ਜਲੰਧਰ: ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਨੇ ਦੋ ਨਵੇਂ ਸਮਾਰਟਫੋਨਸ X7 ਅਤੇ X7 Plus ਲਾਂਚ ਕੀਤੇ ਹਨ। ਦੋਨਾਂ ਸਮਾਰਟਫੋਨ ਮੇਟਲ ਦੇ ਹਨ ਅਤੇ ਇਨਾਂ 'ਚ ਐੱਲ.ਈ. ਡੀ ਫਲੈਸ਼ 16MP ਦੇ ਸੈਲਫੀ ਕੈਮਰੇ ਦਿੱਤੇ ਗਏ ਹਨ। ਆਮਤੌਰ 'ਤੇ ਸਮਾਰਟਫੋਨਸ 'ਚ 8 MP ਤੱਕ ਦੇ ਸੈਲਫੀ ਕੈਮਰੇ ਮਿਲਦੇ ਹਨ।
ਇਨ੍ਹਾਂ ਦੋਨਾਂ ਸਮਾਰਟਫੋਨਸ 'ਚ ਫਿੰਗਰਪ੍ਰਿੰਟ ਸਕੈਨਰ ਦੇ ਨਾਲ 1.8ghz ਸਨੈਪਡ੍ਰੈਗਨ 652 ਪ੍ਰੋਸੈਸਰ ਅਤੇ 4GB ਰੈਮ ਦਿੱਤੀ ਗਈ ਹੈ। ਇਨਾਂ ਦੀ ਇਨ-ਬਿਲਟ ਮੈਮਰੀ 64GB ਹੈ। ਫਿਲਹਾਲ ਇਨਾਂ ਦੀ ਵਿਕਰੀ ਚੀਨ 'ਚ ਹੋਵੇਗੀ ਜਿਥੇ X7 ਦੀ ਕੀਮਤ 2,498 ਯੁਆਨ ਹੈ (ਲਗਭਗ 25,000 ਰੁਪਏ) । ਇਹ ਗੋਲਡ ਅਤੇ ਰੋਜ਼ ਗੋਲਡ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ।
Vivo X7 :
5.2 ਇੰਚ ਸਕ੍ਰੀਨ ਵਾਲੇ Vivo X7 'ਚ ਫੁੱਲ ਐੱਚ. ਡੀ ਡਿਸਪਲੇ ਨਾਲ ਐਂਡ੍ਰਾਇਡ 5.1 ਲਾਲੀਪਾਪ ਬੇਸਡ Funtouch OS 2.5.1 ਦਿੱਤਾ ਗਿਆ ਹੈ। ਫੋਟੋਗਰਾਫੀ ਲਈ ਇਸ 'ਚ ਐੱਲ. ਈ. ਡੀ ਫਲੈਸ਼ ਅਤੇ ਫੇਸ ਡਿਟੈੱਕਸ਼ਨ ਆਟੋ ਫੋਕਸ (P416) ਦੇ ਨਾਲ 13MP ਰਿਅਰ ਕੈਮਰਾ ਦਿੱਤਾ ਗਿਆ ਹੈ।
Vivo X7 Plus :
Vivo X7 Plus 'ਚ 5.7 ਇੰਚ ਦੀ ਸੁਪਰ ਏਮੋਲੇਡ ਫੁੱਲ ਐੱਚ. ਡੀ ਡਿਸਪਲੇ ਨਾਲ 4GB ਰੈਮ ਅਤੇ 128GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਡੁਅਲ ਸਿਮ ਫੋਨ 'ਚ ਵੀ ਐੱਲ. ਈ. ਡੀ ਫਲੈਸ਼ ਫੇਸ ਡਿਟੈੱਕਸ਼ਨ ਆਟੋਫੋਕਸ ਨਾਲ 16 MP ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ 'ਚ ਫਾਸਟ ਚਾਰਜਿੰਗ ਨਾਲ 3,000mAh ਦੀ ਬੈਟਰੀ ਦਿੱਤੀ ਗਈ ਹੈ।
ਅਖਬਾਰ ਏਜੰਸੀਆਂ ਨੇ ਐਡ ਬਲਾਕਰ ਨੂੰ ਲੈ ਕੇ ਚੁੱਕਿਆ ਅਹਿਮ ਕਦਮ
NEXT STORY