ਜਲੰਧਰ : ਟੀਵੀ ਸਟ੍ਰੀਮਿੰਗ ਸਾਈਟ ਹੁਲੁ ਆਪਣੀ ਵਰਚੁਅਲ ਰਿਐਲਿਟੀ ਐਪ ਨੂੰ ਹੋਰ ਐਕਸਟੈਂਡ ਕਰਨ ਜਾ ਰਹੀ ਹੈ। ਇਹ ਕਰਨ ਲਈ ਹੁਲੁ ਫੇਸਬੁਕ ਵੱਲੋਂ ਖਰੀਦੀ ਗਈ ਵੀ. ਆਰ. ਕੰਪਨੀ ਓਕਿਊਲਸ ਨਾਲ ਮਿਲ ਕੇ ਹਾਈਐਂਡ ਵੀ. ਆਰ. ਐਪੀਸੋਡਜ਼ ਦਾ ਵਿਰਮਾਣ ਕਰੇਗੀ। ਹੁਲੁ ਵੱਲੋਂ '12 ਮੰਕੀਜ਼' ਨਾਂ ਦੇ ਟੀ. ਵੀ. ਸ਼ੋਅ ਨੂੰ ਵੀ. ਆਰ. ਪਲੈਟਫੋਰਮ 'ਤੇ ਪੇਸ਼ ਕੀਤਾ ਗਿਆ ਹੈ ਜੋ ਕਿ ਆਪਣੇ-ਆਪ 'ਚ ਪਹਿਲਾ ਵੀ. ਆਰ. ਸਾਈ-ਫਾਈ ਟੀ. ਵੀ. ਸ਼ੋਅ ਹੈ।
ਕੰਪਨੀ ਵੱਲੋਂ ਇਸ ਸ਼ੋਅ ਨੂੰ ਰੀ-ਡਿਜ਼ਾਈਨ ਕੀਤਾ ਗਿਆ ਹੈ ਜੋ ਕਿ ਤੁਹਾਨੂੰ ਟਾਈਮ ਮਸ਼ੀਨ ਦੇ ਜ਼ਰੀਏ ਪੁਰਾਣੇ ਸਮੇਂ 'ਚ ਲੈ ਜਾਵੇਗਾ। ਹੁਲੁ ਵੱਲੋਂ ਆਪਣੀ ਵੀ. ਆਰ. ਐਪ ਨੂੰ ਸਭ ਤੋਂ ਪਹਿਲਾਂ ਮਾਰਚ 'ਚ ਸੈਮਸੰਗ ਗੇਅਰ ਵੀ. ਆਰ. ਨਾਲ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਲੁ ਵੱਲੋਂ ਵੀ. ਆਰ. ਲਈ ਡੈਡੀਕੇਟਿਡ ਟੀਵੀ ਪ੍ਰੋਗ੍ਰਾਮਜ਼ ਦਾ ਨਿਰਮਾਣ ਕੀਤਾ ਗਿਆ। ਉਥੇ ਹੀ ਹੁਲੁ ਦਾ ਰਾਈਵਲ ਨੈੱਟਫਲਿਕਸ ਵੀ ਵੀ. ਆਰ. 'ਚ ਟੀਵੀ ਸ਼ੋਅਜ਼ ਪ੍ਰੋਵਾਈਡ ਕਰਵਾਉਂਦਾ ਹੈ ਪਰ ਉਹ ਸਿਰਫ ਰੈਗੂਲਰ ਸ਼ੋਅਜ਼ ਹੀ ਹੁੰਦੇ ਹਨ। ਹੁਲੁ ਲਾਈਵ ਨੇਸ਼ਨ ਨਾਲ ਪਾਰਟਨਰਸ਼ਿਪ ਕਰ ਕੇ ਜ਼ਿਆਦਾ ਤੋਂ ਜ਼ਿਆਦਾ ਵੀ. ਆਰ. ਕੰਟੈਂਟ ਪ੍ਰੋਵਾਈਡ ਕਰਵਾਏਗਾ।
ਕੋਡਿੰਗ ਸਿੱਖਾਉਣ ਲਈ ਐਪਲ ਬਣਾ ਰਹੀ ਏ Swift Playgrounds ਐਪ
NEXT STORY