ਜਲੰਧਰ- ਵੱਖ-ਵੱਖ ਅਧਿਐਨਾਂ ਦੇ ਅਨੁਸਾਰ ਲਗਭਗ 2.25 ਮਿਲੀਅਨ ਵਿਅਕਤੀ ਕੈਂਸਰ ਦੇ ਨਾਲ ਜੀਅ ਰਹੇ ਹਨ ਅਤੇ ਇਹ ਭਾਰਤ ’ਚ ਹੋਣ ਵਾਲੀਆਂ ਕੁੱਲ ਮੌਤਾਂ ’ਚ ਲਗਭਗ 8 ਫੀਸਦੀ ਯੋਗਦਾਨ ਦਿੰਦਾ ਹੈ। 45 ਸਾਲ ਦੀ ਉਮਰ ਦੇ ਬਾਅਦ ਔਰਤਾਂ ’ਚ ਬ੍ਰੈਸਟ ਕੈਂਸਰ ਦੇ ਮਾਮਲੇ ਵਧ ਹੁੰਦੇ ਹਨ। ਹਾਲਾਂਕਿ ਲਗਭਗ 10 ਫੀਸਦੀ ਬ੍ਰੈਸਟ ਕੈਂਸਰ ਦੇ ਮਾਮਲੇ 45 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ’ਚ ਦੇਖੇ ਜਾਂਦੇ ਹਨ।
ਬ੍ਰੈਸਟ ਕੈਂਸਰ ਦੇ ਕਾਰਨ
ਬ੍ਰੈਸਟ ਕੈਂਸਰ ਦੇ ਲਈ ਕਈ ਜੋਖਮ ਕਾਰਕ ਹਨ, ਜਿਵੇਂ ਕਿ ਮਹਾਮਾਰੀ ਵਿਗਿਆਨ ਦੇ ਅਧਿਐਨਾਂ ਨੇ ਇਸ ਨੂੰ ਜਲਦੀ ਮਹਾਵਾਰੀ, ਸ਼ਰਾਬ ਅਤੇ ਤੰਬਾਕੂ, ਇਨਫੈਕਸ਼ਨ ਦੇ ਸੰਪਰਕ ’ਚ, ਮੋਟਾਪਾ ਜਾਂ ਸਰੀਰਕ ਸਰਗਰਮੀ ’ਚ ਕਮੀ, ਸ਼ਹਿਰੀਕਰਨ, ਰਫਤਾਰਹੀਣ ਜ਼ਿੰਦਗੀ ਸ਼ੈਲੀ, ਉੱਚ ਚਰਬੀ ਵਾਲੇ ਭੋਜਨ ਅਤੇ ਅਕਸਰ ਸਹਿਜ ਗਰਭਪਾਤ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਦੁੱਧ ਚੁੰਗਾਉਣ ਦੀ ਕਮੀ, ਹਾਰਮੋਨ ਰਿਪਲੇਸਮੈਂਟ ਥੈਰੇਪੀ, ਉਮਰ ਵਧਣ, ਸਮਾਜਿਕ, ਆਰਥਿਕ ਸਥਿਤੀ, ਬ੍ਰੈਸਟ ਕੈਂਸਰ ਜਾਂ ਹੋਰ ਕੈਂਸਰ ਦਾ ਪਾਰਿਵਾਰਕ ਇਤਿਹਾਸ ਵੀ ਕਾਰਨ ਹੋ ਸਕਦਾ ਹੈ।
ਹਾਲਾਂਕਿ ਬ੍ਰੈਸਟ ਕੈਂਸਰ ਦੇ ਜੋਖਮ ਕਾਰਕਾਂ ’ਚ ਪਰਿਵਾਰਕ ਇਤਿਹਾਸ ਸਭ ਤੋਂ ਮਹੱਤਵਪੂਰਨ ਹੈ। ਅਧਿਐਨਾਂ ਦੇ ਅਨੁਸਾਰ ਸਾਰੇ ਬ੍ਰੈਸਟ ਕੈਂਸਰ ਦੇ ਮਾਮਲਿਆਂ ’ਚ 5.10 ਫੀਸਦੀ ਅਤੇ ਮੁੱਢਲੇ ਬ੍ਰੈਸਟ ਕੈਂਸਰ ਦੇ ਇਕ ਤਿਹਾਈ ਮਾਮਲਿਆਂ ਦੇ ਲਈ ਜੱਦੀ-ਪੁਸ਼ਤੀ ਜੋਖਮ ਕਾਰਕ ਜ਼ਿੰਮੇਵਾਰ ਹਨ। ਅਧਿਐਨਾਂ ’ਚ ਪਾਇਆ ਗਿਆ ਹੈ ਕਿ ਜੱਦੀ-ਪੁਸ਼ਤੀ ਬ੍ਰੈਸਟ ਕੈਂਸਰ ਦੀ ਸ਼ੁਰੂਆਤ ਜਲਦੀ ਹੋਣ ਵਾਲੀ ਬਿਮਾਰੀ ਨਾਲ ਹੁੰਦੀ ਹੈ, ਇਸ ’ਚ ਦੋਵੇਂ ਬ੍ਰੈਸਟ ਸ਼ਾਮਲ ਕਰਨ ਦੀ ਵੱਧ ਸੰਭਾਵਨਾ ਹੁੰਦੀ ਹੈ ਅਤੇ ਡਿੰਬਗ੍ਰੰਥੀ ਦੇ ਕੈਂਸਰ ਦੇ ਨਾਲ ਉੱਚ ਜੋਖਮ ਦਾ ਵੱਧ ਖਦਸ਼ਾ ਹੁੰਦਾ ਹੈ।
ਅਸਲ ’ਚ ਬੀ .ਆਰ. ਸੀ. ਏ-1 ਅਤੇ ਬੀ .ਆਰ. ਸੀ. ਏ-2 ਜੀਨ ’ਚ ਜਰਮ, ਲਾਈਨ, ਮਿਊਟੇਸ਼ਨ, ਬ੍ਰੈਸਟ ਅਤੇ ਡਿੰਬਗ੍ਰੰਥੀ ਦੇ ਕੈਂਸਰ ਦੇ ਜੱਦੀ- ਪੁਸ਼ਤੀ ਕਾਰਕਾਂ ’ਚ ਸਭ ਤੋਂ ਮਹੱਤਵਪੂਰਨ ਹੈ। ਇਹ ਜੀਨ ਬ੍ਰੈਸਟ ਕੈਂਸਰ ਦੇ ਲਈ ਸਭ ਤੋਂ ਵੱਧ ਨਾਜ਼ੁਕ ਜੀਨ ਹਨ। ਆਮ ਤੌਰ ’ਤੇ ਬੀ .ਆਰ. ਸੀ. ਏ-1 ਅਤੇ ਬੀ .ਆਰ. ਸੀ. ਏ-2 ਜੀਨ ਸਾਨੂੰ ਕੁਝ ਕੈਂਸਰ ਹੋਣ ਤੋਂ ਬਚਾਉਂਦੇ ਹਨ। ਪਰ ਇਨ੍ਹਾਂ ’ਚ ਕੁਝ ਮਿਊਟੇਸ਼ਨ ਉਨ੍ਹਾਂ ਨੂੰ ਠੀਕ ਤਰ੍ਹਾਂ ਕੰਮ ਕਰਨ ਤੋਂ ਰੋਕਦੇ ਹਨ ਤਾਂ ਕਿ ਜੇਕਰ ਕਿਸੇ ਨੂੰ ਵਿਰਾਸਤ ’ਚ ਇਨ੍ਹਾਂ ਉਤਪਰਿਵਤਨਾਂ ’ਚੋਂ ਇਕ ਮਿਲੇ , ਉਨ੍ਹਾਂ ਨੂੰ ਬ੍ਰੈਸਟ, ਡਿੰਬਗ੍ਰੰਥੀ ਅਤੇ ਹੋਰ ਕੈਂਸਰ ਹੋਣ ਦਾ ਵੱਧ ਖਦਸ਼ਾ ਹੈ।
ਹਾਲਾਂਕਿ ਕਿਸੇ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬੀ .ਆਰ. ਸੀ. ਏ-1 ਅਤੇ ਬੀ .ਆਰ. ਸੀ. ਏ-2 ਮਿਊਟੇਸ਼ਨ ਵਿਰਾਸਤ ’ਚ ਪਾਉਣ ਵਾਲੇ ਸਾਰੇ ਲੋਕਾਂ ਨੂੰ ਬ੍ਰੈਸਟ ਜਾਂ ਡਿੰਬਗ੍ਰੰਥੀ ਦਾ ਕੈਂਸਰ ਨਹੀਂ ਹੋਵੇਗਾ। ਹਰ ਕਿਸੇ ਦੇ ਕੋਲ ਬੀ .ਆਰ. ਸੀ. ਏ-1 ਅਤੇ ਬੀ .ਆਰ. ਸੀ. ਏ-2 ਜੀਨ ਦੇ 2 ਕਲੋਨ ਹੁੰਦੇ ਹਨ। ਇਕ ਕਲੋਨ ਉਨ੍ਹਾਂ ਦੀ ਮਾਂ ਤੋਂ ਅਤੇ ਇਕ ਉਨ੍ਹਾਂ ਦੇ ਪਿਤਾ ਤੋਂ ਵਿਰਾਸਤ ’ਚ ਮਿਲਿਆ ਹੈ।
ਕੈਂਸਰ ਉਦੋਂ ਹੁੰਦਾ ਹੈ ਜਦੋਂ ਇਕ ਦੂਸਰਾ ਉਤਪਰਿਵਰਤਨ ਹੁੰਦਾ ਹੈ ਜੋ ਜੀਨ ਦੀ ਆਮ ਪ੍ਰਤੀਲਿਪੀ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਕਿ ਵਿਅਕਤੀ ਦੇ ਕੋਲ ਬੀ .ਆਰ. ਸੀ. ਏ-1 ਅਤੇ ਬੀ .ਆਰ. ਸੀ. ਏ-2 ਜੀਨ ਨਾ ਹੋਣ ਜੋ ਠੀਕ ਕੰਮ ਕਰਦਾ ਹੋਵੇ।
ਅਸਲ ’ਚ ਵੰਸ਼ ਅਨੁਸਾਰ ਬ੍ਰੈਸਟ ਅਤੇ ਡਿੰਬਗ੍ਰੰਥੀ ਦੇ ਕੈਂਸਰ ਦੇ ਪਰੀਖਣ ਤੋਂ ਪਹਿਲਾਂ ਜੱਦੀ-ਪੁਸ਼ਤੀ ਸਲਾਹ ਇਹ ਨਿਰਧਾਰਿਤ ਕਰਨ ਲਈ ਮਹੱਤਵਪੂਰਨ ਹੈ ਕਿ ਕੀ ਉਚਿਤ ਉਤਪਰਿਵਰਤਨ ਹੈ , ਜੋ ਪਰੀਖਣ ਦੇ ਲਾਇਕ ਹੈ। ਆਮ ਤੌਰ ’ਤੇ ਜੱਦੀ-ਪੁਸ਼ਤੀ ਪਰੀਖਣ ਦੀ ਸਿਫਾਰਿਸ਼ ਤਦ ਕੀਤੀ ਜਾਂਦੀ ਹੈ, ਜੇਕਰ ਤੁਹਾਡੇ ਕੋਲ ਬ੍ਰੈਸਟ ਅਤੇ ਡਿੰਬਗ੍ਰੰਥੀ ਦੇ ਕੈਂਸਰ ਦਾ ਇਕ ਮਜ਼ਬੂਤ ਪਰਿਵਾਰਿਕ ਸਿਹਤ ਇਤਿਹਾਸ ਹੈ ਜਾਂ ਤੁਹਾਡੇ ਪਰਿਵਾਰ ’ਚ ਇਕ ਗਿਆਤ ਬੀ .ਆਰ. ਸੀ. ਏ-1 ਅਤੇ ਬੀ .ਆਰ. ਸੀ. ਏ-2 ਜਾਂ ਹੋਰ ਵਿਰਾਸਤ ’ਚ ਉਤਪਰਿਵਰਤਨ ਹੈ। ਵੰਸ਼ ਅਨੁਸਾਰ ਬ੍ਰੈਸਟ ਅਤੇ ਡਿੰਬਗ੍ਰੰਥੀ ਦੇ ਕੈਂਸਰ ਲਈ ਜੱਦੀ-ਪੁਸ਼ਤੀ ਪਰੀਖਣ ਬੀ .ਆਰ. ਸੀ. ਏ-1 ਅਤੇ ਬੀ .ਆਰ. ਸੀ. ਏ-2 ਜੀਨ ’ਚ ਉਤਪਰਿਵਰਤਨ ਦੀ ਭਾਲ ਕਰਦਾ ਹੈ। ਬੀ .ਆਰ. ਸੀ. ਏ-1 ਅਤੇ ਬੀ .ਆਰ. ਸੀ. ਏ-2 ਮਿਊਟੇਸ਼ਨ ਵਾਲੀਆਂ ਔਰਤਾਂ ਦੇ ਲਈ ਕਈ ਇਲਾਜ ਬਦਲ ਹਨ। ਬੀ .ਆਰ. ਸੀ. ਏ-1 ਅਤੇ ਬੀ .ਆਰ. ਸੀ. ਏ-2 ਉਤਪਰਿਵਰਤਨ ਵਾਲੀਆਂ ਔਰਤਾਂ ’ਚ ਬ੍ਰੈਸਟ ਅਤੇ ਡਿੰਬਗ੍ਰੰਥੀ ਦੇ ਕੈਂਸਰ ਦੇ ਜੋਖਮ ਦੇ ਪ੍ਰਬੰਧਨ ਲਈ ਕਈ ਮੈਡੀਕਲ ਬਦਲ ਮੁਹੱਈਆ ਹਨ। ਇਨ੍ਹਾਂ ਬਦਲਾਂ ’ਚ ਜੋਖਮ ਅਤੇ ਲਾਭ ਹਨ, ਅਤੇ ਤੁਹਾਨੂੰ ਬੀ .ਆਰ. ਸੀ. ਏ-1 ਅਤੇ ਬੀ .ਆਰ. ਸੀ. ਏ-2 ਮਿਊਟੇਸ਼ਨ ਵਾਲੀਆਂ ਔਰਤਾਂ ਦੇ ਲਈ ਮੈਡੀਕਲ ਪ੍ਰਬੰਧਨ ਦੇ ਬਾਰੇ ’ਚ ਜਾਣਕਾਰ ਡਾਕਟਰ ਨਾਲ ਚਰਚਾ ਕਰਨੀ ਚਾਹੀਦੀ ਹੈ।
ਬ੍ਰੈਸਟ ਕੈਂਸਰ ਨੂੰ ਰੋਕਣ ਦੇ ਪ੍ਰਭਾਵੀ ਉਪਾਅ
ਕੈਂਸਰ ਨੂੰ ਰੋਕਣ ਲਈ ਸਭ ਤੋਂ ਪ੍ਰਭਾਵੀ ਬਦਲ ਬ੍ਰੈਸਟਾਂ (ਮਾਸਟਕਟੋਮੀ) ਅਤੇ ਅੰਡਾਸ਼ਿਆ ਅਤੇ ਫੈਲੋਪੀਅਨ ਟਿਊਬ (ਸਿਲਪੰਗੋ ਓਓਫੋਰਕਟੋਮੀ) ਨੂੰ ਹਟਾਉਣ ਲਈ ਸਰਜਰੀ ਹੈ। ਹੋਰ ਮੁਹੱਈਆ ਬਦਲ ਕੈਂਸਰ ਦੇ ਵਿਕਾਸ ਦੀ ਸੰਭਾਵਨਾ ਨੂੰ ਘੱਟ ਕਰ ਸਕਦੇ ਹਨ ਜਾਂ ਪਹਿਲਾਂ ਇਸ ਦਾ ਪਤਾ ਲਗਾਉਣ ਦੀ ਸੰਭਾਵਨਾ ’ਚ ਸੁਧਾਰ ਕਰ ਸਕਦੇ ਹਾਂ ਪਰ ਇਨ੍ਹਾਂ ਬਦਲਾਂ ਦੀ ਪ੍ਰਭਾਵਸ਼ੀਲਤਾ ਘੱਟ ਨਿਸ਼ਚਿਤ ਹੈ। ਬ੍ਰੈਸਟ ਜਾਂ ਡਿੰਬਗ੍ਰੰਥੀ ਦੇ ਕੈਂਸਰ ਦੇ ਵਿਕਾਸ ਦੇ ਖਦਸ਼ੇ ਨੂੰ ਘਟਾਉਣ ਲਈ ਕੋਈ ਦਵਾਈਆਂ ਲੈ ਸਕਦਾ ਹੈ ਜਾਂ ਮੈਮੋਗ੍ਰਾਮ ਜਾਂ ਚੁੰਬਕੀ ਅਨੁਨਾਦ ਇਮੇਜਿੰਗ (ਐੱਮ. ਆਰ. ਆਈ.) ਦੇ ਨਾਲ ਸਾਲਾਨਾ ਸਕ੍ਰੀਨਿੰਗ ਦੀ ਯੋਜਨਾ ਬਣਾ ਸਕਦਾ ਹੈ। ਸ਼ਾਇਦ ਘੱਟ ਉਮਰ ਤੋਂ ਸ਼ੁਰੂ ਹੋ ਸਕਦਾ ਹੈ।
ਨੈਦਾਨਿਕ ਬ੍ਰੈਸਟ ਪ੍ਰੀਖਿਆ ਘੱਟ ਉਮਰ ਤੋਂ ਸ਼ੁਰੂ ਅਤੇ ਵੱਧ ਉਮਰ ਤੱਕ ਕੀਤੀ ਜਾਂਦੀ ਹੈ। ਟ੍ਰਾਂਸਵਜਾਈਨਲ ਅਲਟ੍ਰਾਸਾਊਂਡ ਅਤੇ ਸੀ ਏ 125 ਬਲੱਡ ਟੈਸਟ ਦੇ ਨਾਲ ਡਿੰਬਗ੍ਰੰਥੀ ਦੇ ਕੈਂਸਰ ਦੀ ਜਾਂਚ, ਸਿਹਤਵਿਹਾਰ ’ਚ ਸਾਮਲ ਹੋਣਾ ਜਿਵੇਂ ਕਿ ਤੰਦਰੁਸਤ ਵਜ਼ਨ ਰੱਖਣਾ ਅਤੇ ਨਿਯਮਿਤ ਤੌਰ ’ਤੇ ਕਸਰਤ ਕਰਨੀ ਅਤੇ ਸਮੁੱਚੇ ਬ੍ਰੈਸਟ ਪਰੀਖਣ ਅਤੇ ਆਪਣੇ ਡਾਕਟਰ ਨੂੰ ਇਜਾਜ਼ਤ ਦੇਣਾ, ਰੋਗ ਦਾ ਪਤਾ ਲਗਾਉਣ ਦੇ ਕੁਝ ਆਸਾਨੀ ਨਾਲ ਮੁਹੱਈਆ ਤਰੀਕੇ ਹਨ ਜੇਕਰ ਤੁਹਾਨੂੰ ਕੁਝ ਪਰਿਵਰਤਨ ਨਜ਼ਰ ਆਉਂਦਾ ਹੈ ।
ਔਰਤਾਂ ਲਈ ਵੰਸ਼ ਅਨੁਸਾਰ ਬ੍ਰੈਸਟ ਅਤੇ ਡਿੰਬਗ੍ਰੰਥੀ ਦੇ ਕੈਂਸਰ ਦੇ ਜੋਖਮ ਦੇ ਲਈ ਪ੍ਰਭਾਵੀ ਇਲਾਜ ਮੁਹੱਈਆ ਹਨ ਜੋ ਉਨ੍ਹਾਂ ਨੂੰ ਕੈਂਸਰ ਹੋਣ ਦੀ ਸੰਭਾਵਨਾ ਘੱਟ ਕਰ ਸਕਦੇ ਹਨ। ਇਸ ਕਾਰਨ ਸਾਰੀਆਂ ਔਰਤਾਂ ਨੂੰ ਬ੍ਰੈਸਟ ਅਤੇ ਡਿੰਬਗ੍ਰੰਥੀ ਦੇ ਕੈਂਸਰ ਦੇ ਆਪਣੇ ਪਰਿਵਾਰ ਦੇ ਸਿਹਤ ਇਤਿਹਾਸ ਦੇ ਬਾਰੇ ’ਚ ਜਾਨਣਾ ਚਾਹੀਦਾ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਕੀ ਉਨ੍ਹਾਂ ਨੂੰ ਵੰਸ਼ ਅਨੁਸਾਰ ਬ੍ਰੈਸਟ ਅਤੇ ਡਿੰਬਗ੍ਰੰਥੀ ਦੇ ਕੈਂਸਰ ਦਾ ਖਤਰਾ ਹੋ ਸਕਦਾ ਹੈ।
-ਚੰਦਨ ਤਿਵਾੜੀ
Plant Based Diet ਕਰਦੀ ਹੈ ਕੈਂਸਰ ਦਾ ਖ਼ਤਰਾ ਘੱਟ, ਅੱਜ ਹੀ ਕਰੋ ਆਪਣੀ ਖੁਰਾਕ 'ਚ ਸ਼ਾਮਲ
NEXT STORY