ਗੈਜੇਟ ਡੈਸਕ–ਵੋਡਾਫੋਨ ਨੇ ਆਪਣੇ ਗਾਹਕਾਂ ਲਈ ਇਕ ਖਾਸ ਆਫਰ ਪੇਸ਼ ਕੀਤਾ ਹੈ ਜਿਸ ’ਚ ਯੂਜ਼ਰਸ ਨੂੰ 1 ਸਾਲ ਤਕ ਰੋਜ਼ਾਨਾ 1.5 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਵੋਡਾਫੋਨ ਨੇ ਸਿਟੀਬੈਂਕ ਨਾਲ ਸਾਂਝੇਦਾਰੀ ਕਰ ਇਸ ਸਪੈਸ਼ਲ ਆਫਰ ਨੂੰ ਪੇਸ਼ ਕੀਤਾ ਹੈ।
ਇਸ ਤਰ੍ਹਾਂ ਮਿਲੇਗਾ ਆਫਰ ਦਾ ਫਾਇਦਾ
ਇਸ ਆਫਰ ਦਾ ਫਾਇਦਾ ਚੁੱਕਣ ਲਈ ਵੋਡਾਫੋਨ ਯੂਜ਼ਰਸ ਨੂੰ ਵੋਡਾਫੋਨ ਦੀ ਵੈੱਬਸਾਈਟ ’ਤੇ ਜਾ ਕੇ ਸਿਟੀਬੈਂਕ ਦੇ ਕ੍ਰੈਡਿਟ ਕਾਰਡ ਲਈ ਅਪਲਾਈ ਕਰਨਾ ਹੋਵੇਗਾ। ਇਸ ਕਾਰਡ ਦੇ ਮਿਲਣ ਤੋਂ ਬਾਅਦ 30 ਦਿਨਾਂ ਅੰਦਰ ਯੂਜ਼ਰ ਨੂੰ ਕ੍ਰੈਡਿਟ ਕਾਰਡ ਨਾਲ 4000 ਰੁਪਏ ਖਰਚ ਕਰਨੇ ਹੋਣਗੇ ਜਿਸ ਤੋਂ ਬਾਅਦ ਉਨ੍ਹਾਂ ਨੂੰ 365 ਦਿਨਾਂ ਤਕ ਅਨਲਿਮਟਿਡ ਕਾਲਿੰਗ ਅਤੇ 1.5 ਜੀ.ਬੀ. ਡਾਟਾ ਦੀ ਸੁਵਿਧਾ ਮਿਲੇਗੀ। ਇਸ ਆਫਰ ਦਾ ਫਾਇਦਾ ਗਾਹਕ 31 ਜੁਲਾਈ 2019 ਤਕ ਹੀ ਲੈ ਸਕਦੇ ਹਨ।
ਇਸ ਖਾਸ ਆਫਰ ਨੂੰ ਦਿੱਲੀ, ਨੋਇਡਾ, ਕੋਲਕਾਤਾ, ਅਹਿਮਦਾਬਾਦ, ਸਿਕੰਦਰਾਬਾਦ, ਚੇਨਈ, ਵਡੋਦਰਾ, ਗੁਰੂਗ੍ਰਾਮ, ਮੁੰਬਈ, ਬੈਂਗਲੁਰੂ, ਪੁਣੇ, ਹੈਦਰਾਬਾਦ, ਜੈਪੁਰ ਅਤੇ ਚੰਡੀਗੜ੍ਹ ਦੇ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ। ਧਿਆਨ ’ਚ ਰੱਖਣ ਵਾਲੀ ਗੱਲ ਇਹ ਹੈ ਕਿ ਸਿਰਫ 23 ਸਾਲ ਤੋਂ ਜ਼ਿਆਦਾ ਉਮਰ ਦੇ ਗਾਹਕ ਦੀ ਇਸ ਆਫਰ ਦਾ ਲਾਭ ਲੈ ਸਕਦੇ ਹਨ।
2020 ਤੋਂ ਪਹਿਲਾਂ 5ਜੀ ਆਈਫੋਨ ਨਹੀਂ ਲਾਂਚ ਕਰ ਸਕਦਾ ਐਪਲ
NEXT STORY