ਜਲੰਧਰ- ਫੇਸਬੁੱਕ ਦੀ ਜ਼ਿਆਦਾਤਰ ਵਰਤੋਂ ਲੋਕਾਂ ਵੱਲੋਂ ਤਸਵੀਰਾਂ ਲਾਈਕ ਕਰਨ ਅਤੇ ਮਜ਼ੇਦਾਰ ਪੋਸਟ ਪੜ੍ਹਨ ਲਈ ਕੀਤੀ ਜਾਂਦੀ ਹੈ। ਪਰ ਹੁਣ ਫੇਸਬੁੱਕ ਤੁਹਾਨੂੰ ਨਵੀਂ ਨੌਕਰੀ ਦਿਵਾਏਗੀ। ਜੀ ਹਾਂ, ਫੇਸਬੁੱਕ ਨੇ ਅਮਰੀਕਾ ਅਤੇ ਕੈਨੇਡਾ ਦੇ ਬਿਜ਼ਨੈੱਸ ਹਾਊਸ ਨੂੰ ਜਾਬ ਵੈਕੇਂਸੀ ਪੋਸਟ ਕਰਨ ਦੀ ਸੁਵਿਧਾ ਦੇ ਦਿੱਤੀ ਹੈ। ਕੰਪਨੀਆਂ ਫੇਸਬੁੱਕ ਰਾਹੀਂ ਨੌਕਰੀ ਦੀ ਉਮੀਦ ਰੱਖਣ ਵਾਲੇ ਸਖਸ਼ ਨੂੰ ਅਰਜ਼ੀ ਵੀ ਪਾ ਸਕਦੀਆਂ ਹਨ। ਯੂਜ਼ਰ ਹੁਣ ਫੇਸਬੁੱਕ ਦੇ ਬਿਜ਼ਨੈੱਸ ਪੇਜ 'ਤੇ ਹੈਲਪ ਵਾਂਟਿਡ ਪੋਸਟ ਰਾਹੀਂ ਨੌਕਰੀ ਬਾਰੇ ਜਾਣ ਸਕਣਗੇ। ਉਥੇ ਹੀ ਜੋ ਲੋਕ ਫੇਸਬੁੱਕ ਦੀ ਵਰਤੋਂ ਮੋਬਾਇਲ 'ਤੇ ਕਰਦੇ ਹਨ ਉਨ੍ਹਾਂ ਨੂੰ ਮੋਬਾਇਲ ਐਪਲੀਕੇਸ਼ਨ 'ਚ ਨਵਾਂ ਜਾਬਸ ਸੈਕਸ਼ਨ ਬੁਕਮਾਰਕ ਮਿਲੇਗਾ।
ਕੰਪਨੀ ਨੇ ਦੱਸਿਆ ਕਿ ਬਿਜ਼ਨੈੱਸ ਕਰਨ ਵਾਲੇ ਲੋਕ ਨੌਕਰੀ ਲਈ ਫੇਸਬੁੱਕ ਦੀ ਵਰਤੋਂ ਪਹਿਲਾਂ ਤੋਂ ਕਰਦੇ ਰਹੇ ਹਨ। ਇਸ ਲਈ ਅਸੀਂ ਇਕ ਨਵਾਂ ਫੀਚਰ ਲੈ ਕੇ ਆ ਰਹੇ ਹਾਂ ਜਿਸ ਦੀ ਮਦਦ ਨਾਲ ਨੌਕਰੀ ਦੀ ਜਾਣਕਾਰੀ ਅਤੇ ਅਰਜ਼ੀ ਦਾ ਕੰਮ ਸਿੱਧਾ ਫੇਸਬੁੱਕ 'ਤੇ ਕੀਤਾ ਜਾ ਸਕੇਗਾ। ਉਥੇ ਹੀ ਜੋ ਲੋਕ ਨੌਕਰੀ ਲਈ ਅਰਜ਼ੀ ਦੇਣਾ ਚਾਹੁੰਦੇ ਹਨ ਉਹ 'Apply Now' 'ਤੇ ਕਲਿਕ ਕਰਨ। ਇਸ ਤੋਂ ਬਾਅਦ ਇਕ ਆਨਲਾਈਨ ਅਰਜ਼ੀ ਫਾਰਮ ਖੁਲ੍ਹੇਗਾ। ਇਸ ਫਾਰਮ 'ਚ ਫੇਸਬੁੱਕ ਪ੍ਰੋਫਾਇਲ ਦੇ ਆਧਾਰ 'ਤੇ ਕਈ ਜਾਣਕਾਰੀਆਂ ਪਹਿਲਾਂ ਤੋਂ ਹੀ ਉਪਲੱਬਧ ਹੋਣਗੀਆਂ। ਫੇਸਬੁੱਕ ਨੇ ਦੱਸਿਆ ਕਿ ਅਰਜ਼ੀ ਫਾਰਮ ਨੂੰ ਭੇਜਣ ਤੋਂ ਪਹਿਲਾਂ ਉਸ ਵਿਚ ਆਪਣੀ ਸੁਵਿਧਾ ਦੇ ਹਿਸਾਬ ਨਾਲ ਬਦਲਾਅ ਕਰ ਸਕਦੇ ਹੋ। ਇਸ ਤੋਂ ਬਾਅਦ ਕੰਪਨੀ ਨੇ ਬਿਜ਼ਨੈੱਸ ਪੇਜ 'ਤੇ ਨਜ਼ਰ ਰੱਖਣ ਵਾਲੇ ਉਮੀਦਵਾਰ ਅਰਜ਼ੀ ਦੀ ਜਾਂਚ ਕਰ ਸਕਣਗੇ ਅਤੇ ਆਪਣੀ ਪਸੰਦ ਦੇ ਉਮੀਦਵਾਰ ਦੇ ਨਾਲ ਮੈਸੇਂਜਰ ਟੈਕਸਟ ਕਮਿਊਨੀਕੇਸ਼ਨ ਸਰਵਿਸ ਰਾਹੀਂ ਜੁੜ ਸਕਣਗੇ। ਕੰਪਨੀ ਨੇ ਦੱਸਿਆ ਕਿ ਉਸ ਨੇ ਇਸ ਨਵੇਂ ਫੀਚਰ ਦੀ ਟੈਸਟਿੰਗ ਅਮਰੀਕਾ 'ਚ ਕੀਤੀ ਹੈ ਅਤੇ ਜਲਦੀ ਹੀ ਇਸ ਨੂੰ ਦੂਜੇ ਦੇਸ਼ਾਂ 'ਚ ਵੀ ਉਪਲੱਬਧ ਕਰਾਇਆ ਜਾਵੇਗਾ।
Toyota ਨੇ ਭਾਰਤ 'ਚ ਲਾਂਚ ਦੀ ਨਵੀਂ 2017 ਮਾਡਲ Prius hybrid
NEXT STORY