ਆਟੋ ਡੈਸਕ- Xiaomi ਨੇ ਪਿਛਲੇ ਸਾਲ ਆਪਣੀ ਪਹਿਲੀ ਇਲੈਕਟ੍ਰਿਕ ਕਾਰ SU7 ਤੋਂ ਪਰਦਾ ਚੁੱਕਿਆ ਸੀ। ਹੁਣ ਕੰਪਨੀ ਇਸ ਕਾਰ ਨੂੰ 28 ਮਾਰਚ ਨੂੰ ਲਾਂਚ ਕਰਨ ਜਾ ਰਹੀ ਹੈ। Xiaomi SU7 ਇਲੈਕਟ੍ਰਿਕ ਕਾਰ ਦੀ ਡਿਲੀਵਰੀ ਵੀ ਉਸੇ ਦਿਨ ਸ਼ੁਰੂ ਹੋ ਜਾਵੇਗੀ। ਕੰਪਨੀ ਨੇ ਵੀਬੋ ਪੋਸਟ 'ਚ ਕਿਹਾ ਕਿ ਉਹ ਚੀਨ ਦੇ 29 ਸ਼ਹਿਰਾਂ 'ਚ ਆਪਣੇ 59 ਸਟੋਰਾਂ ਰਾਹੀਂ ਕਾਰ ਦੀ ਬੁਕਿੰਗ ਲਵੇਗੀ। ਇਸ ਈ.ਵੀ. ਦੀ ਕੀਮਤ ਦਾ ਐਲਾਨ 28 ਮਾਰਚ ਨੂੰ ਇੱਕ ਲਾਂਚ ਈਵੈਂਟ ਵਿੱਚ ਕੀਤਾ ਜਾਵੇਗਾ।
ਰੇਂਜ
ਜਾਣਕਾਰੀ ਮੁਤਾਬਕ Xiaomi SU7 ਇਲੈਕਟ੍ਰਿਕ ਕਾਰ ਦੋ ਵੇਰੀਐਂਟ 'ਚ ਆਵੇਗੀ। ਪਹਿਲਾ ਵੇਰੀਐਂਟ ਸਿੰਗਲ ਫੁੱਲ ਚਾਰਜ 'ਤੇ 668 ਕਿਲੋਮੀਟਰ ਤੱਕ ਦੀ ਰੇਂਜ ਦੇਣ ਦੇ ਸਮਰੱਥ ਹੋਵੇਗਾ। ਦੂਜਾ ਵੇਰੀਐਂਟ ਸਿੰਗਲ ਚਾਰਜ 'ਤੇ 800 ਕਿਲੋਮੀਟਰ ਦੀ ਰੇਂਜ ਦੇਣ ਦੇ ਸਮਰੱਥ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਟੈਸਲਾ ਦਾ ਮਾਡਲ ਐੱਸ ਸਿੰਗਲ ਚਾਰਜ 'ਤੇ 650 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦੇਣ 'ਚ ਸਮਰੱਥ ਹੈ।
ਕੰਪਨੀ ਦੇ ਸੀ.ਈ.ਓ. ਲੇਈ ਜੂਨ ਨੇ ਕਿਹਾ ਕਿ ਸੂਪਰ ਇਲੈਕਟ੍ਰਿਕ ਮੋਟਰ ਤਕਨੀਕ ਨਾਲ ਲੈਸ Xiaomi ਦੀ ਪਹਿਲੀ ਇਲੈਕਟ੍ਰਿਕ ਕਾਰ (ਸੇਡਾਨ) ਟੈਸਲਾ ਅਤੇ ਪੋਰਸ਼ੇ ਦੀਆਂ ਈ-ਕਾਰਾਂ ਤੋਂ ਵੀ ਤੇਜ਼ ਰਫਤਾਰ ਫੜੇਗੀ। SU7 ਘੱਟ ਤਾਪਮਾਨ ਵਿੱਚ ਫਾਸਟ-ਚਾਰਜਿੰਗ ਸਮਰੱਥਾ ਦੇ ਨਾਲ ਪ੍ਰਦਾਨ ਕੀਤੀ ਗਈ ਹੈ ਅਤੇ ਇਹ ਐਡਵਾਂਸ ਟੈਕਨਾਲੋਜੀ ਨਾਲ ਲੈਸ ਹੈ ਜੋ ਕਿ ਬਰਫਬਾਰੀ ਵਰਗੀਆਂ ਚੁਣੌਤੀਪੂਰਨ ਸਥਿਤੀਆਂ ਵਿੱਚ ਸਮੱਸਿਆਵਾਂ ਦਾ ਪਤਾ ਲਗਾਉਣ ਵਿੱਚ ਸਮਰੱਥ ਹੈ। Xiaomi ਕਾਰਾਂ ਵਿੱਚ ਪ੍ਰਦਾਨ ਕੀਤੀ ਗਈ ਆਟੋਨੋਮਸ ਡਰਾਈਵਿੰਗ ਸਮਰੱਥਾ ਆਟੋ ਉਦਯੋਗ ਵਿੱਚ ਸਭ ਤੋਂ ਅੱਗੇ ਹੋਵੇਗੀ।
ਇਲੈਕਟ੍ਰਿਕ ਵਾਹਨਾਂ ਲਈ ਸਰਕਾਰ ਨੇ ਜਾਰੀ ਕੀਤੀ ਨਵੀਂ ਪਾਲਸੀ
NEXT STORY