ਗੈਜੇਟ ਡੈਸਕ- ਚੀਨ ਦੀ ਫੋਨ ਨਿਰਮਾਤਾ ਕੰਪਨੀ Xiaomi ਨੇ ਅੱਜ ਆਪਣੇ ਨੈਕਸਟ ਜਨਰੇਸ਼ਨ ਪਾਵਰਬੈਂਕ ਦਾ ਐਲਾਨ ਕਰ ਦਿੱਤਾ। ਇਸ ਪਾਵਰਬੈਂਕ ਨੂੰ Xiaomi Mi Power Bank 3 ਪ੍ਰੋ ਐਡੀਸ਼ਨ ਨਾਂ ਦਿੱਤਾ ਗਿਆ ਹੈ। ਇਸ ਦੀ ਡਿਜ਼ਾਈਨ Mi Power Bank 2i ਦੇ 20000mAh ਵੇਰੀਐਂਟ ਦੀ ਤਰ੍ਹਾਂ ਹੀ ਹੈ। ਇਸ ਡਿਵਾਈਸ ਨੂੰ ਪਲਾਸਟਿਕ ਦਾ ਇਸਤੇਮਾਲ ਕਰਕੇ ਬਣਾਇਆ ਗਿਆ ਹੈ। ਇਸ ਤੋਂ ਤਤੁਸੀਂ ਤਿੰਨ ਡਿਵਾਈਸ ਇਕੱਠੇ ਚਾਰਜ ਕਰ ਸਕਦੇ ਹਨ। ਇਸ ਪਾਵਰਬੈਂਕ 'ਚ ਕੰਪਨੀ ਨੇ ਦੋ ਰੈਗੂਲਰ USB-C ਪੋਰਟ ਦਿੱਤੇ ਹਨ। ਇਸ ਤੋਂ ਇਲਾਵਾ ਇਸ ਡਿਵਾਇਸ 'ਚ ਇਕ USB ਟਾਈਪ ਸੀ ਪੋਰਟ ਵੀ ਦਿੱਤਾ ਗਿਆ ਹੈ। USB-C ਪੋਰਟ 45W ਦੀ ਫਾਸਟ ਚਾਰਜਿੰਗ ਸਪੋਰਟ ਕਰਦਾ ਹੈ।
Xiaomi Mi Power Bank 3 ਪ੍ਰੋਅ ਦੇ ਫੀਚਰਸ
ਜੇਕਰ ਡਿਜ਼ਾਈਨ ਦੀ ਗੱਲ ਕੀਤੀ ਜਾਵੇ ਤਾਂ Mi Power Bank 3 ਦੇਖਣ 'ਚ ਕਾਫ਼ੀ ਹੱਦ ਤੱਕ Power Bank 2i ਦੇ ਵਰਗੇ ਹੀ ਹਨ। ਇਸ 'ਚ ਪਲਾਸਟਿਕ ਬਾਡੀ ਦਾ ਇਸਤੇਮਾਲ ਕੀਤਾ ਗਿਆ ਹੈ। ਜਦ ਕਿ Power Bank 2i ਦੇ 20000mAh ਵੇਰੀਐਂਟ 'ਚ ਪਾਲੀਕਾਰਬੋਨੇਟ ਬਾਡੀ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਡਿਵਾਈਸ ਨੂੰ ਦੋ ਕਲਰ 'ਚ ਲਾਂਚ ਕੀਤਾ ਗਿਆ ਹੈ। ਇਹ ਪਾਵਰਬੈਂਕ ਬਲੈਕ ਤੇ ਵਾਈਟ ਕਲਰ 'ਚ ਉਪਲੱਬਧ ਹੈ। ਇਹ ਪਾਵਰ ਬੈਂਕ ਸਿਰਫ ਇਕ ਵੇਰੀਐਂਟ 'ਚ ਉਪਲੱਬਧ ਹੈ। ਇਸ ਦੀ ਸਮਰੱਥਾ 20,000mAh ਹੈ। ਇਸ ਨੂੰ Xiaomi Mi Power Bank 3 (High) Edition ਨਾਂ ਦਿੱਤਾ ਗਿਆ ਹੈ।
Xiaomi Mi Power Bank 3 ਦੀ ਕੀਮਤ
ਅਜੇ ਇਸ ਪਾਵਰਬੈਂਕ ਨੂੰ ਸਿਰਫ ਚੀਨ 'ਚ ਲਾਂਚ ਕੀਤਾ ਗਿਆ ਹੈ। ਜਿੱਥੇ ਇਸ ਦੀ ਕੀਮਤ 199 ਯੂਆਨ ਮਤਲਬ ਲਗਭਗ 2,000 ਰੁਪਏ ਹੋਵੇਗੀ। ਹਾਲਾਂਕਿ ਕੰਪਨੀ ਨੇ ਇਸ ਬਾਰੇ 'ਚ ਕੋਈ ਐੈਲਾਨ ਨਹੀਂ ਕੀਤਾ ਹੈ ਕਿ ਪਾਵਰਬੈਂਕ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ।
ਸਿੰਗਲ ਚਾਰਜ 'ਚ 480km ਦੌੜੇਗੀ ਇਲੈਕਟ੍ਰਿਕ ਵੋਲਵੋ Polestar 2
NEXT STORY