ਗੈਜੇਟ ਡੈਸਕ- ਵੋਡਾਫੋਨ-ਆਈਡੀਆ ਨੇ ਆਪਣੇ ਗਾਹਕਾਂ ਲਈ ਸ਼ਾਨਦਾਰ ਆਫਰ ਪੇਸ਼ ਕੀਤਾ ਹੈ। ਕੰਪਨੀ ਨੇ ਇਕ ਸਮਾਰਟਫੋਨ ਪ੍ਰੋਗਰਾਮ ਲਾਂਚ ਕੀਤਾ ਹੈ ਜਿਸ ਤਹਿਤ ਗਾਹਕਾਂ ਨੂੰ ਰੀਚਾਰਜ 'ਤੇ 2,400 ਰੁਪਏ ਦੀ ਛੋਟ ਮਿਲੇਗੀ। ਇਸ Vi ਸਮਾਰਟਫੋਨ ਪ੍ਰੋਗਰਾਮ ਤਹਿਤ ਗਾਹਕਾਂ ਨੂੰ ਹਰ ਮਹੀਨੇ ਰੀਚਾਰਜ 'ਤੇ 100 ਰੁਪਏ ਦੀ ਛੋਟ ਮਿਲੇਗੀ। ਇਹ ਛੋਟ 24 ਮਹੀਨਿਆਂ ਤਕ ਮਿਲਦੀ ਰਹੇਗੀ। ਆਏ ਵਿਸਤਾਰ ਨਾਲ ਜਾਣਦੇ ਹਾਂ Vi ਦੇ ਇਸ ਪਲਾਨ ਬਾਰੇ...
ਕੀ ਹੈ Vi ਦਾ ਸਮਾਰਟਫੋਨ ਪ੍ਰੋਗਰਾਮ
Vi ਦੇ ਇਸ ਪਲਾਨ ਬਾਰੇ ਸਭ ਤੋਂ ਪਹਿਲਾਂ ਟੈਲੀਕਾਮਟਾਕ ਨੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਆਪਣੇ ਇਸ ਪਲਾਨ ਨੂੰ ਉਨ੍ਹਾਂ ਗਾਹਕਾਂ ਲਈ ਪੇਸ਼ ਕੀਤਾ ਹੈ ਜੋ ਆਪਣੇ 3ਜੀ ਫੋਨ ਨੂੰ 4ਜੀ/5ਜੀ 'ਚ ਅਪਗ੍ਰੇਡ ਕਰਨਾ ਚਾਹੁੰਦੇ ਹਨ ਯਾਨੀ ਕੰਪਨ ਚਾਹੁੰਦੀ ਹੈ ਕਿ ਤੁਸੀਂ ਫੀਚਰ ਫੋਨ ਛੱਡ ਕੇ ਸਮਾਰਟਫੋਨ 'ਤੇ ਸ਼ਿਫਟ ਹੋ ਜਾਓ।

ਵੋਡਾਫੋਨ-ਆਈਡੀਆ ਦਾ ਇਹ ਪਲਾਨ ਕੰਪਨੀ ਦੇ ਮੌਜੂਦਾ ਅਤੇ ਨਵੇਂ ਦੋਵਾਂ ਗਾਹਕਾਂ ਲਈ ਹੈ। ਇਸਦੇ ਨਾਲ ਸ਼ਰਤ ਇਹ ਹੈ ਕਿ ਤੁਸੀਂ ਜਿਸ ਸਮਾਰਟਫੋਨ 'ਤੇ Vi ਦੇ 4ਜੀ/5ਜੀ ਸਿਮ ਨੂੰ ਇਸਤੇਮਾਲ ਕਰੋਗੇ ਉਸ ਫੋਨ 'ਚ ਪਿਛਲੇ 6 ਮਹੀਨਿਆਂ 'ਚ Vi ਦੇ ਸਿਮ ਦਾ ਇਸਤੇਮਾਲ ਨਾ ਕੀਤਾ ਗਿਆ ਹੋਵੇ। ਨਵੇਂ ਸਿਮ ਨੂੰ ਫੋਨ 'ਚ ਪਾਉਂਦੇ ਹੀ ਗਾਹਕਾਂ ਨੂੰ ਇਕ ਵੈਲਕਮ ਮੈਸੇਜ ਮਿਲੇਗਾ। ਨਾਲ ਹੀ 2,400 ਰੁਪਏ ਦੇ ਰੀਚਾਰਜ ਦੀ ਵੀ ਪੂਰੀ ਜਾਣਕਾਰੀ ਮਿਲੇਗੀ।
ਇਸ ਆਫਰ ਲਈ ਲਈ ਗਾਹਕਾਂ ਨੂੰ ਸਿਮ ਅਪਗ੍ਰੇਡ ਕਰਨ ਤੋਂ ਬਾਅਦ ਆਪਣੇ ਨੰਬਰ 'ਤੇ 30 ਦਿਨਾਂ ਦੇ ਅੰਦਰ 299 ਰੁਪਏ ਜਾਂ ਇਸਤੋਂ ਜ਼ਿਆਦਾ ਦਾ ਰੀਚਾਰਜ ਕਰਨਾ ਹੋਵੇਗਾ। ਇਸਤੋਂ ਬਾਅਦ ਉਸਨੂੰ Vi ਐਪ 'ਚ ਆਫਰ ਦਿਸਣ ਲੱਗੇਗਾ। Vi ਐਪ ਦੇ 'My Coupons' ਸੈਕਸ਼ਨ 'ਚ ਹਰ ਮਹੀਨੇ 100 ਰੁਪਏ ਦਾ ਰੀਚਾਰਜ ਕੂਪਨ ਮਿਲੇਗਾ ਜੋ ਕਿ 24 ਮਹੀਨਿਆਂ ਤਕ ਮਿਲੇਗਾ। ਇਸ ਤਰ੍ਹਾਂ ਤੁਹਾਨੂੰ 24 ਮਹੀਨਿਆਂ 'ਚ 2,400 ਰੁਪਏ ਦਾ ਫਾਇਦਾ ਹੋਵੇਗਾ।
ਈ-ਸਿਗਰਟ ਵੇਚਣ ’ਤੇ 15 ਵੈੱਬਸਾਈਟਾਂ ਨੂੰ ਸਿਹਤ ਮੰਤਰਾਲਾ ਦਾ ਨੋਟਿਸ
NEXT STORY