ਜਲੰਧਰ— ਐਪ ਰਾਹੀਂ ਕੈਬ ਸਰਵਿਸ ਦੇਣ ਵਾਲੀ ਉਬਰ ਰਾਈਡਰਸ ਲਈ ਸੇਫਟੀ ਟੂਲਕਿੱਟ ਲਾਂਚ ਕਰਨ ਜਾ ਰਹੀ ਹੈ। ਕੰਪਨੀ ਉਬਰ ਰਾਈਡਰਸ ਲਈ ਐਮਰਜੈਂਸੀ ਬਟਨ ਅੇ ਸੇਫਟੀ ਸੈਂਟਰ ਲਾਂਚ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਉਬਰ ਨੇ ਰਾਈਡਰਸ ਦੀ ਸੇਫਟੀ ਲਈ ਹਾਲ ਹੀ 'ਚ ਸੇਫਟੀ ਟੂਲਕਿੱਟ ਦਾ ਐਲਾਨ ਕੀਤਾ ਹੈ। ਕੰਪਨੀ ਅਮਰੀਕਾ ਲਈ ਇਨ੍ਹਾਂ ਟੂਲਸ ਨੂੰ ਪੇਸ਼ ਕਰ ਚੁੱਕੀ ਹੈ ਅਤੇ ਭਾਰਤੀ ਯੂਜ਼ਰਸ ਲਈ ਇਸ ਨੂੰ ਪੇਸ਼ ਕਰਨ ਜਾ ਰਹੀ ਹੈ। ਜਲਦੀ ਹੀ ਇਹ ਨਵੇਂ ਟੂਲ ਰੋਲ ਆਊਟ ਹੋ ਜਾਣਗੇ।
ਇਨ੍ਹਾਂ ਨਵੇਂ ਫੀਚਰਸ ਨੂੰ ਖਾਸ ਤੌਰ 'ਤੇ ਰਾਈਡਰਸ ਦੀ ਸੁਰੱਖਿਆ ਲਈ ਬਣਾਇਆ ਗਿਆ ਹੈ। ਮਈ 'ਚ ਕੰਪਨੀ ਨੇ ਅਮਰੀਕਾ 'ਚ ਸੇਫਟੀ ਟੂਲਕਿੱਗ ਲਾਂਚ ਕੀਤਾ ਸੀ। ਸੇਫਟੀ ਟੂਲਕਿੱਟ ਦੇ ਨਾਲ ਹੀ ਉਬਰ ਨੇ ਸੇਫਟ ਸੈਂਟਰ ਵੀ ਲਾਂਚ ਕੀਤਾ ਸੀ। ਸੇਫਟੀ ਸੈਂਟਰ ਯੂਜ਼ਰਸ ਨੂੰ ਸੇਫਟੀ ਟਿੱਪਸ ਦੀ ਜਾਣਕਾਰੀ ਦੇਣ ਲਈ ਲਾਂਚ ਕੀਤਾ ਗਿਆ ਸੀ। ਦੱਸ ਦੇਈਏ ਕਿ ਦਿੱਲੀ ਅਤੇ ਕੋਲਕਾਤਾ 'ਚ ਕੰਪਨੀ ਨੇ ਪੁਲਸ ਦੇ ਨਾਲ ਮਿਲ ਕੇ ਅਣਚਾਹੀਆਂ ਘਟਨਾਵਾਂ ਰੋਕਣ ਲਈ ਕੰਮ ਵੀ ਕੀਤਾ ਹੈ।
ਇਸ ਸੇਫਟੀ ਸੈਂਟਰ 'ਚ ਦੱਸਿਆ ਜਾਵੇਗਾ ਕਿ ਕਿਵੇਂ ਯੂਜ਼ਰਸ ਆਪਣੇ ਉਬਰ ਡਰਾਈਵਰਾਂ ਬਾਰੇ ਜਾਣਕਾਰੀ ਚੈੱਕ ਕਰ ਸਕਦੇ ਹਨ। ਇਸ ਵਿਚ ਯੂਜ਼ਰਸ ਡਰਾਈਵਰ ਦੀ ਬੈਕਗ੍ਰਾਊਂਡ ਦੀ ਵੀ ਜਾਂਚ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਵਿਚ ਕਮਿਊਨਿਟੀ ਗਾਈਡਲਾਇੰਸ ਅਤੇ ਇੰਸ਼ੋਰੈਂਸ ਪ੍ਰੋਟੈਕਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਹੁਣ ਜਲਦੀ ਹੀ ਭਾਰਤ 'ਚ ਵੀ ਸੇਫਟੀ ਟੂਲਕਿੱਟ ਲਾਂਚ ਹੋਣ ਜਾ ਰਹੀ ਹੈ।
ਫੇਸ ਅਨਲਾਕ ਫੀਚਰ ਨਾਲ ਭਾਰਤ 'ਚ ਲਾਂਚ ਹੋਇਆ Infinix Smart 2
NEXT STORY