ਜਲੰਧਰ : ਚਾਈਨੀਜ਼ ਸਮਾਰਟਫੋਨ ਮੇਕਰ ਸ਼ਿਓਮੀ ਨੇ ਅਨਾਊਂਸਮੈਂਟ ਕੀਤੀ ਹੈ ਕਿ ਉਨ੍ਹਾਂ 72 ਘੰਟਿਆਂ 'ਚ 5 ਲੱਖ ਸਮਾਰਟਫੋਨ ਵੇਚੇ ਹਨ। ਸ਼ਿਓਮੀ ਵੱਲੋਂ ਦੱਸਿਆ ਗਿਆ ਕਿ ਭਾਰਤ 'ਚ ਸਾਰੇ ਵੱਡੇ ਆਨਲਾਈਨ ਸਟੋਰਜ਼ 'ਤੇ ਫੈਸਟੀਵਲ ਸੇਲ ਚੱਲ ਰਹੀ ਹੈ ਜਿਨ੍ਹਾਂ 'ਚ ਐਮੇਜ਼ਾਨ, ਫਲਿਪਕਾਰਟ, ਸਨੈਪਡੀਲ ਤੇ ਪੇਅਟੀਐੱਮ ਸ਼ਾਮਿਲ ਹਨ। ਸ਼ਿਓਮੀ ਇੰਡੀਆ ਦੇ ਹੈੱਡ ਮਨੂ ਕੁਮਾਰ ਜੈਨ ਨੇ ਆਪਣੇ ਫੇਸਬੁਕ ਪੇਜ 'ਤੇ ਲਿੱਖਿਆ ਕਿ 1 ਅਕਤੁਬਰ ਤੋਂ 3 ਅਕਤੁਬਰ ਦਰਮਿਆਨ ਹਰ ਸੈਕੇਂਡ 'ਚ 2 ਫੋਨ ਵਿਕ ਰਹੇ ਸਨ ਜਿਸ ਨਾਲ ਫੋਨ ਵਿਕਨ ਦੇ ਅੰਕੜੇ 5 ਲੱਖ ਤੱਕ ਪਹੁੰਚ ਗਏ। ਭਾਰਤ 'ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਕੰਪਨੀ ਨੇ ਅਜਿਹਾ ਸੇਲ ਰਿਕਾਰਡ ਬਣਾਇਆ ਹੋਵੇ।
ਰਿਪੋਰਟ ਮੁਤਾਬਿਕ ਸ਼ਿਓਮੀ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਫੋਂਸ 'ਚ ਐਮੇਜ਼ਾਨ 'ਤੇ ਰੈਡਮੀ ਨੋਟ 3, ਫਲਿਪਕਾਰਟ 'ਤੇ ਰੈਡ ਮੀ 3ਐੱਸ ਬੈਸਟ ਸੈਲਿੰਗ ਰਿਹਾ ਹੈ। ਹੋਰ ਤਾਂ ਹੋਰ ਵੇਅਰੇਬਲਜ਼ 'ਚ ਮੀ ਬੈਂਡ 2 ਤੇ ਪਾਵਰ ਬੈਂਕਸ 'ਚ ਮੀ ਪਾਵਰਬੈਂਕ ਐਮੇਜ਼ਾਨ 'ਤੇ ਬੈਸਟ ਸੈਲਿੰਗ ਰਹੇ ਹਨ।
ਫਲਿੱਪਕਾਰਟ 'ਤੇ ਸੇਲ ਲਈ ਉਪਲੱਬਧ ਹੋਇਆ Galaxy on 8
NEXT STORY