ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ Mi MIX 2 ਨੂੰ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਕੀਮਤ 35,999 ਰੁਪਏ ਰੱਖੀ ਗਈ ਹੈ। ਜਾਣਕਾਰੀ ਲਈ ਦੱਸ ਦੱਈਏ ਕਿ ਲਗਭਗ 7 ਦਿਨ ਪਹਿਲਾਂ ਸ਼ਿਓਮੀ ਮੀ ਮੈਕਸ 2 ਸਮਾਰਟਫੋਨ ਪਹਿਲੀ ਵਾਰ ਸੇਲ ਲਈ ਆਇਆ ਸੀ ਅਤੇ ਸਿਰਫ ਕੁਝ ਹੀ ਸਮੇਂ 'ਚ ਇਹ ਸਮਾਰਟਫੋਨ ਸੋਲਡ ਆਊਟ ਹੋ ਗਿਆ ਸੀ। ਅੱਜ ਇਕ ਵਾਰੀ ਫਿਰ ਤੋਂ ਇਹ ਸਮਾਰਟਫੋਨ mi.com ਅਤੇ Flipkart ਦੇ ਮਾਧਿਅਮ ਰਾਹੀਂ ਸੇਲ ਲਈ ਉਪਲੱਬਧ ਕਰਾਇਆ ਜਾਵੇਗਾ।
ਫੀਚਰਸ ਦੀ ਗੱਲ ਕੀਰਏ ਤਾਂ ਇਸ 'ਚ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ 6 ਜੀ. ਬੀ. ਰੈਮ ਅਤੇ 64/128/256GB ਸਟੋਰੇਜ 'ਚ ਚੀਨ ਪੇਸ਼ ਕੀਤਾ ਗਿਆ ਸੀ ਪਰ ਭਾਰਤ 'ਚ ਇਸ ਨੂੰ ਸਿਰਫ 128 ਜੀ. ਬੀ. ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸ ਦੀ ਖਾਸੀਅਤ ਫੋਨ ਦਾ ਡਿਜ਼ਾਈਨ ਅਤੇ ਸਕਰੀਨ ਹੈ। ਫੋਨ 'ਚ 6 ਇੰਚ ਦੀ ਫੁੱਲ ਐੱਚ. ਡੀ+ ਆਈ. ਪੀ. ਐੱਸ. ਐੱਲ. ਸੀ. ਡੀ. ਸਕਰੀਨ ਨਾਲ ਕੋਰਨਿੰਗ ਗਲਾਸ 4 ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਜਿਸ ਦੀ ਸਕਰੀਨ ਰੈਜ਼ੋਲਿਊਸ਼ਨ (1080x2160) ਪਿਕਸਲ ਹੈ। ਇਸ ਸਾਲ ਲਾਂਚ ਹੋਏ ਕਈ ਦੂਜੇ ਫੋਨਜ਼ ਦੀ ਤਰ੍ਹਾਂ ਮੀ ਮੈਕਸ 2 'ਚ 18:9 ਸਕਰੀਨ ਅਸਪੈਕਟ ਰੇਸ਼ਿਓ ਅਤੇ 80 ਫੀਸਦੀ ਸਕਰੀਨ-ਟੂ-ਬਾਡੀ ਰੇਸ਼ਿਓ ਦਿੱਤਾ ਗਿਆ ਹੈ।
ਐਜ-ਟੂ-ਐਜ ਡਿਜ਼ਾਈਨ ਨਾਲ ਆਉਣ ਤੋਂ ਬਾਅਦ ਇਸ 'ਚ ਕਾਫੀ ਘੱਟ ਸਕਰੀਨ ਸਪੇਸ ਮਿਲਦੀ ਹੈ। ਫੋਨ ਦੇ ਬਾਟਸ 'ਤੇ ਕਾਫੀ ਛੋਟੀ ਸਟ੍ਰੀਪ ਹੈ, 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਰਿਅਰ ਪੈਨਲ ਮੈਟਸ ਫ੍ਰੇਮ ਦਾ ਹੈ, ਫਿੰੰਗਰ ਪ੍ਰਿੰਟ ਸੈਂਸਰ ਨਾਲ ਹੀ ਫੋਨ 'ਚ 12 ਮੈਗਾਪਿਕਸਲਲ ਦਾ ਸਿੰਗਲ ਲੈਂਸ ਰਿਅਰ ਕੈਮਰਾ ਦਿੱਤਾ ਗਿਆ ਹੈ।। ਫੋਨ 'ਚ ਸੈਂਸਰ ਹੈ, ਜੋ ਕਿ ਸ਼ਿਓਮੀ ਮੀ 6 'ਚ ਸੀ। ਮੀ ਮੈਕਸ 2 ਡਿਊਲ ਸਿਮ ਕਨੈਕਟੀਵਿਟੀ, MIUI ਬੈਸਡ ਐਂਡ੍ਰਾਇਡ ਨੂਗਟ, ਯੂ. ਐੱਸ. ਬੀ. ਟਾਈਪ-ਸੀ ਚਾਰਜਿੰਗ ਪੋਰਟ ਅਤੇ ਇਹ ਫੋਨ QC3.0 ਚਾਰਜਰ ਨਾਲ ਆਉਂਦਾ ਹੈ। ਫੋਨ 'ਚ ਸਟੋਰੇਜ ਐਕਸਪੈਂਡ ਕਰਨ ਅਤੇ 3.5 ਐੱਮ. ਐੱਮ. ਜੈਕ ਨਹੀਂ ਹੈ।
ਕੰਪਿਊਟਰ ਮਾਰਕੀਟ 'ਚ ਅਗਲੇ ਦੋ ਸਾਲ ਤੱਕ ਟਾਪ 'ਤੇ ਆਉਣਾ ਟੀਚਾ: ਲੇਨੋਵੋ
NEXT STORY