ਗੈਜੇਟ ਡੈਸਕ– ਸ਼ਾਓਮੀ ਦੁਨੀਆ ਦਾ ਨੰਬਰ-1 5ਜੀ ਐਂਡਰਾਇਡ ਸਮਾਰਟਫੋਨ ਬ੍ਰਾਂਡ ਬਣ ਗਿਆ ਹੈ। ਇਸ ਦਾ ਖੁਲਾਸਾ ਸਟ੍ਰੈਟਜੀ ਐਨਾਲਿਸਟ ਦੀ ਜਾਰੀ ਰਿਪੋਰਟ ਰਾਹੀਂ ਹੋਇਆ ਹੈ। ਰਿਪੋਰਟ ਮੁਤਾਬਕ, ਇਸ ਸਾਲ ਦੀ ਦੂਜੀ ਤਿਮਾਹੀ ’ਚ ਸ਼ਾਓਮੀ ਬ੍ਰਾਂਡ ਦਾ ਮਾਰਕੀਟ ਸ਼ੇਅਰ ਸਭ ਤੋਂ ਜ਼ਿਆਦਾ ਕਰੀਬ 25.7 ਫੀਸਦੀ ਰਿਹਾ ਹੈ। ਇਸ ਤਰ੍ਹਾਂ ਸ਼ਾਓਮੀ ਬ੍ਰਾਂਡ ਦੁਨੀਆ ਦੇ ਟਾਪ 5ਜੀ ਐਂਡਰਾਇਡ ਸਮਾਰਟਫੋਨ ਬ੍ਰਾਂਡ ਬਣਨ ’ਚ ਕਾਮਯਾਬ ਰਿਹਾ। ਇਸ ਦੌਰਾਨ ਕੰਪਨੀ ਨੇ ਕਰੀਬ 24 ਮਿਲੀਅਨ (2.4 ਕਰੋੜ) 5ਜੀ ਇਨੇਬਲਡ ਸਮਾਰਟਫੋਨ ਦਾ ਸ਼ਿਪਮੈਂਟ ਕੀਤਾ ਹੈ। ਇਸ ਵਿਚ ਮੀ ਅਤੇ ਰੈੱਡਮੀ ਬ੍ਰਾਂਡ ਦੇ ਸਮਾਰਟਫੋਨ ਸ਼ਾਮਲ ਹਨ।
ਕਿਸਦਾ ਕਿੰਨਾ ਮਾਰਕੀਟ ਸ਼ੇਅਰ
ਸ਼ਾਓਮੀ ਤੋਂ ਬਾਅਦ 18.5 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਵੀਵੋ ਦੂਜੇ ਸਥਾਨ ’ਤੇ ਕਾਬਿਜ਼ ਹੈ। ਜਦਕਿ 17.9 ਫੀਸਦੀ ਨਾਲ ਓਪੋ ਤੀਜੇ ਸਥਾਨ ’ਤੇ ਜਗ੍ਹਾ ਬਣਾਉਣ ’ਚ ਕਾਮਯਾਬ ਰਿਹਾ। ਉਥੇ ਹੀ ਸੈਮਸੰਗ ਨੂੰ 16.7 ਫੀਸਦੀ ਮਾਰਕੀਟ ਸ਼ੇਅਰ ਨਾਲ ਚੌਥਾ ਸਥਾਨ ਮਿਲਿਆ ਹੈ। ਜਦਕਿ ਰੀਅਲਮੀ 5.9 ਫੀਸਦੀ ਦੇ ਨਾਲ ਪੰਜਵੇਂ ਸਥਾਨ ’ਤੇ ਰਿਹਾ।
Xiaomi - 25.7 ਫੀਸਦੀ
Vivo - 18.5 ਫੀਸਦੀ
Oppo - 17.9 ਫੀਸਦੀ
Samsung - 16.7 ਫੀਸਦੀ
Realme - 5.9 ਫੀਸਦੀ
OnePlus ਯੂਜ਼ਰਸ ਲਈ ਖੁਸ਼ਖਬਰੀ, ਭਾਰਤ ’ਚ ਇਨ੍ਹਾਂ ਮਾਡਲਾਂ ’ਤੇ ਮਿਲ ਰਿਹਾ ਫ੍ਰੀ ਬੈਟਰੀ ਰਿਪਲੇਸਮੈਂਟ ਆਫਰ
NEXT STORY