ਜਲੰਧਰ-ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਦੁਆਰਾ ਸਾਰੇ ਫੋਨ 'ਚ ਪੈਨਿਕ ਬਟਨ ਦੇ ਉਪਯੋਗ ਕਰਨ ਦੀ ਘੋਸ਼ਣਾ ਕੀਤੀ ਜਾ ਚੁੱਕੀ ਹੈ। ਜਿਸ ਦੇ ਬਾਅਦ ਦੇਸ਼ 'ਚ ਅਗਲੇ ਸਾਲ ਤੋਂ ਵਿਕਣ ਵਾਲੇ ਸਾਰੇ ਮੋਬਾਇਲ ਫੋਨ'ਚ ਇਕ ਪੈਨਿਕ ਬਟਨ ਹੋਵੇਗਾ। ਇਹ ਬਟਨ ਅਜਿਹਾ ਹੋਵੇਗਾ ਜਿਸਦੇ ਰਾਹੀਂ ਕਿਸੇ ਵੀ ਸੰਕਟ ਦੇ ਸਮੇਂ 'ਚ ਅਸਾਨੀ ਨਾਲ ਫੋਨ ਕੀਤਾ ਜਾ ਸਕਦਾ ਹੈ ਇਕ ਤਰ੍ਹਾਂ ਇਹ ਬਟਨ ਸੰਕਟ ਸਮੇਂ 'ਚ ਫੋਨ ਕਰਨ ਦਾ ਹੱਲ ਹੈ। ਇਸ ਦੇ ਇਲਾਵਾ ਕੁਝ ਸਮਾਂ ਪਹਿਲਾਂ ਦੂਰਸੰਚਾਰ ਮੰਤਰੀ Ravi Shankar Prasad ਦੁਆਰਾ ਕਿਹਾ ਗਿਆ ਹੈ ਕਿ 2018 ਦੀ ਸ਼ੁਰੂਆਤ 'ਚ ਵਿਕਣ ਵਾਲੇ ਫੋਨ 'ਚ ਜੀ. ਪੀ. ਯੂ. ਨੇਵੀਗੇਸ਼ਨ ਸਿਸਟਮ ਬਣਾਇਆ ਹੋਣਾ ਚਾਹੀਦਾ ਹੈ। ਸਮਾਰਟਫੋਨ 'ਚ ਉਪਯੋਗ ਹੋਣ ਵਾਲੇ ਐੱਸ. ਓ. ਐੱਸ. ਫੀਚਰ ਜਾਂ ਪੈਨਿਕ ਬਟਨ ਯੂਜ਼ਰਸ ਦੇ ਲਈ ਬਿਲਕੁਲ ਨਵਾਂ ਹੈ। ਜੋ ਕਿ ਹੁਣ ਜਲਦੀ ਹੀ ਆਉਣ ਵਾਲੇ ਸਮੇਂ 'ਚ ਸਾਰੇ ਸਮਾਰਟਫੋਨ 'ਚ ਉੱਪਲੱਬਧ ਹੋਵੇਗਾ ਪਰ ਹੁਣ ਬਹੁਤ ਯੂਜ਼ਰਸ ਅਜਿਹੇ ਹੈ ਜਿਨ੍ਹਾਂ ਨੂੰ ਇਸ ਫੀਚਰ ਦੇ ਬਾਰੇ 'ਚ ਜਿਆਦਾ ਜਾਣਕਾਰੀ ਨਹੀਂ ਹੈ ਜੋ ਕਿ ਸੁਰੱਖਿਆ ਦੇ ਲਿਹਾਜ਼ ਪੱਖੋਂ ਪਤਾ ਹੋਣਾ ਜ਼ਰੂਰੀ ਹੈ।
ਕੀ ਹੈ ਐੱਸ. ਓ. ਐੱਸ. ਫੀਚਰ?
ਇਹ ਇਕ ਅਜਿਹਾ ਸਕਿਉਰਟੀ ਫੀਚਰ ਹੈ ਜੋ ਕਿ ਆਉਣ ਵਾਲੇ ਸਮੇਂ 'ਚ ਸਾਰੇ ਮੋਬਾਇਲ ਫੋਨ 'ਚ ਉੱਪਲਬਧ ਹੋਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਸੰਕਟ ਦੇ ਸਮੇਂ 'ਚ ਅਲਰਟ ਭੇਜ ਸਕਦੇ ਹਨ। ਸਰਕਾਰ ਦੁਆਰਾ ਵੀ ਇਸ ਪੈਨਿਕ ਬਟਨ ਨਾਮ ਤੋਂ ਹੀ ਸਾਰੇ ਮੋਬਾਇਲ ਫੋਨ 'ਚ ਉੱਪਲਬਧ ਕਰਵਾਉਣ ਦੀ ਘੋਸ਼ਣਾ ਕੀਤੀ ਗਈ ਸੀ। ਪੈਨਿਕ ਬਟਨ ਦੀ ਗੱਲ ਕਰੀਏ ਤਾਂ ਇਕ ਤਰ੍ਹਾਂ ਨਾਲ ਇਹ ਬਟਨ ਸੰਕਟ ਦੇ ਸਮੇਂ 'ਚ ਫੋਨ (ਐਂਮਰਜੈਸੀ ਕਾਲ) ਕਰਨ ਦਾ ਹੱਲ ਹੈ। ਬੇਸਿਕ ਫੋਨ 'ਚ ਇਸ ਨੂੰ 5 ਜਾਂ 9 ਨੰਬਰ 'ਚ ਇੰਟੀਗ੍ਰੇਡ ਕੀਤਾ ਜਾਵੇਗਾ। ਐਂਮਰਜੈਸੀ ਨੰਬਰ 'ਤੇ ਹੋਲਡ ਕਰਨ ਨਾਲ ਪੈਨਿਕ ਬਟਨ ਆਨ ਹੋ ਜਾਵੇਗਾ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਦੀ ਕਿਸ ਏਜੰਸੀ ਨੂੰ ਇਹ ਅਲਰਟ ਜਾਵੇਗਾ। ਸੰਭਵ ਹੈ ਕਿ ਇਸ ਨੂੰ ਸਿੰਗਲ ਐਂਮਰਜੈਸੀ ਨੰਬਰ 112 ਨਾਲ ਜੋੜ ਦਿੱਤਾ ਜਿਵੇਂ ਕਿ ਅਮਰੀਕਾ 'ਚ 911 ਦੇ ਨਾਲ ਹੈ।
ਐੱਸ. ਓ. ਐੱਸ. ਜਾਂ ਪੈਨਿਕ ਬਟਨ ਦੀ ਮਦਦ ਨਾਲ ਯੂਜ਼ਰਸ ਕੇਵਲ ਬਟਨ 'ਤੇ ਕਲਿੱਕ ਕਰਕੇ ਸੰਕਟ ਦੀ ਸੂਚਨਾ ਭੇਜ ਸਕਦੇ ਹੈ ਜੋ ਕਿ ਤੁਹਾਡੇ ਦੁਆਰਾ ਸੇਵ ਕੀਤੇ ਗਏ ਐਂਮਰਜੈਸੀ ਕੰਨਟੈਕਟ ਜਾਂ ਨੇੜੇ ਦੇ ਪੁਲਿਸ ਸਟੇਸ਼ਨ 'ਤੇ ਆਟੋਮੈਟੀਕਲੀ ਅਲਰਟ ਮੈਸੇਜ ਸੈਂਡ ਕਰਨਗੇ। ਜਿਸ ਦੇ ਬਾਅਦ ਤਰੁੰਤ ਤੁਹਾਡੀ ਲੋਕੇਸ਼ਨ ਟ੍ਰੈਕ ਕਰ ਕੇ ਪੁਲਿਸ ਤੁਹਾਡੀ ਸਹਾਇਤਾ ਦੇ ਲਈ ਪਹੁੰਚ ਜਾਵੇਗੀ।
ਐੱਸ. ਓ. ਐੱਸ. ਫੀਚਰ ਦੀ ਕੀ ਜ਼ਰੂਰਤ ਹੈ?
ਕਈ ਮਾਹਿਰਾਂ ਦਾ ਕਹਿਣਾ ਹੈ ਕਿ ਸਮਾਰਟਫੋਨ 'ਚ ਇਕ ਅਜਿਹਾ ਫੀਚਰ ਹੋਣਾ ਚਾਹੀਦਾ ਜੋ ਕਿ ਅਸਲੀ ਪਰੇਸ਼ਾਨੀ 'ਚ ਕਿਸੇ ਵਿਅਕਤੀ ਨੂੰ ਤਰੁੰਤ ਅਤੇ ਅਸਲੀ ਸੁਰੱਖਿਆ ਪ੍ਰਦਾਨ ਕਰ ਸਕਣ। ਅੱਜ ਦੇ ਸਮੇਂ 'ਚ ਮੋਬਾਇਲ ਫੋਨ ਦਾ ਉਪਯੋਗ ਲਗਭਗ ਸਾਰੇ ਕਰਦੇ ਹੈ ਅਤੇ ਅਜਿਹੇ 'ਚ ਇਸ ਫੀਚਰ ਨੂੰ ਪੇਸ਼ ਕਰਨ ਲਈ ਮੋਬਾਇਲ ਦੇ ਰਾਹੀਂ ਸੰਕਟ ਦੀ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਲਈ ਇਸ ਫੀਚਰ ਨੂੰ ਪੇਸ਼ ਕੀਤਾ ਗਿਆ ਹੈ। ਇਸ ਫੀਚਰ 'ਚ ਯੂਜ਼ਰਸ ਨੂੰ ਕੇਵਲ ਇਕ ਐੱਸ. ਓ. ਐੱਸ. ਬਟਨ ਪ੍ਰੈੱਸ ਕਰਨਾ ਹੋਵੇਗਾ ਅਤੇ ਸੰਕਟ ਦੇ ਸਮੇਂ 'ਚ ਅਲਰਟ ਪੁਲਿਸ ਸਟੇਸ਼ਨ 'ਚ ਪਹੁੰਚ ਜਾਵੇਗਾ। ਸਾਧਾਰਨ ਸ਼ਬਦਾਂ 'ਚ ਕਿਹਾ ਜਾ ਸਕਦਾ ਹੈ ਕਿ ਜੋ ਇਹ ਫੀਚਰ ਆਪਣੇ ਦੁਆਰਾ ਸੈਟ ਕੀਤਾ ਗਿਆ ਨੰਬਰ 'ਤੇ ਸੰਕਟ ਸਮੇਂ 'ਚ ਅਲਾਰਮ ਜਾਂ ਐੱਸ. ਐੱਮ. ਐੱਸ. ਸੈਂਡ ਕਰਨਗੇ।
ਕਿਵੇਂ ਕਰਨਾ ਐੱਸ. ਓ. ਐੱਸ. ਫੀਚਰ ਨੂੰ ਐਕਟਿਵ?
ਫੋਨ 'ਚ ਇਸ ਫੀਚਰ ਨੂੰ ਐਕਟਿਵ ਕਰਨਾ ਬੇਹੱਦ ਹੀ ਆਸਾਨ ਹੈ। ਇਸ ਨੂੰ ਐਕਟਿਵ ਕਰਨ ਦੇ ਲਈ ਫੋਨ ਦੇ ਪਾਵਰ ਬਟਨ ਨੂੰ ਤਿੰਨ ਵਾਰ ਪ੍ਰੈਸ ਕਰਨਾ ਹੋਵੇਗਾ। ਜਦੋਂ ਤੁਸੀਂ ਜਲਦੀ ਜਲਦੀ ਤਿੰਨ ਵਾਰ ਪ੍ਰੈਸ ਕਰੋਗੇ ਤਾਂ ਫੋਨ ਦਾ ਐਂਮਰਜੈਸੀਂ ਫੀਚਰ ਐਕਟਿਵ ਹੋ ਜਾਵੇਗਾ ਅਤੇ ਤੁਹਾਡਾ ਮੈਸੇਜ ਤੁਹਾਡੇ ਕੰਨਟੈਕਟ 'ਤੇ ਪਹੁੰਚ ਜਾਵੇਗਾ। ਇਹ ਫੀਚਰ ਤੁਹਾਡੇ ਫ੍ਰੰਟ ਕੈਮਰੇ ਤੋਂ ਫੋਟੋ ਤੇ ਕਲਿੱਕ ਕਰਨ ਦੇ ਇਲਾਵਾ ਲੋਕੇਸ਼ਨ ਵੀ ਟ੍ਰੈਕ ਕਰਕੇ ਮੈਸੇਜ ਕਰਦਾ ਹੈ।
ਐੱਸ. ਓ. ਐੱਸ ਫੀਚਰ ਨੂੰ ਐਕਟਿਵ ਕਰਨ ਦੇ ਲਈ ਤਰੀਕਾ :
1. ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗਸ 'ਚ ਜਾ ਕੇ ਉੱਥੇ ਦਿੱਤੇ ਗਏ ਪ੍ਰਾਈਵੇਸੀ ਅਤੇ ਸੇਫਟੀ ਆਪਸ਼ਨ 'ਤੇ ਕਲਿੱਕ ਕਰੋ।
2. ਇਸ ਦੇ ਬਾਅਦ Send SOS Messages 'ਤੇ ਟੈਪ ਨੂੰ ਆਨ ਕਰੋ।
3. ਸਕਰੀਨ ਨੂੰ ਆਨ ਕਰਨ ਦੇ ਲਈ ਉੱਥੇ ਦਿੱਤੇ ਗਏ ਆਪਸ਼ਨ 'ਤੇ ਟੈਪ ਕਰੋਂ ਅਤੇ ਉਸ 'ਚ ਪਿਕਚਰ ਅਤੇ ਆਡੀਉ ਨੂੰ ਵੀ ਆਨ ਕਰ ਦਿਉ।
4. ਇਸ ਦੇ ਬਾਅਦ T&C 'ਤੇ ਸਹਿਮਤੀ ਦੇ ਲਈ ਐਗਰੀ ਬਟਨ 'ਤੇ ਕਲਿੱਕ ਕਰ ਦਿਉ।
5. ਫਿਰ ਐਂਮਰਜੈਸੀ ਲਿਸਟ 'ਚ ਘੱਟ ਤੋਂ ਘੱਟ 4 ਕੰਨਟੈਂਟ ਨੰਬਰਸ ਐਂਡ ਕਰੋ।
ਜਲਦੀ ਲਾਂਚ ਹੋ ਸਕਦੈ Asus Zenfone 4 Max, ਕੰਪਨੀ ਦੀ ਸਾਈਟ 'ਤੇ ਹੋਇਆ ਲਿਸਟ
NEXT STORY