ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਭਾਰਤ 'ਚ ਰਿਵਾਰਡ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਭਾਰਤ ਦੇ ਦੂਜੇ ਚੈਨਲਾਂ ਦੇ ਇਲਾਵਾ ਆਪਣੀ ਅਧਿਕਾਰਿਕ ਵੈੱਬਸਾਈਟ 'ਤੇ ਵੀ ਸਮਾਰਟਫੋਨ ਅਤੇ ਦੂਜੇ ਉਪਕਰਣ ਦੀ ਵਿਕਰੀ ਕਰਦੀ ਹੈ।
ਸ਼ਿਓਮੀ ਦੇ ਅੰਕੜਿਆਂ ਦੇ ਮੁਤਾਬਿਕ ਸਮਾਰਟਫੋਨ ਦੀ ਵਿਕਰੀ ਦੇ ਮਾਮਲੇ 'ਚ ਐਮਾਜ਼ਾਨ ਅਤੇ ਫਲਿੱਪਕਾਰਟ ਦੇ ਬਾਅਦ mi.com ਤੀਜੀ ਸਭ ਤੋਂ ਵੱਡੀ ਈ-ਕਾਮਰਸ ਵੈੱਬਸਾਈਟ ਹੈ।
ਸ਼ਿਓਮੀ ਦੇ ਨਵੇਂ ਰਿਵਾਰਡ ਪ੍ਰੋਗਰਾਮ ਦੇ ਤਹਿਤ mi.com ਤੋਂ ਕੀਤੀ ਗਈ ਹਰ ਖਰੀਦਾਰੀ 'ਤੇ ਯੂਜ਼ਰਸ ਨੂੰ ਟੋਕਨ ਦਿੱਤੇ ਜਾਣਗੇ। ਇਹ ਟੋਰਨਜ਼ ਰਕਮ ਦੇ ਹਿਸਾਬ ਨਾਲ ਮਿਲੇਗਾ। ਹਰ ਖਰੀਦਾਰੀ 'ਤੇ ਜਮਾ ਕੀਤੇ ਗਏ ਟੋਕਨਜ਼ ਨੂੰ ਅਗਲੀ ਖਰੀਦਾਰੀ 'ਤੇ ਰੀਡੀਮ ਕੀਤਾ ਜਾ ਸਕਦਾ ਹੈ।
ਰਿਵਾਰਡ ਪ੍ਰੋਗਰਾਮ ਜੁਆਇੰਨ ਕਰਨ ਦੇ ਲਈ ਸ਼ਿਓਮੀ ਦੇ ਅਕਾਊਂਟ ਤੋਂ ਲਾਗਇੰਨ ਕਰਨਾ ਹੋਵੇਗਾ। ਜੁਆਇੰਨ ਕਰੇ ਹੀ ਕੰਪਨੀ 50 ਟੋਕੇਨ ਦਾ ਰਿਵਾਰਡ ਦੇਵੇਗੀ। ਇਨ੍ਹਾਂ ਟੋਕੇਨ ਤੋਂ ਯੂਜ਼ਰਸ f code ਵੀ ਲੈ ਸਕਦੇ ਹਨ ਜਿਸ ਨਾਲ ਪ੍ਰੋਡੈਕਟ ਆਊਟ ਆਫ ਸਟਾਕ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਮਿਲ ਸਕੇ।
ਕਿਨ੍ਹੇ ਦੀ ਖਰੀਦਾਰੀ 'ਚ ਮਿਲੇਗਾ ਟੋਕਨ-
ਕੰਪਨੀ ਦੇ ਮੁਤਾਬਿਕ ਸਾਰੇ ਟ੍ਰਾਂਜੰਕਸ਼ਨ 'ਤੇ ਖਰੀਦੇ ਗਏ ਪ੍ਰੋਡੈਕਟ ਦਾ 10 ਫੀਸਦੀ ਟੋਕੇਨ ਦੇ ਤੌਰ 'ਤੇ ਵਾਪਿਸ ਦਿੱਤੇ ਜਾਣਗੇ। ਉਦਾਹਰਣ ਦੇ ਤੌਰ 'ਤੇ ਆਪਣੇ 10 ਹਜ਼ਾਰ ਰੁਪਏ ਦਾ ਸ਼ਿਓਮੀ ਸਮਾਰਟਫੋਨ ਖਰੀਦਦਾ ਹੈ ਤਾਂ ਤੁਹਾਨੂੰ ਉਸਦਾ 10 ਫੀਸਦੀ ਮਤਲਬ ਕਿ Mi Tokens ਦਿੱਤ ਜਾਣਗੇ। ਇਸ ਦੇ ਇਲਾਵਾ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਵੀ ਹਰ ਦਿਨ ਪੰਜ ਪੁਆਇੰਟਸ ਜਮ੍ਹਾਂ ਕੀਤੇ ਜਾ ਸਕਦੇ ਹੈ।
ਕੰਪਨੀ ਦੀ ਵੈੱਬਸਾਈਟ 'ਤੇ ਇਸ ਰਿਵਾਰਡ ਪ੍ਰੋਗਰਾਮ ਦੇ ਬਾਰੇ 'ਤ ਵਿਸਤਾਰ ਨਾਲ ਜਾਣ ਸਕਦੇ ਹੈ। ਜ਼ਿਕਰਯੋਗ ਹੈ ਕਿ ਕੰਪਨੀ ਵੈਬਸਾਈਟ ਦੇ ਰਾਹੀਂ ਆਪਣੇ ਪ੍ਰੋਡੈਕਟ ਦੀ ਵਿਕਰੀ ਵਧਾਉਣ ਦੇ ਲਈ ਲਗਾਤਰ ਪ੍ਰਯੋਗ ਕਰਦੀ ਹੈ ਤਿਉਹਾਰਾਂ ਦੇ ਮੌਕੇ 'ਤੇ ਵੀ ਕੰਪਨੀ 1 ਰੁਪਏ 'ਚ ਪ੍ਰੋਡੈਕਟਸ ਦਾ ਆਫਰ ਲਿਆਉਦੀ ਹੈ।
ਹੁਣ ਰੈਨਸਮਵੇਅਰ ਕਰ ਰਿਹੈ ਐਂਡਰਾਇਡ ਫੋਨ 'ਤੇ ਹਮਲਾ, ਇਸ ਤਰ੍ਹਾਂ ਕਰੋ ਬਚਾਅ
NEXT STORY