ਲੰਡਨ— ਹਰ ਦਿਨ ਸਿਰਫ 15 ਮਿੰਟ ਦੀ ਕਸਰਤ ਨਾਲ ਬਜ਼ੁਰਗ ਲੋਕਾਂ ਵਿਚ ਮੌਤ ਦਾ ਖਤਰਾ ਘੱਟ ਹੋ ਸਕਦਾ ਹੈ। ਫ੍ਰਾਂਸ ਦੇ ਯੂਨੀਵਰਸਿਟੀ ਹਸਪਤਾਲ ਆਫ ਸੇਂਟ ਐਟਿਨੀ ਦੇ ਡੇਵਿਡ ਹੁਪਿਨ ਨੇ ਦੱਸਿਆ ਕਿ ਵੱਡੀ ਉਮਰ ਕਸਰਤ ਨਾ ਕਰਨ ਦਾ ਕੋਈ ਬਹਾਨਾ ਨਹੀਂ ਹੈ। ਇਹ ਪਹਿਲਾਂ ਤੋਂ ਪ੍ਰਮਾਣਿਤ ਹੈ ਕਿ ਨਿਯਮਿਤ ਸਰੀਰਕ ਕਸਰਤ ਦਾ ਕਿਸੇ ਵੀ ਮੈਡੀਕਲੀ ਇਲਾਜ ਤੋਂ ਵਧੀਆ ਨਤੀਜਾ ਦੇਖਣ ਨੂੰ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਬਜ਼ੁਰਗਾਂ ਨੂੰ 150 ਮਿੰਟ ਕਸਰਤ ਜਾਂ 75 ਮਿੰਟ ਸਖਤ ਕਸਰਤ ਕਰਨ ਲਈ ਕਿਹਾ ਜਾਂਦਾ ਹੈ ਪਰ 50 ਫੀਸਦੀ ਤੋਂ ਵੀ ਘੱਟ ਲੋਕ ਅਜਿਹਾ ਕਰਦੇ ਹਨ। ਖੋਜਕਾਰਾਂ ਨੇ ਦੋ ਅੰਕੜਿਆਂ ਦਾ ਅਧਿਐਨ ਕੀਤਾ। ਇਕ ਅੰਕੜਾ ਫ੍ਰਾਂਸ ਦਾ ਸੀ, ਜਿਸ ਵਿਚ 2001 ਵਿਚ 65 ਸਾਲ ਦੇ 1011 ਲੋਕਾਂ ਨਾਲ ਜੁੜੀਆਂ ਜਾਣਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਉਸ ਤੋਂ ਬਾਅਦ ਦਾ ਅੰਕੜਾ 12 ਸਾਲ ਬਾਅਦ ਦਾ ਸੀ। ਇਸ ਵਿਚ 60 ਸਾਲ ਦੇ 122417 ਲੋਕਾਂ ਨਾਲ ਜੁੜੀਆਂ ਜਾਣਕਾਰੀਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਅਧਿਐਨ ਵਿਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਰੋਜ਼ਾਨਾ 15 ਮਿੰਟ ਦੀ ਕਸਰਤ ਵੱਧ ਉਮਰ ਵਿਚ ਲਾਭਦਾਇਕ ਹੋ ਸਕਦੀ ਹੈ।
ਅਨੇਕਾ ਬੀਮਾਰੀਆਂ ਨੂੰ ਦੂਰ ਕਰਨ ਲਈ ਲਾਭਦਾਇਕ ਹੁੰਦੀ ਹੈ ਤੁਲਸੀ ਜਾਣੋ ਕਿਵੇਂ?
NEXT STORY