ਚੰਡੀਗੜ੍ਹ (ਭਾਸ਼ਾ) : ਪਹਿਲਵਾਨ ਰਿਤੀਕਾ ਫੋਗਾਟ ਨੇ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹ ਪਹਿਲਵਾਨ ਫੋਗਾਟ ਭੈਣਾਂ ਦੀ ਮਮੇਰੀ ਭੈਣ ਹੈ ਅਤੇ ਹਾਲ ਹੀ ਵਿਚ ਇਕ ਮੁਕਾਬਲਾ ਹਾਰ ਗਈ ਸੀ। ਪੁਲਸ ਨੇ ਦੱਸਿਆ ਕਿ ਰਿਤੀਕਾ ਨੇ 15 ਮਾਰਚ ਨੂੰ ਇਹ ਕਦਮ ਚੁੱਕਿਆ। ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਰਿਤੀਕਾ ਆਪਣੇ ਫੁਫੜ ਅਤੇ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਮਹਾਵੀਰ ਸਿੰਘ ਫੋਗਾਟ ਦੇ ਇੱਥੇ ਚਰਖੀ ਦਾਦਰੀ ਦੇ ਬਲਾਲੀ ਪਿੰਡ ਵਿਚ ਪਿਛਲੇ ਚਾਰ ਸਾਲਾਂ ਤੋਂ ਰਹਿ ਰਹੀ ਸੀ। ਇਹ ਖੇਤਰ ਝੋਝੁ ਕਲਾਂ ਪੁਲਸ ਥਾਣਾ ਖੇਤਰ ਵਿਚ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ 15 ਮਾਰਚ ਦੀ ਰਾਤ ਨੂੰ ਰਿਤੀਕਾ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਉਹ ਸਿਰਫ਼ 1 ਅੰਕ ਨਾਲ ਮੁਕਾਬਲਾ ਹਾਰਨ ਤੋਂ ਬਾਅਦ ਪਰੇਸ਼ਾਨ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ ਰਾਜਸਥਾਨ ਦੇ ਭਰਤਪੁਰ ਵਿਚ 12 ਤੋਂ 14 ਮਾਰਚ ਦਰਮਿਆਨ ਆਯੋਜਿਤ ਹੋਇਆ ਸੀ।
ਇਹ ਵੀ ਪੜ੍ਹੋ: ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਦੇ ਬਾਹਰੋਂ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ
ਪਹਿਲਵਾਨ ਗੀਤਾ ਫੋਗਾਟ ਨੇ ਆਪਣੀ ਮਮੇਰੀ ਭੈਣ ਰਿਤੀਕਾ ਨੂੰ ‘ਹੋਣਹਾਰ ਪਹਿਲਵਾਨ’ ਦੱਸਿਆ ਹੈ। ਉਨ੍ਹਾਂ ਨੇ ਇਕ ਟਵੀਟ ਕਰਕੇ ਕਿਹਾ, ‘ਭਗਵਾਨ ਮਰੀ ਛੋਟੀ ਭੈਣ ਮੇਰੇ ਮਾਮਾ ਦੀ ਲੜਕੀ ਰਿਤੀਕਾ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੇਰੇ ਪਰਿਵਾਰ ਲਈ ਬਹੁਤ ਹੀ ਦੁੱਖ ਦੀ ਘੜੀ ਹੈ। ਰਿਤੀਕਾ ਬਹੁਤ ਹੀ ਹੋਣਹਾਰ ਪਹਿਲਵਾਨ ਸੀ, ਪਤਾ ਨਹੀਂ ਕਿਉਂ ਉਸ ਨੇ ਅਜਿਹਾ ਕਦਮ ਚੁੱਕਿਆ। ਹਾਰ-ਜਿੱਤ ਖਿਡਾਰੀ ਦੇ ਜੀਵਨ ਦਾ ਹਿੱਸਾ ਹੁੰਦਾ ਹੈ, ਸਾਨੂੰ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ।’
ਇਹ ਵੀ ਪੜ੍ਹੋ: ਅਪਰਾਧੀਆਂ ਖ਼ਿਲਾਫ਼ UK ਦੀ ਅਨੋਖੀ ਪਹਿਲ, 24 ਘੰਟੇ 7 ਦਿਨ ਨਜ਼ਰ ਰੱਖਣ ਲਈ ਲਾਏਗਾ GPS ਟੈਗ
ਉਥੇ ਹੀ ਬਬੀਤਾ ਨੇ ਵੀ ਟਵੀਟ ਕਰਕੇ ਕਿਹਾ, ‘ਭਗਵਾਨ ਰਿਤੀਕਾ ਦੀ ਆਦਮਾ ਨੂੰ ਸ਼ਾਂਤੀ ਦੇਵੇ। ਇਹ ਸਮਾਂ ਪੂਰੇ ਪਰਿਵਾਰ ਲਈ ਬਹੁਤ ਹੀ ਦੁੱਖ ਦੀ ਘੜੀ ਹੈ। ਖ਼ੁਦਕੁਸ਼ੀ ਕੋਈ ਹੱਲ ਨਹੀਂ ਹੈ। ਹਾਰ ਅਤੇ ਜਿੱਤ ਦੋਵੇਂ ਜੀਵਨ ਵਿਚ ਮਹੱਤਵਪੂਰਨ ਪਹਿਲੂ ਹਨ। ਹਾਰਨ ਵਾਲਾ ਇਕ ਦਿਨ ਜਿੱਤਦਾ ਵੀ ਜ਼ਰੂਰ ਹੈ। ਸੰਘਰਸ਼ ਹੀ ਸਫਲਤਾ ਦੀ ਕੁੰਜੀ ਹੈ, ਸੰਘਰਸ਼ਾਂ ਤੋਂ ਘਬਰਾ ਕੇ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ।
ਇਹ ਵੀ ਪੜ੍ਹੋ: ਬੋਰਿਸ ਜਾਨਸਨ ਨੇ ਜਲਵਾਯੂ ਤਬਦੀਲੀ ਖ਼ਿਲਾਫ਼ ਗਲੋਬਲ ਲੜਾਈ ’ਚ ਸ਼ਾਨਦਾਰ ਅਗਵਾਈ ਲਈ ਕੀਤੀ ਮੋਦੀ ਦੀ ਤਾਰੀਫ਼
ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਿੰਘ ਨੇ ਵੀ ਰਿਤੀਕਾ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, ‘ਇਹ ਦਿਲ ਦੁਖਾਉਣ ਵਾਲੀ ਖ਼ਬਰ ਹੈ ਕਿ ਅਸੀਂ ਪਹਿਲਵਾਨ ਰਿਤੀਕਾ ਫੋਗਾਟ ਨੂੰ ਗੁਆ ਦਿੱਤਾ ਹੈ। ਖਿਡਾਰੀ ਦਬਾਅ ਦਾ ਸਾਹਮਣਾ ਕਰ ਰਹੇ ਹਨ, ਜਿਵੇਂ ਕਿ ਪਹਿਲਾਂ ਨਹੀਂ ਹੋਇਆ ਕਰਦਾ ਸੀ। ਉਨ੍ਹਾਂ ਦੀ ਸਿਖਲਾਈ ਦੇ ਅਹਿਮ ਹਿੱਸਿਆਂ ਵਿਚ ਇਨ੍ਹਾਂ ਦਬਾਵਾਂ ਨਾਲ ਨਜਿੱਠਣ ਦੇ ਤਰੀਕੇ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।’
ਇਹ ਵੀ ਪੜ੍ਹੋ: ਜਸਪ੍ਰੀਤ ਬੁਮਰਾਹ ਦੀ ਪਤਨੀ ਸੰਜਨਾ ਵੀ ਹੈ ਕ੍ਰਿਕਟ ਦੀ ਦੀਵਾਨੀ, ਮਹਿੰਦੀ ’ਚ ਦਿਖੀ World Cup 2019 ਦੀ ਝਲਕ
ਵਿਰਾਟ ਕੋਹਲੀ ਦੇ ਕਮਰੇ ਦੇ ਬਾਹਰ ਲੱਗੀ ਵਾਮਿਕਾ ਦੀ ਵੀ ਨੇਮ-ਪਲੇਟ
NEXT STORY