ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ (xiaomi) ਨੇ ਲਗਭਗ ਸਾਰੇ ਸਮਾਰਟਫੋਨਜ਼ ਹਮੇਸ਼ਾ ਇਨਫਰਾਰੈੱਡ (infrared) ਸੈਂਸਰ ਨਾਲ ਪੇਸ਼ ਕੀਤੇ ਹਨ। ਇਸੇ ਫੀਚਰ ਨੂੰ ਕੰਪਨੀ ਨੇ ਹਾਲ ਹੀ ਲਾਂਚ ਕੀਤੇ ਗਏ ਸਮਾਰਟਫੋਨਜ਼ 'ਚ ਹੀ ਨਹੀਂ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਤਸਵੀਰ ਲੀਕ ਹੋਣ 'ਤੇ ਇਸ ਫੀਚਰ ਦੇ ਨਾ ਹੋਣ ਬਾਰੇ ਪਤਾ ਲੱਗਾ ਹੈ।ਸ਼ਿਓਮੀ ਦੀ ਵੈੱਬਸਾਈਟ 'ਤੇ ਇਸ ਗੱਲ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਪਨੀ ਨੇ ਆਈ. ਆਰ. ਬਲਾਸਟਰ (IR blaster) ਨੂੰ ਆਪਣੇ ਫੋਨਜ਼ ਤੋਂ ਹਟਾ ਦਿੱਤਾ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਗੱਲ ਕਾਫੀ ਯੂਜ਼ਰਸ ਨੂੰ ਹੈਰਾਨ ਕਰ ਸਕਦੀ ਹੈ।
ਸ਼ਿਓਮੀ ਰੈੱਡਮੀ 6 ਅਤੇ ਰੈੱਡਮੀ 6A ਸਮਾਰਟਫੋਨਜ਼ ਬਿਨਾਂ ਆਈ. ਆਰ. ਬਲਾਸਟਰ (IR blaster) ਦੇ ਹੀ ਇਕ ਵਧੀਆ ਆਪਸ਼ਨ ਹੈ, ਫਿਲਹਾਲ ਇਹ ਸਮਾਰਟਫੋਨਜ਼ ਚੀਨ ਦੀ ਮਾਰਕੀਟ 'ਚ ਸੇਲ ਲਈ ਉਪਲੱਬਧ ਹੋਏ ਹਨ। ਭਾਰਤ 'ਚ ਇਨ੍ਹਾਂ ਸਮਾਰਟਫੋਨਜ਼ ਦੇ ਲਾਂਚ ਨੂੰ ਲੈ ਕੇ ਕੋਈ ਵੀ ਨਵੀਂ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਸ਼ਿਓਮੀ ਰੈੱਡਮੀ 6 ਦੇ ਸਪੈਸੀਫਿਕੇਸ਼ਨ -
ਇਸ ਸਮਾਰਟਫੋਨ 'ਚ 5.45 ਇੰਚ ਦੇ ਐੱਚ. ਡੀ. ਪਲੱਸ ਡਿਸਪਲੇਅ ਨਾਲ 18:9 ਆਸਪੈਕਟ ਰੇਸ਼ੋ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 2.5D ਕਵਰਡ ਗਲਾਸ ਡਿਸਪਲੇਅ ਨਾਲ 1440X720 ਪਿਕਸਲ ਰੈਜ਼ੋਲਿਊਸ਼ਨ ਮੌਜੂਦ ਹੈ। ਡਿਵਾਈਸ 'ਚ 2Ghz ਆਕਟਾ-ਕੋਰ ਮੀਡੀਆਟੈੱਕ ਹੀਲੀਓ P22(MT6762) 12 ਐੱਨ. ਐੱਮ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ 3 ਜੀ. ਬੀ+32 ਜੀ. ਬੀ. ਅਤੇ 4 ਜੀ. ਬੀ +64 ਜੀ. ਬੀ. ਨਾਲ ਦੋ ਵੇਰੀਐਂਟਸ 'ਚ ਆਉਂਦੇ ਹਨ , ਸਮਾਰਟਫੋਨ ਦੀ ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਪਿਛਲੇ ਵੇਰੀਐਂਟ ਤੋਂ ਬਿਹਤਰ ਕੈਮਰਾ ਦਿੱਤਾ ਗਿਆ ਹੈ। ਇਸ 'ਚ12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਰਿਅਰ 'ਤੇ ਦੋ ਸੈਂਸਰ ਮੌਜੂਦ ਹਨ । ਕੰਪਨੀ ਮੁਤਾਬਕ ਰੈੱਡਮੀ 6 'ਚ ਜ਼ਿਆਦਾ ਬਿਹਤਰ ਸੈਲਫੀ ਲੈਣ ਲਈ ਬਿਹਤਰ ਫੀਚਰਸ ਵਾਲਾ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਪੋਰਟ੍ਰੇਟ ਸੈਲਫੀ ਮੋਡ ਨਾਲ 5 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ, ਇਸ ਦਾ ਮਤਲਬ ਯੂਜ਼ਰਸ ਬੈਕਗਰਾਊਂਡ ਬਲਰ ਨਾਲ ਸੈਲਫੀ ਲੈ ਸਕਣਗੇ। ਰੈੱਡਮੀ 6 ਸਮਾਰਟਫੋਨ 'ਚ ਆਰਟੀਫਿਸ਼ੀਅਲ ਇੰਟੈਲੀਜੇਂਸ ਇੰਟੀਗ੍ਰੇਸ਼ਨ ਹੈ ਅਤੇ ਇੰਡਸਟਰੀ ਦੇ ਰੁਝਾਨ ਮੁਤਾਬਕ ਫੋਨ ਦਾ ਫਰੰਟ ਕੈਮਰਾ ਫੇਸ ਅਨਲਾਕ ਫੀਚਰ ਦੀ ਤਰ੍ਹਾਂ ਕੰਮ ਕਰਦਾ ਹੈ। ਨਵਾਂ ਐਂਟਰੀ ਲੈਵਲ ਐਂਡਰਾਇਡ ਓਰੀਓ ਆਧਾਰਿਤ ਮੀ. ਆਈ. ਯੂ. ਆਈ 10 (MIUI10) 'ਤੇ ਚੱਲਦਾ ਹੈ। ਪਾਵਰ ਬੈਕਅਪ ਲਈ ਫੋਨ 'ਚ 3,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।
ਸ਼ਿਓਮੀ ਰੈੱਡਮੀ 6A ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5.45 ਇੰਚ ਐੱਚ. ਡੀ. ਪਲੱਸ ਡਿਸਪਲੇਅ ਨਾਲ 18:9 ਆਸਪੈਕਟ ਰੇਸ਼ੋ ਅਤੇ 1440X720 ਪਿਕਸਲ ਰੈਜ਼ੋਲਿਊਸ਼ਨ ਮੌਜੂਦ ਹੈ। ਸਮਾਰਟਫੋਨ 'ਚ 2Ghz ਕੁਆਰਡ ਕੋਰ ਮੀਡੀਆਟੈੱਕ ਹੀਲੀਓ A22 12 ਐੱਨ. ਐੱਨ. ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਐੱਲ. ਈ. ਡੀ. ਫਲੈਸ਼ ਨਾਲ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਆਪਸ਼ਨ ਲਈ ਫੋਨ 'ਚ 4G, ਵੀ. ਓ. ਐੱਲ. ਟੀ. ਈ (VOLTE) , ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.2 ਜੀ. ਪੀ. ਐੱਸ+ ਗਲੋਨਾਸ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਫੋਨ 'ਚ 3,000 ਐੱਮ. ਏ. ਐੱਚ. ਬੈਟਰੀ ਮੌਜੂਦ ਹੈ। ਡਿਵਾਈਸ ਐਂਡਰਾਇਡ 8.1 ਓਰੀਓ ਆਧਾਰਿਤ ਐੱਮ. ਆਈ. ਯੂ. ਆਈ 9 (MIUI 9) 'ਤੇ ਚੱਲਦਾ ਹੈ।
ਗੂਗਲ ਨੇ ਫੀਫਾ ਵਿਸ਼ਵ ਕੱਪ 2018 ਦੇ 5ਵੇਂ ਦਿਨ ਬਣਾਇਆ ਸ਼ਾਨਦਾਰ ਡੂਡਲ
NEXT STORY