ਜਲੰਧਰ- ਵਟਸਐਪ ਆਪਣੇ ਯੂਜ਼ਰਸ ਨੂੰ ਆਕਰਸ਼ਿਤ ਕਰਨ ਲਈ ਨਵੇਂ-ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਗਰੁੱਪ ਐਡਮਿਨ ਜਲਦੀ ਹੀ ਇਹ ਚੁਣ ਸਕਣਗੇ ਕਿ ਗਰੁੱਪ ਦੇ ਕਿਹੜੇ ਮੈਂਬਰ ਉਸ ਦੇ ਸਬਜੈਕਟ, ਆਈਕਨ ਜਾਂ ਵੇਰਵੇ 'ਚ ਤਬਦਿਲੀ ਕਰ ਸਕਦੇ ਹਨ। WABetaInfo.com ਮੁਤਾਬਕ ਇਕ ਫੈਨ ਸਾਈਟ ਨੇ ਵਟਸਐਪ ਦੇ ਇਕ ਨਵੇਂ ਫੀਚਰ ਦਾ ਪ੍ਰੀਖਣ ਕੀਤਾ ਹੈ। ਫੇਸਬੁੱਕ ਦੀ ਮਕਲਕੀਅਤ ਵਾਲੀ ਮੈਸੇਜਿੰਗ ਪਲੇਟਫਾਰਮ ਨੇ ਆਪਣਾ ਨਵੀਂ ਅਪਡੇਟ ਗੂਗਲ ਪਲੇਅ ਬੀਟਾ ਪ੍ਰੋਗਰਾਮ ਦੇ ਵਰਜ਼ਨ 2.17.387 'ਚ ਇਸ ਨੂੰ ਜਾਰੀ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਵਟਸਐਪ ਨੇ ਬਿਹਤਰ ਗਰੁੱਪ ਐਡਮਿਨ ਲਈ ਬਿਹਤਰੀਨ ਫੀਚਰ ਦਾ ਐਲਾਨ ਕੀਤਾ ਹੈ, ਜਿਸ ਵਿਚ ਇਕ ਟੂਲ ਵੀ ਸ਼ਾਮਲ ਹੈ ਜੋ ਗਰੁੱਪ ਦਾ ਨਿਰਮਾਣ ਕਰਨ ਵਾਲੇ ਹੋਰ ਦੂਜੇ ਐਡਮਿਨ ਦੁਆਰਾ ਗਰੁੱਪ ਨੂੰ ਡਿਲੀਟ ਕਰਨ ਤੋਂ ਰੋਕ ਦੀ ਸ਼ਕਤੀ ਦਿੰਦਾ ਹੈ। ਇਹ ਜਾਣਕਾਰੀ WABetaInf ਦੇ ਟਵਿਟਰ ਹੈਂਡਲ 'ਤੇ ਵੀ ਸ਼ਾਂਝੀ ਕੀਤੀ ਗਈ ਹੈ।
ਗੂਗਲ ਪਲੇਅ ਸਟੋਰ 'ਤੇ ਉਪਲੱਬਧ ਵੇਰਵੇ 'ਚ ਦੱਸਿਆ ਗਿਆ ਹੈ ਕਿ ਇਹ ਫੀਚਰ ਫਿਲਹਾਲ ਟੈਸਟਿੰਗ ਲਈ ਉਪਲੱਬਧ ਹੈ। ਹਾਲ ਹੀ 'ਚ ਵੱਖ-ਵੱਖ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਵਟਸਐਪ ਜਲਦੀ ਹੀ ਅਨਸੈਂਡ ਦਾ ਫੀਚਰ ਜਾਰੀ ਕਰਨ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਮੈਸੇਜਿੰਗ ਐਪ 'ਡਿਲੀਟ ਫਾਰ ਐਵਰੀਵਨ' ਫੀਚਰ ਦਾ ਵੀ ਟੈਸਟ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਵਟਸਐਪ ਐਂਡਰਾਇਡ ਦੇ ਬੀਟਾ ਵਰਜ਼ਨ 'ਚ ਬਹੁਤ ਸਾਰੇ ਅਪਡੇਟਸ ਦਿੱਤੇ ਹਨ। ਇਸ ਵਿਚ ਸਮਾਲ ਐਪ ਸਾਈਜ਼ ਅਤੇ ਇਕ ਅਜਿਹਾ ਫੀਚਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਤੁਹਾਡੇ ਨੰਬਰ ਬਦਲਣ 'ਤੇ ਤੁਹਾਨੂੰ ਕਾਨਟੈਕਟਸ ਨੂੰ ਨੋਟੀਫਿਕੇਸ਼ਨ ਦੇ ਦਿੱਤਾ ਜਾਵੇਗਾ।
ਕਾਪੀ ਰਾਈਟ ਨੂੰ ਲੈ ਕੇ ਜਾਪਾਨੀ ਕੰਪਨੀ ਨੇ Apple 'ਤੇ ਦਰਜ ਕੀਤਾ ਕੇਸ
NEXT STORY