ਜਲੰਧਰ- ਵੋਡਾਫੋਨ ਨੇ ਆਪਣੇ ਡਿਜ਼ੀਟਲ ਪੇਮੇਂਟ ਪਲੇਟਫਾਰਮ ਵੋਡਾਫੋਨ ਏ-ਪੈਸਾ ਪੇ ਨੂੰ ਲਾਂਚ ਕੀਤਾ। ਇਸ ਦੀ ਮਦਦ ਨਾਲ ਦੁਕਾਨਦਾਰ ਅਤੇ ਵਪਾਰੀ ਗਾਹਕ ਬਿਨਾਂ ਕੈਸ਼ ਵਾਲੇ ਭੁਗਤਾਨ ਲੈ ਸਕਣਗੇ। ਡਿਜ਼ੀਟਲ ਪੇਮੇਂਟ ਦੀ ਦਿਸ਼ਾ 'ਚ ਇਸ ਨੂੰ ਇਕ ਹੋਰ ਸਖਤ ਕੱਦਮ ਦੇ ਤੌਰ ਉੱਤੇ ਵੇਖਿਆ ਜਾ ਰਿਹਾ ਹੈ। ਕੰਪਨੀ ਨੇ ਦੱਸਿਆ ਕਿ ਰਿਟੇਲਰ ਅਤੇ ਮਰਚੇਂਟ ਨੂੰ ਵੋਡਾਫੋਨ ਏ -ਪੈਸਾ ਐਪ ਡਾਉਨਲੋਡ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਮਰਚੇਂਟ ਦੇ ਤੌਰ 'ਤੇ ਰਜਿਸਟਰ ਕਰਨਾ ਹੋਵੇਗਾ।
ਐਪ ਰਜਿਸਟਰੇਸ਼ਨ ਤੋਂ ਬਾਅਦ ਦੁਕਾਨਦਾਰ ਗਾਹਕਾਂ ਨੂੰ ਪੇਮੇਂਟ ਕਰਨ ਲਈ ਕਹਿ ਸਕਦਾ ਹੈ। ਇਸ ਤੋਂ ਬਾਅਦ ਐੱਮ-ਪੈਸਾ ਐਪ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ ਇਕ ਨੋਟੀਫਿਕੇਸ਼ਨ ਮਿਲੇਗਾ, ਜਿਸ ਦੀ ਮਦਦ ਨਾਲ ਉਹ ਵਾਲੇਟ ਬੈਲੇਂਸ, ਬੈਂਕ ਅਕਾਊਂਟ, ਕ੍ਰੇਡਿੱਟ ਕਾਰਡ ਜਾਂ ਡੈਬਿਟ ਕਾਰਡ ਦੇ ਰਾਹੀਂ ਭੁਗਤਾਨ ਕਰ ਸਕਦੇ ਹਨ।
ਇਸ ਪਲੇਟਫਾਰਮ ਨੂੰ ਲਾਂਚ ਕਰਦੇ ਹੋਏ ਵੋਡਾਫੋਨ ਏ-ਪੈਸਾ ਪੇ ਦੇ ਐਮ. ਡੀ ਅਤੇ ਸੀ. ਈ. ਓ ਸੁਨਲੀ ਸੂਦ ਨੇ ਕਿਹਾ, ਵੋਡਾਫੋਨ ਐੱਮ-ਪੈਸਾ ਪੇ ਰਾਹੀਂ ਅਸੀਂ ਹੁਣ ਗਾਹਕਾਂ ਅਤੇ ਦਦੁਕਾਨਦਾਰਾਂ ਨੂੰ ਜੋੜਨ ਦਾ ਕੰਮ ਕਰਨ ਜਾ ਰਹੇ ਹਾਂ।
ਯਾਹੂ 'ਤੇ ਹੋਇਆ ਸਾਈਬਰ ਹਮਲਾ, ਇਕ ਅਰਬ ਯੂਜ਼ਰਸ ਦੇ ਅੰਕੜੇ ਹੋਏ ਚੋਰੀ
NEXT STORY