ਜਲੰਧਰ- ਗੇਮਿੰਗ ਦੇ ਚਾਹੁਣ ਵਾਲਿਆਂ ਦੀ ਦੁਨੀਆ ਵਿਚ ਕੋਈ ਕਮੀ ਨਹੀਂ ਹੈ। ਹਰ ਵਰਗ ਦੇ ਲੋਕਾਂ ਵਿਚ ਗੇਮਜ਼ ਖੇਡਣ ਦਾ ਇਕ ਵੱਖਰਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਕੰਪਨੀਆਂ ਆਪਣੇ ਗੇਮਿੰਗ ਕੰਸੋਲਸ ਦੀ ਸਟੋਰੇਜ ਅਤੇ ਵੀਡੀਓ ਮੈਮੋਰੀ ਨੂੰ ਵਧਾ ਕੇ ਨਵੇਂ ਮਾਡਲਾਂ ਵਿਚ ਪੇਸ਼ ਕਰਦੀਆਂ ਹਨ। ਗੇਮਿੰਗ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਜ਼ੁਬਾਨ 'ਤੇ ਨਾਂ ਸੋਨੀ ਪਲੇਅ ਸਟੇਸ਼ਨ 4 ਪ੍ਰੋ ਦਾ ਆਉਂਦਾ ਹੈ, ਪਰ ਹੁਣ ਮਾਈਕ੍ਰੋਸਾਫਟ ਗੇਮਿੰਗ ਕੰਸੋਲ ਕੈਟੇਗਰੀ ਵਿਚ ਆਪਣਾ ਨਾਂ ਬਣਾਉਣ ਜਾ ਰਹੀ ਹੈ। ਮਾਈਕ੍ਰੋਸਾਫਟ ਆਪਣੇ ਐਕਸ ਬਾਕਸ ਵਨ ਦੀ ਫੈਮਿਲੀ ਦਾ ਨਵਾਂ ਕੰਸੋਲਸ ਐਕਸਬਾਕਸ ਵਨ ਐਕਸ (Xbox One X) ਪੇਸ਼ ਕਰਨ ਵਾਲੀ ਹੈ, ਜਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਪਹਿਲਾਂ ਤੋਂ ਵੱਧ ਸਲੀਕ ਤੇ ਪਾਵਰਫੁੱਲ ਹੋਵੇਗਾ।
4K ਗੇਮਜ਼ ਨੂੰ ਕਰੇਗਾ ਸਪੋਰਟ
ਮਾਈਕ੍ਰੋਸਾਫਟ ਦੇ ਨਵੇਂ ਕੰਸੋਲ ਦੀ ਟੈਸਟਿੰਗ ਤੋਂ ਬਾਅਦ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਨਵਾਂ ਐਕਸ ਬਾਕਸ ਵਨ ਐਕਸ ਸੋਨੀ ਦੇ ਪਲੇਅ-ਸਟੇਸ਼ਨ 4 ਪ੍ਰੋ ਤੋਂ ਵੀ ਪਾਵਰਫੁੱਲ ਹੋਵੇਗਾ। ਇਸ ਗੇਮਿੰਗ ਕੰਸੋਲ ਦੇ ਹਾਰਡਵੇਅਰ ਨੂੰ ਕਾਫੀ ਪਾਵਰਫੁੱਲ ਬਣਾਇਆ ਗਿਆ ਹੈ, ਜਿਸ ਨਾਲ ਇਹ 4K ਗੇਮਜ਼ ਨੂੰ 60 ਫ੍ਰੇਮ 'ਤੇ ਸਕਿੰਟ ਦੀ ਸਪੀਡ ਨਾਲ ਪਲੇਅ ਕਰ ਸਕਦਾ ਹੈ, ਜਿਸ ਨਾਲ ਯੂਜ਼ਰ ਨੂੰ ਬਿਹਤਰ ਗੇਮਿੰਗ ਐਕਸਪੀਰੀਐਂਸ ਮਿਲੇਗਾ। ਮਾਈਕ੍ਰੋਸਾਫਟ ਦੇ ਇਸ ਗੇਮਿੰਗ ਕੰਸੋਲ ਨੂੰ ਮੌਜੂਦਾ ਕੰਸੋਲ ਤੋਂ ਕਾਫੀ ਸਲਿੱਮ ਬਣਾਇਆ ਗਿਆ ਹੈ। ਇਸਦੇ ਨਾਲ ਵਾਇਰਲੈੱਸ ਕੰਟ੍ਰੋਲਰ ਦਿੱਤੇ ਜਾਣਗੇ ਅਤੇ ਇਹ ਦੋ ਕਲਰ ਆਪਸ਼ਨਸ ਬਲੈਕ ਅਤੇ ਬਾਕਸੀ ਵਿਚ ਪੇਸ਼ ਹੋਵੇਗਾ।
ਪਾਵਰਫੁੱਲ ਹਾਡਵੇਅਰ
ਐਕਸ ਬਾਕਸ ਵਨ ਐਕਸ 'ਚ ਮਾਈਕ੍ਰੋਸਾਫਟ ਨੇ 8-ਕੋਰ AMD CPU ਦਿੱਤਾ ਹੈ, ਜੋ 2.3GHz ਦੀ ਕਲਾਕ ਸਪੀਡ 'ਤੇ ਕੰਮ ਕਰੇਗਾ, ਨਾਲ ਹੀ ਇਸ ਵਿਚ 6 ਟੇਰਾਫਲਾਪ GPU ਵੀ ਲੱਗੀ ਹੈ, ਜੋ 1.17GHz ਦੀ ਸਪੀਡ 'ਤੇ ਕੰਮ ਕਰਨ ਦੇ ਨਾਲ ਜ਼ਿਆਦਾ ਮੈਮੋਰੀ ਵਾਲੀਆਂ ਸਾਰੀਆਂ ਹਾਈਡ ਐਂਡ ਗੇਮਜ਼ ਨੂੰ ਪਲੇਅ ਕਰਨ ਵਿਚ ਮਦਦ ਕਰੇਗਾ। ਇਸ ਵਾਰ ਨਵੇਂ ਕੰਸੋਲ ਵਿਚ 1272 GDDR5 RAM ਦਿੱਤੀ ਗਈ ਹੈ ਜੋ 4K/HDR ਗੇਮਿੰਗ ਨੂੰ ਸਮੂਥਲੀ ਮਤਲਬ ਬਿਨਾਂ ਰੁਕ ਪਲੇਅ ਕਰਨ ਵਿਚ ਮਦਦ ਕਰੇਗੀ।
ਲਿਕਵਿਡ ਕੂਲਡ ਵੈਪਰ ਚੈਂਬਰ
ਨਵੇਂ ਐਕਸ ਬਾਕਸ ਵਨ ਐਕਸ ਵਿਚ ਲਿਕਵਿਡ ਕੂਲਡ ਵੈਪਰ ਚੈਂਬਰ ਦਿੱਤਾ ਗਿਆ ਹੈ, ਮਤਲਬ ਲੰਮੇ ਸਮੇਂ ਤੱਕ ਗੇਮਜ਼ ਦਾ ਆਨੰਦ ਮਾਣਦੇ ਸਮੇਂ ਵੀ ਇਹ ਗਰਮ ਨਹੀਂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸਦੇ ਨਾਲ ਯੂਜ਼ਰ ਵੀ. ਆਰ. ਹੈਂਡਸੈੱਟ ਦੀ ਵੀ ਵਰਤੋਂ ਕਰ ਸਕਣਗੇ ਪਰ ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਮਾਈਕ੍ਰੋਸਾਫਟ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਐਕਸ ਬਾਕਸ ਵਨ ਐਕਸ ਇਸ ਸਾਲ 7 ਨਵੰਬਰ ਨੂੰ ਪੇਸ਼ ਕੀਤਾ ਜਾਵੇਗਾ ਅਤੇ ਇਸਦੀ ਕੀਮਤ 499 ਡਾਲਰ (ਲਗਭਗ 32,138 ਰੁਪਏ) ਹੋਣ ਦਾ ਅਨੁਮਾਨ ਹੈ।
ਬਿਹਤਰੀਨ ਸਾਊਂਡ : ਇਸ ਗੇਮਿੰਗ ਕੰਸੋਲ ਨੂੰ ਬਿਹਤਰੀਨ ਸਾਊਂਡ ਦੇਣ ਲਈ ਵੀ ਖਾਸ ਤੌਰ 'ਤੇ ਬਣਾਇਆ ਗਿਆ ਹੈ। ਇਸ ਵਿਚ ਡਾਲਬੀ ਐਟਮਾਸ ਸਪੋਰਟ ਮੌਜੂਦ ਹੈ, ਜੋ ਗੇਮ ਖੇਡਦੇ ਸਮੇਂ ਹਰ ਦਿਸ਼ਾ ਤੋਂ ਬਿਹਤਰੀਨ ਸਾਊਂਡ ਦਾ ਤਜਰਬਾ ਦੇਵੇਗੀ। ਜੇ ਤੁਹਾਡੇ ਕੋਲ 4K ਟੀ. ਵੀ. ਨਹੀਂ ਹੈ ਤਾਂ ਵੀ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਸ ਕੰਸੋਲ ਨੂੰ ਤੁਸੀਂ 1080 ਪਿਕਸਲਸ ਨੂੰ ਸਪੋਰਟ ਕਰਨ ਵਾਲੀ ਟੀ. ਵੀ. ਸਕ੍ਰੀਨ ਨਾਲ ਵੀ ਅਟੈਚ ਕਰ ਕੇ ਆਸਾਨੀ ਨਾਲ ਯੂਜ਼ ਕਰ ਸਕਦੇ ਹੋ।
4K ਬਲੂ-ਰੇ-ਡ੍ਰਾਈਵ : ਇਕ ਨਵਾਂ ਕੰਸੋਲ ਸੋਨੀ ਪਲੇਅ ਸਟੇਸ਼ਨ 4 ਪ੍ਰੋ ਤੋਂ ਅੱਗੇ ਇਸ ਲਈ ਵੀ ਹੈ, ਕਿਉਂਕਿ ਇਸ ਵਿਚ ਮਾਈਕ੍ਰੋਸਾਫਟ ਨੇ 4K ਬਲੂ-ਰੇ-ਡ੍ਰਾਈਵ ਦਿੱਤੀ ਹੈ, ਮਤਲਬ ਤੁਸੀਂ ਗੇਮ ਦੇ ਬਲੂ-ਰੇ-ਡਿਸਕ ਨੂੰ ਵੀ ਇਸ ਵਿਚ ਚਲਾ ਸਕਦੇ ਹੋ। ਜੇ ਤੁਹਾਡੇ ਕੋਲ ਮੌਜੂਦਾ ਐਕਸ ਬਾਕਸ ਵਨ ਹੈ ਤਾਂ ਇਸ ਦੀਆਂ ਸਾਰੀਆਂ ਅਸੈੱਸਰੀਜ਼ ਨਵੇਂ ਐਕਸ ਬਾਕਸ ਵਨ ਐਕਸ ਨਾਲ ਵਰਤੋਂ ਵਿਚ ਲਿਆਂਦੀਆਂ ਜਾ ਸਕਦੀਆਂ ਹਨ।
Xiaomi ਦਾ ਇਹ ਸਮਾਰਟਫੋਨ ਅੱਜ ਇਕ ਵਾਰ ਫਿਰ ਆਨਲਾਈਨ ਸੇਲ ਲਈ ਹੋਵੇਗਾ ਉਪਲੱਬਧ
NEXT STORY