ਜਲੰਧਰ— ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਰੈੱਡਮੀ 3 ਐੱਸ ਸਮਾਰਟਫੋਨ ਦਾ ਇਕ ਹੋਰ ਵੇਰੀਅੰਟ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਚੀਨ 'ਚ ਰੈੱਡਮੀ 3 ਐਕਸ ਨੂੰ ਸਥਾਨਕ ਆਪਰੇਟਰ ਚਾਈਨਾ ਯੂਨਿਕਾਮ ਦੇ ਨਾਲ ਲਾਂਚ ਕਰ ਦਿੱਤਾ ਹੈ. ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੰਪਨੀ ਨੇ ਰੈੱਡਮੀ 3 ਐੱਸ ਸਮਾਰਟਫੋਨ ਲਾਂਚ ਕੀਤਾ ਸੀ। ਸ਼ਿਓਮੀ ਰੈੱਡਮੀ 3 ਐਕਸ ਦੇ ਸਾਰੇ ਸਪੈਸੀਫਿਕੇਸ਼ਨ ਰੈੱਡਮੀ 3 ਐਸ ਵਰਗੇ ਹੀ ਹਨ। ਸ਼ਿਓਮੀ ਰੈੱਡਮੀ 3 ਐਕਸ ਨੂੰ ਸਿਲਵਰ ਅਤੇ ਗੋਲਡ ਕਲਰ ਵੇਰੀਅੰਟ 'ਚ 899 ਚੀਨੀ ਯੁਆਨ (ਕਰੀਬ 9,200 ਰੁਪਏ) ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ।
ਰੈੱਡਮੀ 3 ਐਕਸ ਦੇ ਫੀਚਰਸ-
ਡਿਸਪਲੇ- 5-ਇੰਚ (720x1280 ਪਿਕਸਲ) ਰੈਜ਼ੋਲਿਊਸ਼ਨ ਵਾਲੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ।
ਪ੍ਰੋਸੈਸਰ- 1.1 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ।
ਰੈਮ- 2 ਜੀ.ਬੀ.।
ਸਟੋਰੇਜ਼- 32 ਜੀ.ਬੀ. ਇੰਟਰਨਲ, (128 ਜੀ.ਬੀ. ਐਕਸਪੈਂਡੇਬਲ ਸਟੋਰੇਜ਼)।
ਆਪਰੇਟਿੰਗ ਸਿਸਟਮ- ਐਂਡ੍ਰਾਇਡ 5.1 ਲਾਲੀਪਾਪ ਬੇਸਡ ਐੱਮ.ਆਈ.ਯੂ.ਆਈ. 7।
ਕੈਮਰਾ- ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ।
ਬੈਟਰੀ- 4100 ਐੱਮ.ਏ.ਐੱਚ.।
ਹੋਰ ਫੀਚਰਸ-
ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ਹੈਂਡਸੈੱਟ 'ਚ 4ਜੀ, ਵਾਈ-ਫਾਈ, ਜੀ.ਪੀ.ਆਰ.ਐੱਸ./ਈ.ਡੀ.ਜੀ.ਈ., ਬਲੂਟੁਥ, ਜੀ.ਪੀ.ਐੱਸ./ਏ-ਜੀ.ਪੀ.ਐੱਸ., ਵਾਈ-ਫਾਈ 802.11 ਬੀ/ਜੀ/ਐੱਨ ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰ ਮੌਜੂਦ ਹਨ।
ਭਾਰਤ 'ਚ ਨਹੀਂ, ਪਾਕਿ 'ਚ ਮਿਲਦੀ ਹੈ ਇਹ ਸ਼ਾਨਦਾਰ SUV
NEXT STORY