ਜਲੰਧਰ-ਮੋਟੋਰੋਲਾ ਦੇ ਲੇਟੈਸਟ ਸਮਾਰਟਫੋਨਜ਼ ਮੋਟੋ ਈ5 (Moto E5) ਅਤੇ ਮੋਟੋ ਈ5 ਪਲੱਸ (Moto E5 Plus) ਨੂੰ ਵੋਡਾਫੋਨ ਵੱਲੋਂ ਵੀ. ਓ. ਐੱਲ. ਟੀ. ਈ. ਸਰਵਿਸ (VOLTE Service) ਦੀ ਸਪੋਰਟ ਮਿਲਣੀ ਸ਼ੁਰੂ ਹੋ ਗਈ ਹੈ। ਇਹ ਸਮਾਰਟਫੋਨਜ਼ ਹੁਣ ਹਾਲ ਹੀ ਭਾਰਤ 'ਚ ਲਾਂਚ ਕੀਤੇ ਗਏ ਸਨ ਅਤੇ ਇਨ੍ਹਾਂ ਨੂੰ ਇਹ ਸਪੋਰਟ ਮਿਲਣੀ ਵੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਕੁਝ ਸਮਾਂ ਪਹਿਲਾਂ ਹੀ ਮੋਟੋ G6 ਅਤੇ ਮੋਟੋ G6 Play ਸਮਾਰਟਫੋਨਜ਼ ਨੂੰ VOLTE ਮਿਲਣੀ ਸ਼ੁਰੂ ਹੋਈ ਸੀ।
ਇਸ ਦਾ ਮਤਲਬ ਹੈ ਕਿ ਤੁਸੀਂ ਵੋਡਾਫੋਨ ਦੀ ਵੀ. ਓ. ਐੱਲ. ਟੀ. ਈ. ਸਰਵਿਸ ਮੋਟੋਰੋਲਾ ਦੇ ਹੁਣ ਹਾਲ ਹੀ 'ਚ ਲਾਂਚ ਹੋਏ 4 ਸਮਾਰਟਫੋਨਜ਼ ਨੂੰ ਸਪੋਰਟ ਕਰ ਰਹੀਂ ਹੈ, ਇਨ੍ਹਾਂ 'ਚ ਮੋਟੋ G6, G6 ਪਲੇਅ, E5 ਅਤੇ E5 ਪਲੱਸ ਸਮਾਰਟਫੋਨਜ਼ ਆਉਂਦੇ ਹਨ। ਹੁਣ ਤੱਕ ਮੋਟੋ G5, G5 ਪਲੱਸ ਅਤੇ Z2 ਫੋਰਸ ਤੋਂ ਇਲਾਵਾ X4 'ਤੇ ਇਹ ਸਪੋਰਟ ਨਹੀਂ ਦੇਖੀ ਗਈ ਹੈ ਪਰ ਇਨ੍ਹਾਂ ਸਮਾਰਟਫੋਨਜ਼ ਨੂੰ ਲਾਂਚ ਹੋਏ ਕਾਫੀ ਸਮਾਂ ਹੋ ਗਿਆ ਹੈ।
ਮੋਟੋਰੋਲਾ ਮੋਟੋ E5 ਅਤੇ E5 ਪਲੱਸ ਸਮਾਰਟਫੋਨ ਦੀ ਗੱਲ ਕਰੀਏ ਤਾਂ ਮੋਟੋ E5 ਪਲੱਸ ਪਿਛਲੇ ਫੋਨ ਦੇ ਮੁਕਾਬਲੇ 'ਚ ਵੱਡੀ ਅਪਡੇਟ ਇਸ ਦੀ ਡਿਸਪਲੇਅ ਹੈ, ਜਿਸ 'ਚ ਅਸਪੈਕਟ ਰੇਸ਼ੋ 18:9 ਹੈ। ਸਮਾਰਟਫੋਨ 'ਚ 6 ਇੰਚ ਦੀ ਐੱਚ. ਡੀ. ਪਲੱਸ ਡਿਸਪਲੇਅ ਨਾਲ 1440x720 ਪਿਕਸਲ ਹੈ। ਸਮਾਰਟਫੋਨ ਦੀ ਖਾਸੀਅਤ ਇਸ 'ਚ 5,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਰੈਪਿਡ ਚਾਰਜਿੰਗ ਤਕਨੀਕ ਨੂੰ ਸਪੋਰਟ ਕਰਦੀ ਹੈ। ਸਮਾਰਟਫੋਨ 'ਚ ਬੈਕ 'ਤੇ ਸਿੰਗਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 12 ਐੱਮ. ਪੀ. ਦਾ ਇਕ ਸੈਂਸਰ ਐੱਫ/2.0 ਅਪਚਰ ਲੈੱਨਜ਼ ਨਾਲ ਆਉਂਦਾ ਹੈ। ਦੂਜਾ ਪੀ. ਡੀ. ਏ. ਐੱਫ. ਅਤੇ ਆਟੋ ਫੋਕਸ ਲਈ ਆਉਂਦਾ ਹੈ। ਸਮਾਰਟਫੋਨ ਦੇ ਫਰੰਟ 'ਤੇ 8 ਐੱਮ. ਪੀ. ਕੈਮਰਾ ਦਿੱਤਾ ਗਿਆ ਹੈ, ਜਿਸ ਦਾ ਅਪਚਰ ਐੱਫ/2.2 ਹੈ ਅਤੇ ਸੈਂਸਰ ਦੇ ਲਈ ਪਿਕਸਲ ਪਿਚ 1.12um ਹੈ।
ਮੋਟੋ ਈ5 ਸਮਾਰਟਫੋਨ ਦਾ ਡਿਜ਼ਾਈਨ E5 ਪਲੱਸ ਵਰਗਾ ਹੈ ਪਰ ਇਸ ਸਮਾਰਟਫੋਨ 'ਚ 5.7 ਇੰਚ ਦੀ ਐੱਚ. ਡੀ. ਪਲੱਸ ਡਿਸਪਲੇਅ ਨਾਲ 18:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 425 ਐੱਸ. ਓ. ਸੀ. ਦਿੱਤਾ ਗਿਆ ਹੈ। ਸਮਾਰਟਫੋਨ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਸਟੋਰੇਜ ਮੌਜੂਦ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਰਿਅਰ ਪੈਨਲ 'ਤੇ 13 ਐੱਮ. ਪੀ. ਕੈਮਰਾ ਮੌਜੂਦ ਹੈ, ਜਿਸ ਦਾ ਅਪਚਰ ਐੱਫ/2.0 ਹੈ। ਫਰੰਟ 'ਤੇ 5 ਐੱਮ. ਪੀ. ਸੈਂਸਰ ਮੌਜੂਦ ਹੈ। ਸਮਾਰਟਫੋਨ 'ਚ 4,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਜੋ 10W ਦੇ ਰੈਪਿਡ ਚਾਰਜਰ ਨਾਲ ਆਉਂਦੀ ਹੈ। ਦੋਵਾਂ ਸਮਾਰਟਫੋਨਜ਼ 'ਚ ਮੋਟੋ ਡਿਸਪਲੇਅ ਫੀਚਰ ਮੌਜੂਦ ਹੈ, ਜਿਸ ਦੇ ਰਾਹੀਂ ਯੂਜ਼ਰਸ ਲਾਕ ਸਕਰੀਨ ਦੇ ਰਾਹੀਂ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ।
WhatsApp 'ਤੇ ਹੁਣ ਮੈਸੇਜ ਭੇਜਣ ਲਈ ਦੇਣੇ ਹੋਣਗੇ ਪੈਸੇ!
NEXT STORY