ਮੌਜੂਦਾ ਸਮੇਂ ਦੀ ਵਾਇਰਲੈੱਸ ਤਕਨੀਕ ਤੋਂ 100 ਗੁਣਾ ਤੇਜ਼
ਜਲੰਧਰ- ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਹੱਥਾਂ ਵਿਚ 5ਜੀ ਫੋਨ ਹੋਵੇਗਾ। ਕਵਾਲਕਾਮ ਨੇ ਸੰਸਾਰ ਦੀ ਪਹਿਲੀ 5ਜੀ ਵਾਇਰਲੈੱਸ ਚਿੱਪ ਨੂੰ ਪੇਸ਼ ਕੀਤਾ ਹੈ, ਜਿਸਦਾ ਨਾਂ ਸਨੈਪਡ੍ਰੈਗਨ ਐਕਸ50 ਹੈ। ਇਹ ਚਿੱਪ ਫੋਨਸ ਦੇ ਨਾਲ-ਨਾਲ ਘਰ ਵਿਚ ਵਰਤੇ ਜਾਣ ਵਾਲੇ ਵਾਇਰਲੈੱਸ ਨੈੱਟਵਰਕਸ ਵਿਚ ਵੀ ਕੰਮ ਕਰੇਗੀ। ਸਾਲ 2018 ਦੀ ਪਹਿਲੀ ਤਿਮਾਹੀ ਵਿਚ ਇਸ ਚਿੱਪ ਦੇ ਡਿਵਾਈਸਿਸ ਵਿਚ ਆਉਣ ਦੀ ਸੰਭਾਵਨਾ ਹੈ। ਕਵਾਲਕਾਮ ਵਿਚ ਟੈਕਨੀਕਲ ਮਾਰਕੀਟਿੰਗ ਦੇ ਸਟਾਫ ਮੈਨੇਜਰ Sherif Hanna ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ 5ਜੀ ਸਾਡੇ ਆਲੇ-ਦੁਆਲੇ ਹੈ।
ਗੂਗਲ ਫਾਈਬਰ ਤੋਂ ਵੀ ਤੇਜ਼ ਹੋਵੇਗੀ ਨਵੀਂ ਤਕਨੀਕ
ਐਕਸ50 ਚਿੱਪ 5ਜੀ ਨੂੰ ਸਪੋਰਟ ਕਰੇਗੀ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਤਕਨੀਕ ਮੌਜੂਦਾ ਸਮੇਂ ਦੀ ਵਾਇਰਲੈੱਸ ਤਕਨੀਕ ਤੋਂ 100 ਗੁਣਾ ਤੇਜ਼ ਹੋਵੇਗੀ। ਜਿਥੋਂ ਤਕ ਗੂਗਲ ਫਾਈਬਰ ਦੀ ਗੱਲ ਹੈ ਤਾਂ 5ਜੀ ਤਕਨੀਕ ਇਸ ਨੂੰ ਵੀ ਪਿੱਛੇ (10 ਗੁਣਾ ਤੇਜ਼) ਛੱਡ ਦੇਵੇਗੀ। ਜਦੋਂ ਨਵੀਂ ਵਾਇਰਲੈੱਸ ਟੈਕਨਾਲੋਜੀ ਮੁਹੱਈਆ ਹੋਵੇਗੀ ਤਾਂ ਸਭ ਤੋਂ ਪਹਿਲਾਂ ਇਹ ਵੱਖ ਡਿਵਾਈਸ ਜਿਹੇ ਵਾਇਰਲੈੱਸ ਹਾਟਸਪਾਟਸ ਵਿਚ ਕੰਮ ਕਰਦੀ ਹੈ ਪਰ ਕਵਾਲਕਾਮ ਇਸ ਤਕਨੀਕ (5ਜੀ) ਦੇ ਫੋਨਸ ਵਿਚ ਵੀ ਕੰਮ ਕਰ ਰਿਹਾ ਹੈ ।
ਇਹ ਹਨ ਸੀਮਾਵਾਂ
ਐਕਸ50 ਪ੍ਰੋਸੈਸਰ ਦੀਆਂ ਕੁਝ ਸੀਮਾਵਾਂ ਵੀ ਹਨ, ਜਿਵੇਂ ਕਿ ਇਹ ਸਿਰਫ 5ਜੀ ਨੈੱਟਵਰਕ ਨੂੰ ਹੀ ਸਪੋਰਟ ਕਰੇਗਾ, ਇਸ ਲਈ 4ਜੀ, 3ਜੀ ਨੈੱਟਵਰਕ 'ਤੇ ਇਹ ਚਿੱਪ ਬੇਕਾਰ ਹੈ ਅਤੇ ਤੁਹਾਨੂੰ ਦੂਜੀ ਵਾਇਰਲੈੱਸ ਚਿੱਪ ਦੀ ਲੋੜ ਪਵੇਗੀ। ਕਵਾਲਕਾਮ ਨੂੰ ਉਮੀਦ ਹੈ ਕਿ ਫੋਨ ਨਿਰਮਾਤਾ ਐਕਸ50 ਨੂੰ ਸਨੈਪਡ੍ਰੈਗਨ ਪ੍ਰੋਸੈਸਰ ਨਾਲ ਪੇਅਰ ਕਰਨ ਦਾ ਆਪਸ਼ਨ ਲੱਭ ਲੈਣਗੇ। ਜ਼ਿਕਰਯੋਗ ਹੈ ਕਿ ਐੱਚ. ਟੀ. ਸੀ. ਤੇ ਐੱਲ. ਜੀ. ਕਵਾਲਕਾਮ ਦੀ ਸਨੈਪਡ੍ਰੈਗਨ ਚਿੱਪ ਦੀ ਵਰਤੋਂ ਕਰਦੇ ਹਨ ਪਰ ਐਪਲ ਨਹੀਂ।
ਕਵਾਲਕਾਮ ਮੁਤਾਬਿਕ
ਆਸਟ੍ਰੇਲੀਅਨ ਨੈੱਟਵਰਕ ਆਪ੍ਰੇਟਰ ਟੈਲਸਟਰਾ (“elstra) ਇਸ ਸਾਲ ਦੇ ਅਖੀਰ ਤਕ ਗੀਗਾਬਾਈਟ-ਕਲਾਸ ਐੱਲ. ਟੀ. ਈ. ਨੈੱਟਵਰਕਸ ਦੀ ਪੇਸ਼ਕਸ਼ ਕਰੇਗੀ, ਹਾਲਾਂਕਿ ਨੈੱਟਗਿਅਰ (Netgear) ਨੇ ਹਾਟਸਪਾਟ ਦੀ ਪੇਸ਼ਕਸ਼ ਕੀਤੀ ਹੈ ਜਿਸਦੀ ਐੱਲ. ਟੀ. ਈ. ਸਪੀਡ 1 ਗੀਗਾਬਾਈਟਸ ਪ੍ਰਤੀ ਸੈਕਿੰਡ ਤਕ ਪਹੁੰਚ ਜਾਂਦੀ ਹੈ । 8anna ਦੇ ਮੁਤਾਬਿਕ ਅਗਲੇ ਸਾਲ ਤਕ ਕਈ ਗੀਗਾਬਾਈਟ ਐੱਲ. ਟੀ. ਈ. ਨੈੱਟਵਰਕਸ ਨੂੰ ਲਾਂਚ ਕੀਤਾ ਜਾਵੇਗਾ ।
3ਜੀ, 4ਜੀ ਤੋਂ ਪੂਰੀ ਤਰ੍ਹਾਂ ਵੱਖ 5ਜੀ
ਜਦੋਂ ਇੰਡਸਟਰੀ ਨੇ 3ਜੀ ਟੈਕਨਾਲੋਜੀ ਤੋਂ 4ਜੀ ਐੱਲ. ਟੀ. ਈ. ਵੱਲ ਰੁਖ਼ ਕੀਤਾ ਸੀ ਤਾਂ ਰੇਡੀਓ ਆਧਾਰਿਤ ਏਅਰ ਇੰਟਰਫੇਸ ਵੱਖ ਸਨ ਪਰ ਵਾਇਰਲੈੱਸ ਸਪੈਕਟ੍ਰਮ ਵਿਚ 3ਜੀ ਟੈਕਨਾਲੋਜੀ ਦੀ ਹੀ ਵਰਤੋਂ ਕਰਦੇ ਸੀ। ਇਸ ਦਾ ਮਤਲਬ ਹੈ ਕਿ ਕੰਪਨੀਆਂ ਨੂੰ ਪਤਾ ਸੀ ਕਿ ਕਿਵੇਂ ਅਸਲ ਦੁਨੀਆ ਵਿਚ 4ਜੀ ਟ੍ਰਾਂਸਮਿਸ਼ਨ ਨੂੰ ਆਪ੍ਰੇਟ ਕਰਨਾ ਹੈ ਪਰ ਜਿਥੋਂ ਤਕ 5ਜੀ ਦੀ ਗੱਲ ਹੈ ਤਾਂ ਇਹ ਪੂਰੀ ਤਰ੍ਹਾਂ ਨਾਲ ਵੱਖ ਹੈ।
5ਜੀ ਯੂਜ਼ਰਸ ਨੂੰ ਬਹੁਤ ਤੇਜ਼ ਫ੍ਰੀਕਵੈਂਸੀ ਵਾਲੇ ਸਪੈਕਟ੍ਰਮ ਦੀ ਲੋੜ ਹੈ, ਜਿਸ ਨੂੰ ਮਿਲੀਮੀਟਰ ਵੇਵਜ਼ ਕਹਿੰਦੇ ਹਨ। ਇਸ ਦੇ ਨਾਲ ਹੀ ਘੱਟ ਤੋਂ ਘੱਟ ਦੇਰੀ ਵਿਚ ਵੱਧ ਮਾਤਰਾ ਵਿਚ ਡਾਟਾ ਟ੍ਰਾਂਸਫਰ ਕਰਨ ਦੀ ਵੀ ਲੋੜ ਪਵੇਗੀ। ਕਵਾਲਕਾਮ ਅਤੇ ਉਨ੍ਹਾਂ ਦੇ ਹੈਂਡਸੈੱਟ ਪਾਰਟਨਰ ਅਤੇ ਨੈੱਟਵਰਕ ਪਾਰਟਨਰਾਂ ਨੂੰ ਆਸ ਹੈ ਕਿ ਐਕਸ50 ਚਿੱਪ 5ਜੀ ਨੂੰ ਹੋਰ ਚੰਗੇ ਤਰੀਕੇ ਨਾਲ ਸਮਝਣ ਵਿਚ ਮਦਦ ਕਰੇਗੀ।
27 ਅਕਤੂਬਰ ਨੂੰ ਲਾਂਚ ਹੋ ਸਕਦਾ ਹੈ ਨਵਾਂ ਮੈਕਬੁੱਕ ਲੈਪਟਾਪ
NEXT STORY