ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਕੁਝ ਸਮਾਂ ਪਹਿਲਾਂ ਨਵਾਂ ਸਟੇਟਸ ਫੀਚਰ ਜਾਰੀ ਕੀਤਾ ਸੀ। ਇਸ ਫੀਚਰ ਦੇ ਆਉਣ ਨਾਲ ਵਟਸਐਪ ਨੂੰ ਕਾਫੀ ਨਿੰਦਾ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਦੁਬਾਰਾ ਪੁਰਾਣੇ ਸਟੇਟਸ ਫੀਚਰ ਨੂੰ ਵੀ ਅਬਾਊਟ ਦੇ ਨਾਮ ਨਾਲ ਐਪ 'ਚ ਸ਼ਾਮਲ ਕਰਨਾ ਪਿਆ। ਰਿਪੋਰਟ ਮੁਤਾਬਕ ਵਟਸਐਪ ਜਲਦੀ ਹੀ ਨਵਾਂ ਫੀਚਰ ਜਾਰੀ ਕਰਨ ਵਾਲਾ ਹੈ ਜਿਸ ਨਾਲ ਯੂਜ਼ਰਸ ਨੂੰ ਇਕ ਵਾਰ ਫਿਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਰਅਸਲ ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਦੇ ਟਵਿਟਰ ਅਕਾਊਂਟ ਰਾਹੀਂ ਦਿੱਤੀ ਗਈ ਹੈ। ਟਵੀਟ ਮੁਤਾਬਕ ਵਟਸਐਪ 'ਚ ਨਵਾਂ ਫੀਚਰ ਆਉਣ ਤੋਂ ਬਾਅਦ ਜਿਵੇਂ ਹੀ ਤੁਸੀਂ ਵਟਸਐਪ ਨੰਬਰ ਬਦਲੋਗੇ ਜਾਂ ਪ੍ਰੋਫਾਈਲ ਫੋਟੋ ਅਪਡੇਟ ਕਰੋਗੇ ਤਾਂ ਤੁਹਾਡੇ ਸਾਰੇ ਕਾਨਟੈੱਕਟ ਨੰਬਰ 'ਤੇ ਨੋਟੀਫਿਕੇਸ਼ਨ ਜਾਏਗੀ।
ਮੀਡੀਆ ਰਿਪੋਰਟਾਂ ਮੁਤਾਬਕ ਵਟਸਐਪ ਇਹ ਫੀਚਰ ਸਕਿਓਰਿਟੀ ਲਈ ਲਿਆ ਰਿਹਾ ਹੈ, ਜਦੋਂਕਿ ਦੂਜਾ ਪਹਿਲੂ ਇਹ ਵੀ ਹੈ ਕਿ ਇਸ ਫੀਚਰ ਦੇ ਆਉਣ ਨਾਲ ਯੂਜ਼ਰਸ ਨੂੰ ਬਹੁਤ ਸਾਰੇ ਨੋਟੀਫਿਕੇਸ਼ਨ ਆਉਣਗੇ ਜਿਸ ਨਾਲ ਪ੍ਰਾਈਵੇਸੀ ਖਤਮ ਹੋਵੇਗੀ, ਕਿਉਂਕਿ ਇਹ ਨੋਟੀਫਿਕੇਸ਼ਨ ਉਨ੍ਹਾਂ ਕਾਨਟੈੱਕਟਸ ਨੂੰ ਵੀ ਜਾ ਸਕਦੇ ਹਨ ਜਿਨ੍ਹਾਂ ਨੂੰ ਤੁਸੀਂ ਬਲਾਕ ਕੀਤਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਫੀਚਰ ਕਦੋਂ ਤੱਕ ਜਾਰੀ ਹੋਵੇਗਾ ਅਤੇ ਲੋਕਾਂ ਵੱਲੋਂ ਇਸ ਨੂੰ ਕੀ ਪ੍ਰਤੀਕਿਰਿਆ ਮਿਲੇਗੀ?
ਗੂਗਲ ਮੈਪਸ ਤੋਂ ਬਾਅਦ ਫੇਸਬੁੱਕ ਮੈਸੰਜਰ 'ਚ ਐਡ ਹੋਇਆ ਇਹ ਸ਼ਾਨਦਾਰ ਫੀਚਰ
NEXT STORY