ਜਲੰਧਰ- ਅਮਰੀਕੀ ਕੰਪਿਊਟਰ ਡਾਟਾ ਸਟੋਰੇਜ਼ ਕੰਪਨੀ WD (ਵੈਸਟਰਨ ਡਿਜ਼ੀਟਲ) ਨੇ ਬੁੱਧਵਾਰ ਨੂੰ ਦੋ ਨਵੀਂ ਹਾਰਡ ਡਰਾਇਵਸ ਭਾਰਤੀ ਬਾਜ਼ਾਰ 'ਚ ਲਾਂਚ ਕੀਤੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਮਾਈ ਪਾਸਪੋਰਟ ਅਤੇ ਮਾਈ ਬੁੱਕ ਨਾਮਕ ਇਹ ਹਾਰਡ ਡਰਾਇਵਸ ਪਾਸਵਰਡ ਪ੍ਰੋਟੈਕਸ਼ਨ ਅਤੇ ਹਾਰਡਵੇਅਰ ਐਨਕਰਿਪਸ਼ਨ ਜਿਹੇ ਨਵੇਂ ਫੀਚਰਾਂ ਨਾਲ ਲੈਸ ਹਨ।
ਇਨਾਂ 'ਚੋਂ ਪੋਰਟੇਬਲ ਹਾਰਡ ਡਰਾਇਵ ਮਾਈ ਪਾਸਪੋਰਟ ਦੇ 1TB ਸਟੋਰੇਜ਼ ਵੇਰਿਅੰਟ ਦੀ ਕੀਮਤ 7,980 ਰੁਪਏ, 2TB ਵੇਰਿਅੰਟ ਦੀ ਕੀਮਤ 11,910 ਰੁਪਏ ਅਤੇ 4TB ਵੇਰਿਅੰਟ ਦੀ ਕੀਮਤ 17,140 ਰੁਪਏ ਦੱਸੀ ਗਈ ਹੈ। ਉਥੇ ਹੀ ਗੱਲ ਕੀਤੀ ਜਾਵੇ ਡੈਸਕਟਾਪ ਹਾਰਡ ਡਰਾਇਵਸ ਦੀ ਤਾਂ ਇਨ੍ਹਾਂ ਨੂੰ ਵੀ ਕੰਪਨੀ ਨੇ ਵੱਖ-ਵੱਖ ਸਟੋਰੇਜ਼ ਵੇਰਿਅੰਟਸ 'ਚ ਉਪਲੱਬਧ ਕੀਤਾ ਹੈ। ਇਨਾਂ 'ਚੋਂ ਮਾਈ ਬੁੱਕ 3TB ਸਟੋਰੇਜ਼ ਵੇਰਿਅੰਟ ਦੀ ਕੀਮਤ 13,050 ਰੁਪਏ, 4TB ਵੇਰਿਅੰਟ ਦੀ ਕੀਮਤ 16,470 ਰੁਪਏ, 6TB ਵੇਰਿਅੰਟ ਦੀ ਕੀਮਤ 26,600 ਰੁਪਏ ਅਤੇ 8TB ਸਟੋਰੇਜ਼ ਵੇਰਿਅੰਟ ਦੀ ਕੀਮਤ 29,500 ਰੁਪਏ ਰੱਖੀ ਗਈ ਹੈ। ਵੇਸਟਰਨ ਡਿਜ਼ੀਟਲ ਦੇ ਨਿਦੇਸ਼ਕ (ਕੰਟੇਟ ਸੋਲਿਊਸ਼ਨ ਬਿਜ਼ਨੈੱਸ) ਖਾਲਿਦ ਵਾਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ, ਡਾਟਾ ਦਾ ਪ੍ਰਯੋਗ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਇਸ ਲਈ ਵਿਅਕਤੀਗਤ ਡਾਟਾ ਹੱਲ ਦੇ ਮਹੱਤਵ ਨੂੰ ਦੋਹਰਾÀੁਂਦੇ ਹੋਏ ਅਸੀਂ ਇਹ ਪ੍ਰੋਡੈਕਟ ਪੇਸ਼ ਕੀਤੇ ਹਾਂ।
ਭਾਰਤ 'ਚ ਲਾਂਚ ਹੋਈ BMW 3 Series Gran Turismo
NEXT STORY