ਨਵੀਂ ਦਿੱਲੀ— ਜੇਕਰ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਸਾਰਾ ਦਿਨ ਐਕਟਿਵ ਰਹਿੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਇਸ ਸੋਧ 'ਚ ਦਾਅਵਾ ਕੀਤਾ ਗਿਆ ਹੈ ਕਿ ਵਟਸਐਪ 'ਤੇ ਜ਼ਿਆਦਾ ਸਮਾਂ ਬਤੀਤ ਕਰਨਾ ਸਿਹਤ ਲਈ ਚੰਗਾ ਹੈ। ਇਹ ਸੋਧ ਇੰਟਰਨੈਸ਼ਨਲ ਜਰਨਲ ਆਫ ਹਿਊਮਨ ਕੰਪਿਊਟਰ ਸਟਡੀਜ਼ 'ਚ ਛਾਪੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਟੈਕਸਟ ਮੈਸੇਜਿੰਗ ਐਪ ਗਰੁੱਪ 'ਚ ਜ਼ਿਆਦਾ ਚੈਟਿੰਗ ਕਰਨ ਨਾਲ ਸਕਾਰਾਤਮਕ ਮਨੋਵਿਗਿਆਨ ਪ੍ਰਭਾਵ ਪੈਂਦਾ ਹੈ।
ਦਰਅਸਲ ਇਹ ਸਟੱਡੀ ਆਨਲਾਈਨ ਚੈਟਿੰਗ ਦੇ ਮਨੋਵਿਗਿਆਨਕ ਪ੍ਰਭਾਵ ਨੂੰ ਲੈ ਕੇ ਹੋਈ ਸੀ। ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਵਟਸਐਪ 'ਤੇ ਜ਼ਿਆਦਾ ਸਮਾਂ ਐਕਟਿਵ ਰਹਿਣ ਵਾਲਾ ਸ਼ਖਸ ਇਕੱਲਾ ਮਹਿਸੂਸ ਨਹੀਂ ਕਰਦਾ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਦੋਸਤਾਂ ਤੇ ਪਰਿਵਾਰਾਂ ਨਾਲ ਚੈਟਿੰਗ ਕਰਕੇ ਲੋਕ ਖੁਦ ਨੂੰ ਉਨ੍ਹਾਂ ਦੇ ਕਰੀਬ ਮਹਿਸੂਸ ਕਰਦੇ ਹਨ।
ਇਸ ਰਿਪੋਰਟ ਨੂੰ ਲੈ ਕੇ ਇਜ ਹਿਲ ਯੂਨਿਵਰਸਿਟੀ ਦੇ ਪ੍ਰੋਫੈਸਰ ਲਿੰਡਾ ਕਾਏ ਨੇ ਕਿਹਾ, 'ਸੋਸ਼ਲ ਮੀਡੀਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਕਿ ਇਹ ਸਿਹਤ ਲਈ ਚੰਗਾ ਹੈ ਜਾਂ ਬੁਰਾ, ਪਰ ਅਸੀਂ ਜਿਸ ਤਰ੍ਹਾਂ ਸੋਚਦੇ ਹਾਂ ਉਸ ਤਰ੍ਹਾਂ ਹੈ ਨਹੀਂ। ਸੋਧ 'ਚ ਅਸੀਂ ਪਾਇਆ ਕਿ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਤੀਤ ਕਰਨ ਵਾਲੇ ਯੂਜ਼ਰਸ ਖੁਦ ਨੂੰ ਆਪਣੇ ਦੋਸਤਾਂ ਤੇ ਪਰਿਵਾਰ ਦੇ ਕਰੀਬ ਮਹਿਸੂਸ ਕਰਦੇ ਹਨ। ਅਜਿਹੇ 'ਚ ਉਨ੍ਹਾਂ ਦੇ ਸਬੰਧਾਂ 'ਚ ਮਜ਼ਬੂਤੀ ਆਉਂਦੀ ਹੈ।
ਸੋਧ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ 'ਚ ਚੈਟਿੰਗ ਗਰੁੱਪ ਦੀ ਸਭ ਤੋਂ ਵੱਡੀ ਭੂਮਿਕਾ ਹੈ, ਕਿਉਂਕਿ ਇਕ ਗਰੁੱਪ 'ਚ ਕਈ ਤਰ੍ਹਾਂ ਦੇ ਲੋਕ ਹੁੰਦੇ ਹਨ, ਜਿਨ੍ਹਾਂ ਨਾਲ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਇਸ ਸੋਧ 'ਚ 200 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਸ 'ਚ 158 ਔਰਤਾਂ ਤੇ 42 ਪੁਰਸ਼ ਸਨ। ਸੋਧ 'ਚ ਸ਼ਾਮਲ ਯੂਜ਼ਰਸ ਦੀ ਉਮਰ 24 ਸਾਲ ਸੀ। ਇਹ ਲੋਕ ਹਰ ਰੋਜ਼ ਕਰੀਬ 55 ਮਿੰਟ ਵਟਸਐਪ ਇਸਤੇਮਾਲ ਕਰਦੇ ਸਨ।
ਟਰੰਪ ਦਾ ਵੱਡਾ ਫੈਸਲਾ, ਅਮਰੀਕੀ ਕੰਪਨੀਆਂ ਨਾਲ ਵਪਾਰ ਕਰ ਸਕੇਗੀ ਹੁਵਾਵੇ
NEXT STORY