ਜਲੰਧਰ- ਚਾਈਨੀਜ਼ ਸਮਾਰਟਫੋਨ ਕੰਪਨੀ ਅੋਪੋ ਜਲਦ ਹੀ ਮਾਰਕੀਟ 'ਚ ਦੋ ਨਵੇਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਜਾਣਕਾਰੀ ਦੇ ਮੁਤਾਬਕ F3 ਅਤੇ F3 ਪਲੱਸ ਨਾਂ ਦੇ ਇਨ੍ਹਾਂ ਸਮਾਰਟਫੋਨ ਨੂੰ ਅੋਪੋ ਦੇ ਪ੍ਰਮੋਸ਼ਨਲ ਬੈਨਰ 'ਚ ਦੇਖਿਆ ਗਿਆ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਦੋਵੇਂ F1 ਅਤੇ F1 ਪਲੱਸ ਦੀ ਹੀ ਪੀੜੀ ਦੇ ਨਵੇਂ ਸਮਾਰਟਫੋਨਜ਼ ਹੋ ਸਕਦੇ ਹਨ।
ਅੋਪੋ F3-
ਇਸ ਸਮਾਰਟਫੋਨ 'ਚ 5.5 ਇੰਚ ਦੀ 84 ਸੁਪਰ AMOLED ਡਿਸਪਲੇ, ਕਵਾਲਕਮ ਸਵੈਪਡ੍ਰੈਗਨ 653 ਪ੍ਰੋਸੈਸਰ, 4GB ਰੈਮ ਅਤੇ 32GB ਦੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਐਂਰਾਇਡ 7.0 ਨਾਗਟ ਨਾਲ ਕਲਰ OS 'ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ 20MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ।
F3 ਪਲੱਸ-
ਇਸ ਸਮਾਰਟਫੋਨ 'ਚ 6 ਇੰਚ ਦੀ 684 ਸੁਪਰ AMOLED ਡਿਸਪਲੇ, 6GB ਰੈਮ ਅਤੇ 64GB ਦੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਐਂਡਰਾਇਡ 7.0 ਨਾਗਟ ਨਾਲ ਕਲਰ OS 'ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ 20MP ਦਾ ਡਿਊਲ-ਸੈਲਫੀ ਕੈਮਰਾ ਦਿੱਤਾ ਜਾ ਸਕਦਾ ਹੈ। ਪਾਵਰ ਲਈ 3075mAh ਦੀ ਬੈਟਰੀ ਸੁਪਰ VOOC ਫਾਸਟ ਚਾਰਜਿੰਗ ਟੈਕਨਾਲੋਜੀ ਨਾਲ ਮਿਲ ਸਕਦੀ ਹੈ।
ਤੁਹਾਡੀ ਬ੍ਰੇਨ ਐਕਟੀਵਿਟੀ ਨੂੰ ਟ੍ਰੈਕ ਕਰਨਗੇ ਇਹ ਸਮਾਰਟ ਹੈੱਡਫੋਨ
NEXT STORY