ਜਲੰਧਰ- ਮੰਗਲਵਾਰ ਨੂੰ ਚੀਨ 'ਚ ਆਯੋਜਿਤ ਇਕ ਈਵੈਂਟ 'ਚ ਜ਼ੈਡ. ਟੀ. ਈ ਕੰਪਨੀ ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਜੈੱਡ. ਟੀ. ਈ ਨੂਬਿਆ ਜ਼ੈੱਡ11 ਆਧਿਕਾਰਕ ਤੌਰ 'ਤੇ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ 6 ਜੁਲਾਈ ਤੋਂ ਚੀਨ 'ਚ ਗੋਲਡ, ਗ੍ਰੇ ਅਤੇ ਸਿਲਵਰ ਕਲਰ ਵੇਰਿਅੰਟ 'ਚ ਮਿਲੇਗਾ। ਜੇਡਟੀਈ ਨੂਬਿਆ ਜੈੱਡ11 ਦੇ 4 ਜੀਬੀ ਰੈਮ, 64 ਜੀਬੀ ਸਟੋਰੇਜ ਵੇਰਿਅੰਟ ਦੀ ਕੀਮਤ 2,499 ਚੀਨੀ ਯੁਆਨ (ਕਰੀਬ 25,000 ਰੁਪਏ) ਅਤੇ 6 ਜੀ. ਬੀ ਰੈਮ ਅਤੇ 128 ਜੀ. ਬੀ ਸਟੋਰੇਜ ਵੇਰਿਅੰਟ ਦੀ ਕੀਮਤ 3,400 ਚੀਨੀ ਯੁਆਨ (ਕਰੀਬ 36,000 ਰੁਪਏ) ਹੈ ਅਤੇ ਇਹ ਕੌਫ਼ੀ ਗੋਲਡ ਕਲਰ 'ਚ ਉਪਲੱਬਧ ਹੋਵੇਗਾ।
ਸਪੈਸਿਫਿਕੇਸ਼ਨਸ
ਡਿਸਪਲੇ-ਇਸ ਸਮਾਰਟਫੋਨ 'ਚ 5.5 ਇੰਚ ਦੀ (1920x1080ਪਿਕਸਲ) ਰੈਜ਼ੋਲਿਊਸ਼ਨ ਵਾਲੀ ਫੋੱਲ ਐੱਚ. ਡੀ 2.5 ਡੀ ਬਾਰਡਰਲੇਸ ਕਾਰਨਿੰਗ ਗੋਰਿੱਲਾ ਗਲਾਸ ਪ੍ਰੋਟਕਸ਼ਨ ਨਾਲ ਲੈਸ ਡਿਸਪਲੇ ਦਿੱਤੀ ਗਈ ਹੈ।
ਪ੍ਰੋਸੈਸਰ- ਇਸ ਸਮਾਰਟਫੋਨ 'ਚ 2.15ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 820 64-ਬਿਟ ਕਵਾਡ-ਕੋਰ 14ਐੱਨ. ਐੱਮ ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਐਡਰੀਨੋਰ 530 ਜੀ. ਪੀ. ਊ ਹੈ।
ਮੈਮਰੀ-ਇਹ ਫੋਨ 4ਜੀ.ਬੀ ਰੈਮ/64 ਜੀਬੀ ਇਨਬਿਲਟ ਅਤੇ 6 ਜੀਬੀ ਰੈਮ/128 ਜੀਬੀ ਇਨਬਿਲਟ ਸਟੋਰੇਜ। ਮਾਇਕ੍ਰੋਐੱਸ. ਡੀ ਕਾਰਡ ਨਾਲ(200 ਜੀ. ਬੀ ਤੱਕ) ਸਟੋਰੇਜ ਵਧਾਈ ਜਾ ਸਕਦੀ ਹੈ।
ਓ.ਐੱਸ-ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲੇਗਾ ਜਿਸ 'ਤੇ ਨੂਬਿਆ ਯੂ. ਆਈ 4.0 ਸਕੀਨ ਦਿੱਤੀ ਗਈ ਹੈ।
ਕੈਮਰਾ ਸੈਟਅਪ-ਇਸ ਫੋਨ 'ਚ ਡੁਅਲ-ਟੋਨ ਐੱਲ. ਈ. ਡੀ ਫਲੈਸ਼, ਆਈ. ਐੱਮ.ਐੱੇਕਸ298 ਸੈਂਸਰ, ਓ. ਆਈ. ਐੱਸ, ਪੀ. ਡੀ. ਏ. ਐੱਫ, ਅਪਰਚਰ ਐੱਫ/2.0 ਅਤੇ 6ਪੀ ਲੈਨਜ਼ ਦੇ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5ਪੀ ਲੈਨਜ਼, ਅਪਰਚਰ ਐੱਫ/2.4, 80-ਡਿਗਰੀ ਵਾਇਡ ਐਂਗਲ ਲੈਨਜ਼ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ।
ਬੈਟਰੀ- ਫੋਨ ਨੂੰ ਪਾਵਰ ਦੇਣ ਲਈ 3000 mAH ਦੀ ਬੈਟਰੀ ਹੈ ਜੋ ਕਵਿਕ ਚਾਰਜ 3 . 0 ਤਕਨੀਕ ਨਾਲ ਲੈਸ ਹੈ।
ਡਿਜ਼ਾਇਨ- ਫੋਨ ਦਾ ਡਾਇਮੇਂਸ਼ਨ 151.8x72.3x7.50 ਮਿਲੀਮੀਟਰ ਅਤੇ ਭਾਰ 162 ਗਰਾਮ ਹੈ।
ਹੋਰ ਫੀਚਰਸ- ਇਹ ਫੋਨ ਹਾਈ-ਬਰਿਡ ਡੁਅਲ ਸਿਮ ਸਪੋਰਟ ਨਾਲ ਆਉਂਦਾ ਹੈ ਜਿਸ ਦਾ ਮਤਲੱਬ ਹੈ ਕਿ ਦੋ ਸਿਮ ਕਾਰਡ ਜਾਂ ਇਕ ਸਿਮ ਅਤੇ ਇਕ ਮਾਇਕ੍ਰੋਅਐੱਸ. ਡੀ ਕਾਰਡ ਦਾ ਵਿਕਲਪ ਹੀ ਮਿਲੇਗਾ। ਨੂਬਿਆ ਜੈੱਡ11 'ਚ ਰਿਅਰ 'ਤੇ ਫਿੰਗਰਪ੍ਰਿੰਟ ਸੈਂਸਰ ਹੈ। 4ਜੀ ਐੱਲ. ਟੀ. ਈ (ਵੀਓਐੱਲਟੀਈ ਦੇ ਨਾਲ) ਤੋਂ ਇਲਾਵਾ ਫੋਨ 'ਚ ਵਾਈ-ਫਾਈ, ਬਲੂਟੁੱਥ 4.1, ਜੀ.ਪੀ.ਐੱਸ/ਗਲੋਨਾਸ, ਯੂ.ਐੱਸ.ਬੀ ਟਾਈਪ - ਸੀ ਅਤੇ ਐੱਨ. ਐੱਫ. ਸੀ ਜਿਹੇ ਫੀਚਰ ਹਨ।
ਦਿਵਾਲੀ ਤੱਕ ਭਾਰਤ 'ਚ ਲਾਂਚ ਹੋਵੇਗੀ ਜੀਪ ਦੀ ਇਹ SUV
NEXT STORY