ਦੀ ਐਕਵਾਇਰਮੈਂਟ ਕਰਨ ਤੋਂ ਬਾਅਦ ਉਸ ਨੇ 7,500 ਕਰਮਚਾਰੀਆਂ ਨੂੰ ਨੌਕਰੀਓਂ ਕੱਢਿਆ, ਜੋ ਲਗਭਗ 80 ਫ਼ੀਸਦੀ ਹੈ।
ਥ੍ਰੈਡਸ ਇੰਜੀਨੀਅਰਿੰਗ ਟੀਮ ’ਚ ਟਵਿਟਰ ਦਾ ਕੋਈ ਸਾਬਕਾ ਕਰਮਚਾਰੀ ਨਹੀਂ : ਮੇਟਾ
ਮੇਟਾ ਦੇ ਬੁਲਾਰੇ ਏਂਡੀ ਸਟੋਨ ਨੇ ਕਿਹਾ ਕਿ ਥ੍ਰੈਡਸ ਇੰਜੀਨੀਅਰਿੰਗ ਟੀਮ ’ਚ ਕੋਈ ਵੀ ਸਾਬਕਾ ਟਵਿਟਰ ਕਰਮਚਾਰੀ ਨਹੀਂ ਹੈ।
WhatsApp, Telegram ਵਰਗੇ Apps ’ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ TRAI, ਚੁੱਕਿਆ ਇਹ ਕਦਮ
NEXT STORY