ਜਲੰਧਰ— ਇੰਟਰਨੈੱਟ 'ਤੇ ਕੰਮ ਕਰਦੇ ਸਮੇਂ ਵੈੱਬਸਾਈਟ 'ਤੇ ਫਲੈਸ਼ ਲਾਈਟ, ਰੋਲ-ਆਊਟ ਐਡਵਰਟਾਈਜ਼ਮੈਂਟ ਅਤੇ ਪਾਪ-ਅੱਪਸ ਆਦਿ ਸ਼ੋਅ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਐਡ ਬਲਾਕਰ ਦੀ ਮਦਦ ਨਾਲ ਬਲਾਕ ਕਰਕੇ ਅਣਚਾਹੇ ਵਿਗਿਆਪਨਾਂ ਨੂੰ ਬਿਨਾਂ ਦੇਖੇ ਤੁਸੀਂ ਆਸਾਨੀ ਨਾਲ ਸਾਈਟ ਨੂੰ ਸਰਫ ਕਰ ਸਕਦੇ ਸੀ ਪਰ ਹੁਣ ਕੁਝ ਨਾਂਮੀ ਅਖਬਾਰ ਏਜੰਸੀਆਂ ਨੇ ਆਪਣੀ ਸਾਈਟ 'ਤੇ ਇਕ ਅਹਿਮ ਫੇਰਬਦਲ ਕਰ ਦਿੱਤਾ ਹੈ।
ਇਸ ਤਹਿਤ ਜੇਕਰ ਤੁਸੀਂ ਐਡ ਬਲਾਕਰ ਦੀ ਵਰਤੋਂ ਕਰ ਰਹੇ ਹੋ ਤਾਂ ਸਾਈਟਸ ਤੁਹਾਨੂੰ ਕੰਟੈਂਟ ਸ਼ੋਅ ਨਹੀਂ ਕਰਨਗੀਆਂ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਵੈੱਬਸਾਈਟ 'ੇਤ ਐਡ ਚਲਾਉਣਾ ਹੀ ਉਨ੍ਹਾਂ ਦੀ ਆਮਦਨ ਦਾ ਪਹਿਲਾ ਸ੍ਰੋਤ ਹੈ। ਹੁਣ ਇਨ੍ਹਾਂ ਵੈੱਬਸਾਈਟ 'ਤੇ ਜਾਣ ਨਾਲ ਇਕ ਨੋਟਿਸ ਦੁਆਰਾ ਐਡ ਬਲਾਕਰ ਨੂੰ ਡਿਸੇਬਲ ਕਰਨ ਲਈ ਕਿਹਾ ਜਾਵੇਗਾ ਅਤੇ ਡਿਸੇਬਲ ਤੋਂ ਬਾਅਦ ਹੀ ਕੰਟੈਂਟ ਸ਼ੋਅ ਹੋਵੇਗਾ।
ਇਸ ਅਹਿਮ ਕਦਮ ਨੂੰ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਭਾਰਤ 'ਚ ਚੀਨ ਤੋਂ ਬਾਅਦ ਦੁਨੀਆ 'ਚ ਦੂਜੇ ਨੰਬਰ 'ਤੇ ਐਡ ਬਲਾਕਰ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਾਹਿਰ ਹੈ ਕਿ ਇਸ ਨਾਲ ਭਾਰਤ 'ਚ ਆਨਲਾਈਨ ਖਬਰਾਂ ਪੜ੍ਹਨ ਵਾਲਿਆਂ 'ਤੇ ਕਾਫੀ ਪ੍ਰਭਾਵ ਪਵੇਗਾ।
ਇਲੈਕਟ੍ਰਿਕ SUV ਲਿਆਉਣ ਦੀ ਤਿਆਰੀ ਕਰ ਰਹੀ ਹੈ SKODA
NEXT STORY