ਜਲੰਧਰ— ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਅੱਜ ਭਾਰਤੀ ਬਾਜ਼ਾਰ 'ਚ ਰੇਡਮੀ ਨੋਟ 3 ਮਾਡਲ ਨੂੰ ਲਾਂਚ ਕਰ ਦਿਤਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ ਪਿਛਲੇ ਸਾਲ ਨਵੰਬਰ 'ਚ ਚੀਨ 'ਚ ਲਾਂਚ ਕੀਤਾ ਸੀ। ਇਹ ਸ਼ਿਓਮੀ ਦਾ ਪਹਿਲਾ ਸਨਲਾਈਟ ਡਿਸਪਲੇ ਵਾਲਾ ਸਮਾਰਟਫੋਨ ਹੈ, ਜਿਸ ਦੀ ਸਕ੍ਰੀਨ ਨੂੰ ਧੁੱਪ 'ਚ ਵੀ ਸਪਸ਼ਟ ਵੇਖਿਆ ਜਾ ਸਕਦਾ ਹੈ। ਇਸ ਦੇ ਦੋ ਵੈਰਿਐਂਟਸ-16GB ਸਟੋਰੇਜ, 2GB ਰੈਮ ਦੇ ਨਾਲ ਅਤੇ 32GB ਸਟੋਰੇਜ,3GB ਰੈਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਸ਼ਿਓਮੀ ਦਾ ਇਹ ਫੋਨ ਸ਼ੁਰੁਆਤ 'ਚ ਆਨਲਾਈਨ ਸਟੋਰ ਐਮਾਜਾਨ ਇੰਡੀਆ 'ਤੇ ਉਪਲੱਬਧ ਹੋਵੇਗਾ ਅਤੇ ਬਾਅਦ 'ਚ ਫਲਿੱਪਕਾਰਟ, ਸਨੈਪਡੀਲ ਅਤੇ ਮੀ-ਸਟੋਰ ਤੋਂ ਵੀ ਖਰੀਦਿਆ ਜਾ ਸਕਦਾ ਹੈ। 9 ਮਾਰਚ ਨੂੰ ਇਹ ਪਹਿਲੀ ਵਾਰ ਸੇਲ ਲਈ ਉਪਲੱਬਧ ਹੋਵੇਗਾ।
ਇਸ ਦੀ ਬਾਡੀ ਮੇਟਲ ਦੀ ਬਣੀ ਹੈ ਇਸ 'ਚ ਫਿੰਗਰਪਿੰਰਟ ਸਕੈਨਰ ਵੀ ਦਿਤਾ ਗਿਆ ਹੈ। ਸ਼ਿਓਮੀ ਰੇਡਮੀ ਨੋਟ 3 'ਚ 5.5ਇੰਚ ਦੀ ਫੁੱਲ ਏਚਡੀ (1080x1920p) ਡਿਸਪਲੇ ਲਗੀ ਹੈ ਪਿਕਸਲ Density 401ppi ਹੈ, ਅਤੇ ਪ੍ਰੋਟੇਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 3 ਦੀ ਕੋਟਿੰਗ ਹੈ। ਇਹ ਸਮਾਰਟਫੋਨ ਐਂਡ੍ਰਾਇਡ 5.1 ਲੋਲੀਪਾਪ 'ਤੇ ਬੇਸਡ Miui7 'ਤੇ ਰਨ ਕਰਦਾ ਹੈ। ਇਸ 'ਚ 1.8GHz ਦਾ 64ਬਿੱਟ ਸਨੈਪਡ੍ਰੈਗਨ ਹੇਗਜਾ-ਕੋਰ ਪ੍ਰੋਸੈਸਰ ਲਗਾ ਹੈ। ਨਾਲ ਹੀ ਇਸ 'ਚ ਅਡਰੀਨੋ 510GPU ਲਗਾਇਆ ਹੈ। ਚੀਨ 'ਚ ਲਾਂਚ ਮਾਡਲ 'ਚ 2GHz ਦਾ ਆਕਟਾ-ਕੋਰ ਮੀਡੀਆਟੈੱਕ ਹੈਲੀਓ X10 ਪ੍ਰੋਸੈਸਰ ਲਗਾਇਆ ਗਿਆ ਸੀ।
ਫੋਟੋਗ੍ਰਾਫੀ ਲਈ ਇਸ ਦਾ ਬੈਕ ਕੈਮਰਾ 16 ਮੈਗਾਪਿਕਸਲ ਹੈ। ਇਹ ਕਵਿੱਕ ਫੋਕਸ ਲਈ PDAF ਵਲੋਂ ਲੈਸ ਹੈ। ਇਸ ਦਾ ਅਪਰਚਰ f/2.0 ਹੈ। ਨਾਲ ਹੀ ਡਿਊਲ-ਟੋਨ LED ਫਲੈਸ਼ ਦਿੱਤੀ ਗਈ ਹੈ। ਸੈਲਫੀ ਲਈ ਫਰੰਟ ਕੈਮਰਾ 5 ਮੈਗਾਪਿਕਸਲ ਹੈ, ਜਿਸ ਦਾ ਅਪਰਚਰ f/2.0 ਹੈ। ਨਾਲ ਹੀ ਸੈਲਫੀ ਕੈਮਰੇ ਦੇ ਨਾਲ ਤੁਹਾਨੂੰ 36 ਸਮਾਰਟ ਬਿਊਟੀ ਪ੍ਰੋਫਾਇਲ ਮਿਲੇਗੀ।
ਵੱਡੇ ਸਾਇਜ਼ ਅਤੇ ਕਈ ਫੀਚਰਸ ਦੇ ਹਿਸਾਬ ਨਾਲ ਇਸ 'ਚ ਦਮਦਾਰ ਬੈਟਰੀ ਦੀ ਜ਼ਰੂਰਤ ਸੀ ਅਤੇ ਇਸ ਨੂੰ ਕੰਪਨੀ ਨੇ ਪੂਰਾ ਵੀ ਕੀਤਾ ਹੈ। ਰੇਡਮੀ ਨੋਟ 3 'ਚ 4050 mAh ਬੈਟਰੀ ਲਗਾਈ ਗਈ ਹੈ। ਇਹ ਕਵਾਲਕਾਮ ਦੀ ਕਵਿੱਕ ਚਾਰਜ 2.0 ਟੈਕਨਾਲੋਜੀ ਨੂੰ ਸਪੋਰਟ ਕਰਦੀ ਹੈ। ਇਸ ਦੀ ਮੋਟਾਈ ਸਿਰਫ 8.65mm ਹੈ, ਤੇ ਭਾਰ 164 ਗਰਾਮ ਹੈ । ਇਸ 'ਚ 2G, 3G, 4G, ਵਾਈ-ਫਾਈ, ਬਲੂਟੁੱਥ ਅਤੇ ਡਿਊਲ ਸਿਮ ਜਿਹੈ ਕਨੈੱਕਟੀਵਿਟੀ ਆਪਸ਼ਨਸ ਹਨ। ਇਸ ਦੇ ਨਾਲ ਹੀ ਫੋਨ 'ਚ ਮਾਈਕ੍ਰੋ ਐੱਸ. ਡੀ ਕਾਰਡ ਸਪੋਰਟ ਵੀ ਹੈ ਜਿਥੇ ਤੁਸੀਂ 128GB ਤੱਕ ਕਾਰਡ ਦੀ ਵਰਤੋਂ ਕਰ ਸਕਦੇ ਹੋ।
ਇਹ ਸਿਲਵਰ, ਗੋਲਡ ਅਤੇ ਡਾਰਕ ਗਰੇ ਰੰਗਾਂ 'ਚ ਲਾਂਚ ਕੀਤਾ ਗਿਆ ਹੈ। 16GB ਵੈਰਿਐਂਟ ਦੀ ਕੀਮਤ 9.999 ਰੁਪਏ ਅਤੇ 32GB ਵਾਲੇ ਵੈਰਿਐਂਟ ਦੀ ਕੀਮਤ 11,999 ਰੁਪਏ ਹੈ।
ਅਲ ਨੀਨੋ ਕਾਰਨ ਫੈਲ ਸਕਦੀਆਂ ਹਨ ਕਈ ਬਿਮਾਰੀਆਂ
NEXT STORY