ਗੈਜੇਟ ਡੈਸਕ- ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ Xiaomi ਨੇ ਭਾਰਤੀ ਬਾਜ਼ਾਰ 'ਚ ਆਪਣੇ ਇਕ ਨਵੇਂ ਪ੍ਰੋਡਕਟ Mi Mens Sports Shoes 2 ਨੂੰ ਲਾਂਚ ਕਰ ਦਿੱਤਾ ਹੈ। ਯਾਦ ਕਰਾ ਦੇਈਏ ਕਿ, ਹਾਲ ਹੀ 'ਚ ਸ਼ਾਓਮੀ ਨੇ ਇਕ ਟੀਜ਼ਰ ਜਾਰੀ ਕੀਤਾ ਸੀ ਜਿਸ ਦੇ ਨਾਲ ਇਸ ਗੱਲ ਦਾ ਸੰਕੇਤ ਪ੍ਰਾਪਤ ਹੋਇਆ ਸੀ ਕਿ ਕੰਪਨੀ ਜਲਦ ਸਮਾਰਟ ਸ਼ੂਜ ਨੂੰ ਭਾਰਤ 'ਚ ਲਾਂਚ ਕਰਨ ਵਾਲੀ ਹੈ। Xiaomi ਨੇ ਹੁਣ ਫੂਟਵੇਅਰ ਕੈਟਾਗਰੀ 'ਚ ਕਦਮ ਰੱਖਦੇ ਹੋਏ ਭਾਰਤੀ ਗਾਹਕਾਂ ਲਈ Mi Mens Sports Shoes 2 ਨੂੰ ਲਾਂਚ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਸਭ ਤੋਂ ਪਹਿਲਾਂ ਕੰਪਨੀ ਦੇ ਕਰਾਊਡਫੰਡਿੰਗ ਪਲੇਟਫਾਰਮ 'ਤੇ ਉਪਲੱਬਧ ਹਨ।
Xiaomi ਨੇ ਦਾਅਵਾ ਕੀਤਾ ਹੈ ਕਿ ਇਸ ਸ਼ੂਜ ਨੂੰ 5-ਇਨ-1 ਯੂਨੀ-ਮੋਲਡਿੰਗ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਇਸ ਸਪੋਰਟਸ ਸ਼ੂਜ ਨੂੰ ਬਣਾਉਣ 'ਚ ਪੰਜ ਵੱਖ-ਵੱਖ ਮਟੀਰਿਅਲ ਦਾ ਇਸਤੇਮਾਲ ਹੋਇਆ ਹੈ ਜਿਸ ਵਜ੍ਹਾ ਨਾਲ ਇਹ ਸ਼ੂਜ਼ ਸ਼ਾਕ ਪਰੂਫ, ਡਿਊਰੇਬਲ ਤੇ ਸਲਿਪ-ਰੇਸਿਸਟੈਂਟ ਹਨ। ਕੰਪਨੀ ਦੇ ਕਰਾਊਡਫੰਡਿੰਗ ਪਲੇਟਫਾਰਮ 'ਤੇ ਇਹ ਸ਼ੂਜ ਅਜੇ 2,499 ਰੁਪਏ 'ਚ ਉਪਲੱਬਧ ਹਨ। Mi Mens Sports Shoes 2 ਨੂੰ ਬਲੈਕ, ਗਰੇ ਤੇ ਬਲੂ ਰੰਗ 'ਚ ਉਤਾਰਿਆ ਗਿਆ ਹੈ। ਸ਼ੂਜ ਦੀ ਡਿਲੀਵਰੀ 15 ਮਾਰਚ ਤੋਂ ਸ਼ੁਰੂ ਹੋਵੇਗੀ।
ਭਾਰਤ 'ਚ Mi Mens Sports Shoes 2 ਦੀ ਕੀਮਤ 2,999 ਰੁਪਏ ਹੈ। Mi Mens Sports Shoes 2 ਨੂੰ ਬਣਾਉਣ ਲਈ ਸਿੰਥੈਟਿਕ ਰਬਰ ਆਊਟਸੋਲ, ਵੈਕਿਊਮ ਪ੍ਰੈਸ ਮਿਡਸੋਲ, ਟੀ. ਪੀ. ਯੂ ਮਿਡਸੋਲ ਬੈਲੇਂਸਿੰਗ ਪੈਚ, ਕੁਸ਼ਨ ਪੈਚ ਤੇ ਪੀਊ ਸਪੋਰਟਿੰਗ ਲੇਅਰ ਦਾ ਇਸਤੇਮਾਲ ਹੋਇਆ ਹੈ।
Xiaomi ਦਾ ਕਹਿਣਾ ਹੈ ਕਿ 10-ਫਿਸ਼ਬੋਨ ਸਟਰਕਚਰ ਆਰਕ ਸਪੋਰਟ ਦੇ ਦੌਰਾਨ ਇੰਪਰੂਵ ਬੈਲੇਂਸ, ਆਰਾਮਦਾਈਕ ਕੂਸ਼ਨਿੰਗ ਤੇ ਅਕਸਮਾਤੀ ਸਪ੍ਰੇਨ ਦੇ ਖਤਰੇ ਨੂੰ ਘੱਟ ਕਰਦਾ ਹੈ। ਸਿਰਫ ਇੰਨਾ ਹੀ ਨਹੀਂ, ਕੰਪਨੀ ਦਾ ਕਹਿਣਾ ਹੈ ਕਿ ਇਹ ਸ਼ੂਜ ਅਲਟਰਾ-ਕੰਫਰਟੇਬਲ ਹਨ। Mi Mens Sports Shoes 2 ਨੂੰ ਬ੍ਰੀਥੇਬਲ ਮੇਸ਼ ਫੈਬਰਿਕ ਨਾਲ ਤਿਆਰ ਕੀਤਾ ਗਿਆ ਹੈ, ਇਸ ਕਾਰਨ ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਅਸਾਨੀ ਨਾਲ ਧੋ ਵੀ ਸਕਦੇ ਹੋ।
ਲੇਨੋਵੋ ਫੈਬ 3 'ਚ ਹੋ ਸਕਦੈ 5,180mAh ਦੀ ਬੈਟਰੀ ਨਾਲ ਲੈਸ
NEXT STORY