ਗੈਜੇਟ ਡੈਸਕ- ਡਿਜੀਟਲ ਇੰਡੀਆ ਦੇ ਇਸ ਦੌਰ 'ਚ UPI ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਰੋਜ਼ਾਨਾ ਕਰੋੜਾਂ ਲੋਕ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ UPI ਰਾਹੀਂ ਭੁਗਤਾਨ ਕਰਦੇ ਹਨ ਪਰ ਕਈ ਵਾਰ ਪੇਮੈਂਟ ਕਰਦੇ ਸਮੇਂ ਟਰਾਂਜੈਕਸ਼ਨ ਫੇਲ੍ਹ ਹੋ ਜਾਂਦੀ ਹੈ ਜਾਂ 'ਪੈਂਡਿੰਗ' ਦਿਖਾਈ ਦੇਣ ਲੱਗਦੀ ਹੈ। ਸਭ ਤੋਂ ਵੱਧ ਚਿੰਤਾ ਉਦੋਂ ਹੁੰਦੀ ਹੈ ਜਦੋਂ ਖਾਤੇ 'ਚੋਂ ਪੈਸੇ ਕੱਟੇ ਜਾਣ ਪਰ ਸਾਹਮਣੇ ਵਾਲੇ ਵਿਅਕਤੀ ਨੂੰ ਨਾ ਮਿਲਣ।
UPI ਟ੍ਰਾਂਜੈਕਸ਼ਨ ਫੇਲ੍ਹ ਹੋਣ ਦੇ ਪਿੱਛੇ 4 ਮੁੱਖ ਕਾਰਨ ਹੋ ਸਕਦੇ ਹਨ
ਨੈੱਟਵਰਕ ਕਨੈਕਟੀਵਿਟੀ ਦੀ ਸਮੱਸਿਆ: ਲੈਣ-ਦੇਣ ਦੌਰਾਨ ਇੰਟਰਨੈੱਟ ਕੁਨੈਕਸ਼ਨ ਖਰਾਬ ਹੋਣ ਕਾਰਨ ਪੈਸੇ ਟਰਾਂਸਫਰ ਫੇਲ੍ਹ ਹੋ ਸਕਦੇ ਹਨ।
ਸਰਵਰ ਡਾਊਨਟਾਈਮ: ਬੈਂਕ ਸਰਵਰ ਜਾਂ UPI ਇਨਫਰਾਸਟਰੱਕਚਰ 'ਚ ਮੇਨਟੇਨੈਂਸ ਚੱਲ ਰਹੀ ਹੋਣ ਕਾਰਨ ਵੀ ਲੈਣ-ਦੇਣ 'ਚ ਰੁਕਾਵਟ ਆ ਸਕਦੀ ਹੈ।
ਸਿਸਟਮ ਓਵਰਲੋਡ: ਤਿਉਹਾਰਾਂ ਜਾਂ ਵੱਡੀਆਂ ਸੇਲਜ਼ ਦੇ ਦਿਨਾਂ ਦੌਰਾਨ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਪ੍ਰੋਸੈਸਿੰਗ 'ਚ ਦੇਰੀ ਹੋ ਜਾਂਦੀ ਹੈ।
API ਗੇਟਵੇ ਦਾ ਫੇਲ੍ਹ ਹੋਣਾ: ਬੈਂਕਿੰਗ ਸਿਸਟਮ ਅਤੇ UPI ਐਪਸ ਵਿਚਕਾਰ ਸੰਚਾਰ 'ਚ ਰੁਕਾਵਟ ਆਉਣ ਕਰਕੇ ਵੀ ਪੇਮੈਂਟ ਫੇਲ੍ਹ ਹੋ ਸਕਦੀ ਹੈ।
ਕਦੋਂ ਆਵੇਗਾ ਰਿਫੰਡ?
ਬਹੁਤ ਵਾਰ ਪੈਸੇ ਕੱਟਣ ਤੋਂ ਤੁਰੰਤ ਬਾਅਦ ਵਾਪਸ ਨਹੀਂ ਆਉਂਦੇ। ਅਜਿਹੀ ਸਥਿਤੀ 'ਚ RBI (ਭਾਰਤੀ ਰਿਜ਼ਰਵ ਬੈਂਕ) ਦੇ ਨਿਯਮਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। RBI ਦੇ ਨਿਯਮਾਂ ਅਨੁਸਾਰ, ਜੇਕਰ ਟਰਾਂਜੈਕਸ਼ਨ ਅਸਫਲ ਹੋ ਜਾਂਦੀ ਹੈ ਅਤੇ ਖਾਤੇ 'ਚੋਂ ਪੈਸੇ ਕੱਟੇ ਜਾਂਦੇ ਹਨ, ਤਾਂ ਉਹ ਪੈਸੇ ਵਰਕਿੰਗ ਡੇ ਦੇ ਅੰਦਰ ਤੁਹਾਡੇ ਖਾਤੇ 'ਚ ਵਾਪਸ ਜਮ੍ਹਾ ਹੋ ਜਾਣੇ ਚਾਹੀਦੇ ਹਨ। ਜ਼ਿਆਦਾਤਰ ਅਜਿਹੀਆਂ ਅਸਫਲ ਟਰਾਂਜੈਕਸ਼ਨਾਂ ਦਾ ਰਿਫੰਡ ਆਪਣੇ-ਆਪ ਹੀ ਵਾਪਸ ਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਰਮੀਆਂ 'ਚ ਕਿਉਂ ਵਾਪਰਦੀਆਂ ਨੇ ਗੱਡੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ, ਇੰਝ ਰੱਖੋ ਆਪਣੀ ਕਾਰ ਨੂੰ ਠੰਡਾ
NEXT STORY